( 73 )

ਸਹਜਾਦੇ ਕੋ ਆਗਮਨ ਮਦ੍ਰ ਦੇਸ

ਚੌਪਈ

ਇਹ ਬਿਧਿ ਸੋ ਬਧ ਭਯੋ ਜੁਝਾਰਾ

ਆਨ ਬਸੇ ਤਬ ਧਾਮ ਲੁਝਾਰਾ

ਤਬ ਅਉਰੰਗ ਮਨ ਮਾਹਿ ਰਿਸਾਵਾ

ਮੱਦ੍ਰ ਦੇਸ ਕੋ ਪੂਤ ਪਠਾਵਾ ॥੧॥

ਤਿੱਹ ਆਵਤ ਸਭ ਲੋਕ ਡਰਾਨੇ

ਬਡੇ ਬਡੇ ਗਿਰ ਹੇਰ ਲੁਕਾਨੇ

ਹਮਹੂੰ ਲੋਗਨ ਅਧਿਕ ਡਰਾਯੋ

ਕਾਲ ਕਰਮ ਕੋ ਮਰਮ ਪਾਯੋ ॥੨॥

ਕਿਤਕ ਲੋਕ ਤਜਿ ਸੰਗਿ ਸਿਧਾਰੇ

ਜਾਇ ਬਸੇ ਗਿਰਵਰ ਜਹਿ ਭਾਰੇ

ਚਿਤ ਮੂਜੀਯਨ ਕੋ ਅਧਿਕ ਡਰਾਨਾ

ਤਿਨੈ ਉਬਾਰ ਅਪਨਾ ਜਾਨਾ ॥੩॥

ਤਬ ਅਉਰੰਗ ਜੀਅ ਮਾਂਝ ਰਿਸਾਏ

ਏਕ ਅਹਦੀਆ ਈਹਾਂ ਪਠਾਏ

ਹਮ ਤੇ ਭਾਜਿ ਬਿਮੁਖ ਜੇ ਗਏ

ਤਿਨ ਕੇ ਧਾਮ ਗਿਰਾਵਤ ਭਏ ॥੪॥

ਜੇ ਅਪਨੇ ਗੁਰ ਤੇ ਮੁਖ ਫਿਰਹੈਂ

ਈਹਾਂ ਊਹਾਂ ਤਿਨ ਕੇ ਗ੍ਰਿਹ ਗਿਰਿਹੈਂ

ਇਹਾਂ ਉਪਹਾਸ ਸੁਰ ਪੁਰ ਬਾਸਾ

ਸਭ ਬਾਤਨ ਤੇ ਰਹੈ ਨਿਰਾਸਾ ॥੫॥

ਦੂਖ ਭੂਖ ਤਿਨ ਕੋ ਰਹੈ ਲਾਗੀ

ਸੰਤ ਸੇਵ ਤੇ ਜੋ ਹੈ ਤਿਆਗੀ

ਜਗਤ ਬਿਖੈ ਕੋਈ ਕਾਮ ਸਰਹੀਂ

ਅੰਤਹਿ ਕੁੰਡ ਨਰਕ ਕੀ ਪਰਹੀਂ ॥੬॥

ਤਿਨ ਕੋ ਸਦਾ ਜਗਤ ਉਪਹਾਸਾ

ਅੰਤਹਿ ਕੁੰਡ ਨਰਕ ਕੀ ਬਾਸਾ

ਗੁਰ ਪਗ ਤੇ ਜੇ ਬੇਮੁਖ ਸਿਧਾਰੇ

ਈਹਾਂ ਊਹਾ ਤਿਨ ਕੇ ਮੁਖ ਕਾਰੇ ॥੭॥

ਪੁਤ੍ਰ ਪਉਤ੍ਰ ਤਿਨ ਕੇ ਨਹੀਂ ਫਰੈਂ

ਦੁਖ ਦੈ ਮਾਤ ਪਿਤਾ ਕੋ ਮਰੈਂ

ਗੁਰ ਦੋਖੀ ਸਗ ਕੀ ਮ੍ਰਿਤ ਪਾਵੈ

ਨਰਕ ਕੁੰਡ ਡਾਰੇ ਪਛੁਤਾਵੈ ॥੮॥

ਬਾਬੇ ਕੇ ਬਾਬਰ ਕੇ ਦੋਊ

ਆਪ ਕਰੇ ਪਰਮੇਸਰ ਸੋਊ

ਦੀਨ ਸਾਹ ਇਨ ਕੋ ਪਹਿਚਾਨੋ

ਦੁਨੀ ਪੱਤਿ ਉਨ ਕੌ ਅਨੁਮਾਨੋ ॥੯॥

ਜੋ ਬਾਬੇ ਕੇ ਦਾਮ ਦੈਹੈਂ

ਤਿਨ ਤੇ ਗਹਿ ਬਾਬਰ ਕੇ ਲੈਹੈਂ

ਦੈ ਦੈ ਤਿਨ ਕੌ ਬਡੀ ਸਜਾਇ

ਪੁਨਿ ਲੈਹੈਂ ਗ੍ਰਿਹ ਲੂਟ ਬਨਾਇ ॥੧੦॥

ਜਬ ਹ੍ਵੈਹੈਂ ਬੇਮੁਖ ਬਿਨਾ ਧਨ

ਤਬ ਚੜਿਹੈਂ ਸਿਖਨ ਕਹ ਮਾਂਗਨ

