ਦੋਹਰਾ ॥

ਦੁਉਭਯਾ ਪੰਚਾਲਿ ਪਤਿ ਕਹਿ ਪੁਨਿ ਭ੍ਰਾਤ ਉਚਾਰਿ ॥

ਸੁਤ ਅਰਿ ਕਹਿ ਸਭ ਬਾਨ ਕੇ ਲੀਜੋ ਨਾਮ ਸੁ ਧਾਰਿ ॥੧੬੯॥

ਧਰਮਰਾਜ ਧਰਮਜ ਉਚਰਿ ਬੰਧੁ ਸਬਦ ਪੁਨਿ ਦੇਹੁ ॥

ਸੂਤਰਿ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੧੭੦॥

ਕਾਲਜ ਧਰਮਜ ਸਲਰਿਪੁ ਕਹਿ ਪਦ ਬੰਧੁ ਬਖਾਨ ॥

ਸੂਤਰਿ ਬਹੁਰਿ ਬਖਾਨੀਯੈ ਸਭ ਸਰ ਨਾਮ ਪਛਾਨ ॥੧੭੧॥

ਬਈਵਸਤ ਪਦ ਪ੍ਰਿਥਮ ਕਹਿ ਪੁਨਿ ਸੁਤ ਸਬਦ ਬਖਾਨਿ ॥

ਬੰਧੁ ਉਚਰਿ ਸੂਤਰਿ ਉਚਰਿ ਸਭ ਸਰ ਨਾਮ ਪਛਾਨ ॥੧੭੨॥

ਪ੍ਰਿਥਮ ਸੂਰਜ ਕੇ ਨਾਮ ਲੈ ਬਹੁਰਿ ਪੁਤ੍ਰ ਪਦ ਭਾਖਿ ॥

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੭੩॥

ਕਾਲਿੰਦ੍ਰੀ ਕੋ ਪ੍ਰਿਥਮ ਕਹਿ ਪੁਨਿ ਪਦ ਅਨੁਜ ਬਖਾਨ ॥

ਤਨੁਜ ਉਚਰਿ ਅਨੁਜ ਅਗ੍ਰ ਕਹਿ ਸਰ ਕੇ ਨਾਮ ਪਛਾਨ ॥੧੭੪॥

ਜਮੁਨਾ ਕਾਲਿੰਦ੍ਰੀ ਅਨੁਜ ਕਹਿ ਸੁਤ ਬਹੁਰਿ ਬਖਾਨ ॥

ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੭੫॥

ਪੰਡੁ ਪੁਤ੍ਰ ਕੁਰ ਰਾਜ ਭਨਿ ਬਹੁਰਿ ਅਨੁਜ ਪਦੁ ਦੇਹੁ ॥

ਸੁਤ ਉਚਾਰਿ ਅੰਤਿ ਅਰਿ ਉਚਰਿ ਨਾਮ ਬਾਨ ਲਖ ਲੇਹੁ ॥੧੭੬॥

ਜਊਧਿਸਟਰ ਭੀਮਾਗ੍ਰ ਭਨਿ ਅਰਜੁਨਾਗ੍ਰ ਪੁਨਿ ਭਾਖੁ ॥

ਸੁਤ ਆਦਿ ਅੰਤਿ ਅਰਿ ਉਚਰਿ ਨਾਮ ਬਾਨੁ ਲਖਿ ਰਾਖੁ ॥੧੭੭॥

ਨੁਕਲ ਬੰਧੁ ਸਹਿਦੇਵ ਅਨੁਜ ਕਹਿ ਪਦ ਬੰਧੁ ਉਚਾਰਿ ॥

ਸੁਤ ਆਦਿ ਅੰਤ ਅਰਿ ਉਚਰਿ ਸਰ ਕੇ ਨਾਮ ਬਿਚਾਰ ॥੧੭੮॥

ਜਾਗਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰਿ ਉਚਾਰਿ ॥

ਅਨੁਜ ਆਦਿ ਸੂਤਾਤ ਕਰਿ ਸਭ ਸਰੁ ਨਾਮ ਅਪਾਰ ॥੧੭੯॥

ਪ੍ਰਿਥਮ ਦ੍ਰੋਪਦੀ ਦ੍ਰੁਪਦਜਾ ਉਚਰਿ ਸੁ ਪਤਿ ਪਦ ਦੇਹੁ ॥

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੮੦॥

ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ ॥

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੮੧॥

ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ ॥

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੨॥

ਪ੍ਰਿਥਮ ਨਾਮ ਲੈ ਦ੍ਰੁਪਤ ਕੋ ਜਾਮਾਤਾ ਪੁਨਿ ਭਾਖਿ ॥

ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੩॥

ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ ॥

ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ ॥੧੮੪॥

ਅਸੁਰ ਰਾਜ ਸੁਤਾਤ ਕਰਿ ਬਿਸਿਖ ਬਾਰਹਾ ਬਾਨ ॥

ਤੂਨੀਰਪ ਦੁਸਟਾਤ ਕਰਿ ਨਾਮ ਤੀਰ ਕੇ ਜਾਨ ॥੧੮੫॥

ਮਾਦ੍ਰੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ ॥

ਅਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥

ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥

ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ ॥

ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ ॥੧੮੮॥

ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ ॥

ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ ਪਛਾਨ ॥੧੮੯॥

ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੯੦॥

ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ ॥

ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ ॥੧੯੧॥

ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ ॥

ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ ॥੧੯੨॥

ਅੰਬੁਦ ਧੁਨਿ ਭਨਿ ਨਾਦ ਘਨ ਪੁਨਿ ਪਿਤ ਸਬਦ ਉਚਾਰਿ ॥

ਅਰਿ ਪਦਿ ਬਹੁਰਿ ਬਖਾਨੀਯੈ ਸਰ ਕੇ ਨਾਮ ਵਿਚਾਰ ॥੧੯੩॥

ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ ਬਖਾਨਿ ॥

ਪਿਤ ਕਹਿ ਅਰਿ ਸਬਦੋ ਉਚਰਿ ਨਾਮ ਬਾਨ ਕੇ ਜਾਨ ॥੧੯੪॥

ਪ੍ਰਿਥਮ ਸਬਦ ਕੇ ਨਾਮ ਲੈ ਪਰਧ੍ਵਨਿ ਪੁਨਿ ਪਦ ਦੇਹੁ ॥

ਧੁਨਿ ਉਚਾਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੫॥

ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ ॥

ਪਿਤਾ ਉਚਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੬॥

ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ ॥

ਤਾਤ ਆਦਿ ਅੰਤ ਅਰਿ ਉਚਰਿ ਨਾਮ ਬਾਨ ਕੇ ਜਾਨ ॥੧੯੭॥

ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ ॥

ਪਿਤ ਕਹਿ ਅਰਿ ਪਦ ਉਚਰੌ ਨਾਮ ਬਾਨ ਲਖਿ ਲੇਹੁ ॥੧੯੮॥

ਨੀਰ ਬਾਰਿ ਜਲ ਧਰ ਉਚਰਿ ਧੁਨਿ ਪਦ ਬਹੁਰਿ ਬਖਾਨਿ ॥

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਪਹਿਚਾਨ ॥੧੯੯॥

ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ ਬਖਾਨ ॥

ਧੁਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੦॥

ਘਨ ਸੁਤ ਪ੍ਰਿਥਮ ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ ॥

ਤਾਤ ਉਚਰਿ ਅਰਿ ਉਚਰੀਯੈ ਸਰ ਕੇ ਨਾਮ ਪਛਾਨ ॥੨੦੧॥

ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ ॥

ਸਕਲ ਨਾਮ ਏ ਬਾਨ ਕੇ ਲੀਜਹੁ ਹ੍ਰਿਦੈ ਪਛਾਨ ॥੨੦੨॥

ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ ॥

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੦੩॥

ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ ਬਖਾਨ ॥

ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੪॥

ਘਨਜ ਸਬਦ ਕੋ ਉਚਰਿ ਕੈ ਧੁਨਿ ਪਦ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੫॥

ਮਤਸ ਸਬਦ ਪ੍ਰਿਥਮੈ ਉਚਰਿ ਅਛ ਸਬਦ ਪੁਨਿ ਦੇਹੁ ॥

ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੨੦੬॥

ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੦੭॥

ਮਕਰ ਸਬਦ ਪ੍ਰਿਥਮੈ ਉਚਰਿ ਚਖੁ ਰਿਪੁ ਬਹੁਰ ਬਖਾਨ ॥

ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੮॥

ਝਖ ਪਦ ਪ੍ਰਿਥਮ ਬਖਾਨਿ ਕੈ ਚਖੁ ਰਿਪੁ ਬਹੁਰਿ ਬਖਾਨ ॥

ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ ॥੨੦੯॥

ਸਫਰੀ ਨੇਤ੍ਰ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ ॥

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁ ਧਾਰ ॥੨੧੦॥

ਮਛਰੀ ਚਛੁ ਬਖਾਨਿ ਕੈ ਅਰਿ ਪਦ ਬਹੁਰ ਉਚਾਰ ॥

ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਸੁਧਾਰ ॥੨੧੧॥

ਜਲਚਰ ਪ੍ਰਿਥਮ ਬਖਾਨਿ ਕੈ ਚਖੁ ਪਦ ਬਹੁਰਿ ਬਖਾਨ ॥

ਅਰਿ ਕਹਿ ਸਭ ਹੀ ਬਾਨ ਕੇ ਲੀਜੋ ਨਾਮ ਪਛਾਨ ॥੨੧੨॥

ਬਕਤ੍ਰਾਗਜ ਪਦ ਉਚਰਿ ਕੈ ਮੀਨ ਸਬਦ ਅਰਿ ਦੇਹੁ ॥

ਨਾਮ ਸਿਲੀਮੁਖ ਕੇ ਸਭੈ ਚੀਨ ਚਤੁਰ ਚਿਤਿ ਲੇਹੁ ॥੨੧੩॥

ਪ੍ਰਿਥਮ ਨਾਮ ਲੈ ਮੀਨ ਕੇ ਕੇਤੁ ਸਬਦ ਪੁਨਿ ਦੇਹੁ ॥

ਚਖੁ ਕਹਿ ਅਰਿ ਕਹਿ ਬਾਨ ਕੇ ਨਾਮ ਚੀਨ ਚਿਤਿ ਲੇਹੁ ॥੨੧੪॥

ਸੰਬਰਾਰਿ ਪਦ ਪ੍ਰਿਥਮ ਕਹਿ ਚਖੁ ਧੁਜ ਪਦ ਪੁਨਿ ਦੇਹੁ ॥

ਅਰਿ ਕਹਿ ਸਭ ਹੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੧੫॥

ਪ੍ਰਿਥਮ ਪਿਨਾਕੀ ਪਦ ਉਚਰਿ ਅਰਿ ਧੁਜ ਨੇਤ੍ਰ ਉਚਾਰਿ ॥

ਅਰਿ ਕਹਿ ਸਭ ਹੀ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੧੬॥

ਮਹਾਰੁਦ੍ਰ ਅਰਿਧੁਜ ਉਚਰਿ ਪੁਨਿ ਪਦ ਨੇਤ੍ਰ ਬਖਾਨ ॥

ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹ੍ਰਿਦੈ ਪਹਿਚਾਨ ॥੨੧੭॥

ਤ੍ਰਿਪੁਰਾਤਕ ਅਰਿ ਕੇਤੁ ਕਹਿ ਚਖੁ ਅਰਿ ਬਹੁਰਿ ਉਚਾਰ ॥

ਨਾਮ ਸਕਲ ਏ ਬਾਨ ਕੇ ਲੀਜਹੁ ਸੁਕਬਿ ਸੁ ਧਾਰ ॥੨੧੮॥

ਕਾਰਤਕੇਅ ਪਿਤੁ ਪ੍ਰਿਥਮ ਕਹਿ ਅਰਿ ਧੁਜ ਨੇਤ੍ਰ ਬਖਾਨਿ ॥

ਅਰਿ ਪਦ ਬਹੁਰਿ ਬਖਾਨੀਐ ਨਾਮ ਬਾਨ ਪਹਿਚਾਨ ॥੨੧੯॥

ਬਿਰਲ ਬੈਰਿ ਕਰਿ ਬਾਰਹਾ ਬਹੁਲਾਤਕ ਬਲਵਾਨ ॥

ਬਰਣਾਤਕ ਬਲਹਾ ਬਿਸਿਖ ਬੀਰ ਪਤਨ ਬਰ ਬਾਨ ॥੨੨੦॥

ਪ੍ਰਿਥਮ ਸਲਲਿ ਕੌ ਨਾਮ ਲੈ ਧਰ ਅਰਿ ਬਹੁਰਿ ਬਖਾਨਿ ॥

ਕੇਤੁ ਚਛੁ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੨੧॥

ਕਾਰਤਕੇਅ ਪਦ ਪ੍ਰਿਥਮ ਕਹਿ ਪਿਤੁ ਅਰਿ ਕੇਤੁ ਉਚਾਰਿ ॥

ਚਖੁ ਅਰਿ ਕਹਿ ਸਭ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੨੨॥

ਪ੍ਰਿਥਮ ਪਿਨਾਕੀ ਪਾਨਿ ਕਹਿ ਰਿਪੁ ਧੁਜ ਚਖੁ ਅਰਿ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੩॥

ਪਸੁ ਪਤਿ ਸੁਰਿਧਰ ਅਰਿ ਉਚਰਿ ਧੁਜ ਚਖੁ ਸਤ੍ਰੁ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੨੪॥

ਪਾਰਬਤੀਸ ਅਰਿ ਕੇਤੁ ਚਖੁ ਕਹਿ ਰਿਪੁ ਪੁਨਿ ਪਦ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੫॥

ਸਸਤ੍ਰ ਸਾਗ ਸਾਮੁਹਿ ਚਲਤ ਸਤ੍ਰੁ ਮਾਨ ਕੋ ਖਾਪ ॥

ਸਕਲ ਸ੍ਰਿਸਟ ਜੀਤੀ ਤਿਸੈ ਜਪੀਅਤੁ ਤਾ ਕੋ ਜਾਪੁ ॥੨੨੬॥

ਸਕਲ ਸੰਭੁ ਕੇ ਨਾਮ ਲੈ ਅਰਿ ਧੁਜ ਨੇਤ੍ਰ ਬਖਾਨਿ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਪ੍ਰਮਾਨ ॥੨੨੭॥

ਪ੍ਰਿਥਮ ਨਾਮ ਲੈ ਸਤ੍ਰੁ ਕੋ ਅਰਦਨ ਬਹੁਰਿ ਉਚਾਰ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੨੨੮॥

ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੨੯॥

ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੩੦॥

ਰਿਪੁ ਸਮੁਦ੍ਰ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੧॥

ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੨॥

ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੩੩॥

ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੩੪॥

ਪ੍ਰਿਥਮ ਸਸਤ੍ਰ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ ॥

ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੫॥

ਸੂਲ ਸੈਹਥੀ ਸਤ੍ਰੁ ਹਾ ਸਿਪ੍ਰਾਦਰ ਕਹਿ ਅੰਤਿ ॥

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੬॥

ਸਮਰ ਸੰਦੇਸੋ ਸਤ੍ਰੁਹਾ ਸਤ੍ਰਾਤਕ ਜਿਹ ਨਾਮ ॥

ਸਭੈ ਬਰਨ ਰਛਾ ਕਰਨ ਸੰਤਨ ਕੇ ਸੁਖ ਧਾਮ ॥੨੩੭॥

ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ ॥

ਨਾਮ ਸਤ੍ਰੁਹਾ ਕੇ ਸਭੈ ਚਤੁਰ ਚਿਤ ਮਹਿ ਜਾਨ ॥੨੩੮॥

ਦਖਣ ਆਦਿ ਉਚਾਰਿ ਕੈ ਸਖਣ ਅੰਤਿ ਉਚਾਰ ॥

ਦਖਣ ਕੌ ਭਖਣ ਦੀਓ ਸਰ ਸੌ ਰਾਮ ਕੁਮਾਰ ॥੨੩੯॥

ਰਿਸਰਾ ਪ੍ਰਿਥਮ ਬਖਾਨਿ ਕੈ ਮੰਡਰਿ ਬਹੁਰਿ ਬਖਾਨ ॥

ਰਿਸਰਾ ਕੋ ਬਿਸਿਰਾ ਕੀਯੋ ਸ੍ਰੀ ਰਘੁਪਤਿ ਕੇ ਬਾਨ ॥੨੪੦॥

ਬਲੀ ਈਸ ਦਸ ਸੀਸ ਕੇ ਜਾਹਿ ਕਹਾਵਤ ਬੰਧੁ ॥

ਏਕ ਬਾਨ ਰਘੁਨਾਥ ਕੇ ਕੀਯੋ ਕਬੰਧ ਕਬੰਧ ॥੨੪੧॥

ਪ੍ਰਿਥਮ ਭਾਖਿ ਸੁਗ੍ਰੀਵ ਪਦ ਬੰਧੁਰਿ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਜਾਨੀਅਹੁ ਬੁਧਿ ਨਿਧਾਨ ॥੨੪੨॥

ਅੰਗਦ ਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੪੩॥

ਹਨੂਮਾਨ ਕੇ ਨਾਮ ਲੈ ਈਸ ਅਨੁਜ ਅਰਿ ਭਾਖੁ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੪੪॥

ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਜਾਨ ਅਨੇਕਨਿ ਲੇਹੁ ॥੨੪੫॥

ਅਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਅਰਿ ਸਬਦ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੪੬॥

ਪ੍ਰਿਥਮ ਚਰਮ ਕੇ ਨਾਮ ਲੈ ਸਭ ਅਰਿ ਪਦ ਕਹਿ ਅੰਤ ॥

ਸਕਲ ਨਾਮ ਸਤ੍ਰਾਤ ਕੇ ਨਿਕਸਤ ਚਲਹਿ ਬਿਅੰਤ ॥੨੪੭॥

ਤਨੁ ਤ੍ਰਾਨ ਕੇ ਨਾਮ ਸਭ ਉਚਰਿ ਅੰਤਿ ਅਰਿ ਦੇਹੁ ॥

ਸਕਲ ਨਾਮ ਸ੍ਰੀ ਬਾਨ ਕੇ ਤਾ ਸਿਉ ਕੀਜੈ ਨੇਹੁ ॥੨੪੮॥

ਸਕਲ ਧਨੁਖ ਕੇ ਨਾਮ ਕਹਿ ਅਰਦਨ ਬਹੁਰਿ ਉਚਾਰ ॥

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਨਿਰਧਾਰ ॥੨੪੯॥

ਪ੍ਰਿਥਮ ਨਾਮ ਲੈ ਪਨਚ ਕੇ ਅੰਤਕ ਬਹੁਰਿ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ ॥੨੫੦॥

ਸਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰ ਬਖਾਨ ॥

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੫੧॥

ਮ੍ਰਿਗ ਪਦ ਪ੍ਰਿਥਮ ਬਖਾਨਿ ਕੈ ਹਾ ਪਦ ਬਹੁਰਿ ਬਖਾਨ ॥

ਮ੍ਰਿਗਹਾ ਪਦ ਯਹ ਹੋਤ ਹੈ ਲੀਜਹੁ ਚਤੁਰ ਪਛਾਨ ॥੨੫੨॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤ੍ਰਿਤੀਯ ਧਿਆਇ ਸਮਾਪਤਮ ਸਤੁ ਸੁਭਮ ਸੁਤ ॥੩॥