ਜੇ ਜੇ ਸਿਖ ਤਿਨੈ ਧਨ ਦੈਹੈਂ

ਲੂਟ ਮਲੇਛ ਤਿਨੂ ਕੌ ਲੈਹੈਂ ॥੧੧॥

ਜਬ ਹੁਇ ਹੈ ਤਿਨ ਦਰਬ ਬਿਨਾਸਾ

ਤਬ ਧਰਿਹੈ ਨਿਜ ਗੁਰ ਕੀ ਆਸਾ

ਜਬ ਤੇ ਗੁਰ ਦਰਸਨ ਕੌ ਐਹੈਂ

ਤਬ ਤਿਨ ਕੋ ਗੁਰ ਮੁਖ ਲਗੈਹੈਂ ॥੧੨॥

ਬਿਦਾ ਬਿਨਾ ਜੈਹੈਂ ਤਬ ਧਾਮੰ

ਸਰਿਹੈ ਕੋਈ ਤਿਨ ਕੋ ਕਾਮੰ

ਗੁਰ ਦਰ ਢੋਈ ਪ੍ਰਭ ਪੁਰ ਵਾਸਾ

ਦੁਹੂੰ ਠਉਰ ਤੇ ਰਹੇ ਨਿਰਾਸਾ ॥੧੩॥

ਜੇ ਜੇ ਗੁਰ ਚਰਨਨ ਰਤ ਹ੍ਵੈਹੈਂ

ਤਿਨ ਕੋ ਕਸਟ ਦੇਖਨ ਪੈਹੈਂ

ਰਿਧ ਸਿਧ ਤਿਨ ਕੇ ਗ੍ਰਿਹ ਮਾਹੀਂ

ਪਾਪ ਤਾਪ ਛ੍ਵੈ ਸਕੈ ਛਾਹੀਂ ॥੧੪॥

ਤਿਹ ਮਲੇਛ ਛ੍ਵੈਹੈ ਨਹੀਂ ਛਾਹਾਂ

ਅਸਟ ਸਿਧ ਹ੍ਵੈ ਹੈ ਘਰਿ ਮਾਹਾਂ

ਹਾਸ ਕਰਤ ਜੋ ਉਦਮ ਉਠੈਹੈਂ

ਨਵੋ ਨਿਧਿ ਤਿਨ ਕੇ ਘਰਿ ਐਹੈਂ ॥੧੫॥

ਮਿਰਜਾ ਬੇਗ ਹੁਤੋ ਤਿਹ ਨਾਮੰ

ਜਿਨ ਢਾਹੇ ਬੇਮੁਖਨ ਕੇ ਧਾਮੰ

ਸਬ ਸਨਮੁਖ ਗੁਰ ਆਪ ਬਚਾਏ

ਤਿਨ ਕੇ ਬਾਰ ਬਾਂਕਨ ਪਾਏ ॥੧੬॥

ਉਤ ਅਉਰੰਗ ਜੀਅ ਅਧਿਕ ਰਿਸਾਯੋ

ਚਾਰ ਅਹਦੀਯਨ ਅਉਰ ਪਠਾਯੋ

ਜੇ ਬੇਮੁਖ ਤਾਂ ਤੇ ਬਚਿ ਆਏ

ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ ॥੧੭॥

ਜੇ ਤਜਿ ਭਜੇ ਹੁਤੇ ਗੁਰ ਆਨਾ

ਤਿਨ ਪੁਨਿ ਗੁਰੂ ਅਹਦੀਅਹਿ ਜਾਨਾ

ਮੂਤ੍ਰ ਡਾਰ ਤਿਨ ਸੀਸ ਮੁੰਡਾਏ

ਪਾਹੁਰਿ ਜਾਨਿ ਗ੍ਰਿਹਹਿ ਲੈ ਆਏ ॥੧੮॥

ਜੇ ਜੇ ਭਾਜ ਹੁਤੇ ਬਿਨੁ ਆਇਸੁ

ਕਹੋ ਅਹਦੀਅਹਿ ਕਿਨੈ ਬਤਾਇਸੁ

ਮੂੰਡ ਮੂੰਡਿ ਕਰਿ ਸਹਿਰ ਫਿਰਾਏ

ਕਾਰ ਭੇਟ ਜਨੁ ਲੈਨ ਸਿਧਾਏ ॥੧੯॥

ਪਾਛੇ ਲਾਗਿ ਲਰਿਕਵਾ ਚਲੇ

ਜਾਨੁਕ ਸਿੱਖ ਸਖਾ ਹੈਂ ਭਲੇ

ਛਿੱਕੇ ਤੋਬਰਾ ਬਦਨ ਚੜਾਏ

ਜਨੁ ਗ੍ਰਿਹ ਖਾਨ ਮਲੀਦਾ ਆਏ ॥੨੦॥

ਮਸਤਕ ਸੁਭੇ ਪਨਹੀਯਨ ਘਾਇ

ਜਨੁ ਕਰਿ ਟੀਕਾ ਦਏ ਬਨਾਇ

ਸੀਸ ਈਟ ਕੇ ਘਾਇ ਕਰੇਹੀ

ਜਨੁ ਤਿਨੁ ਭੇਟ ਪੁਰਾਤਨ ਦੇਹੀ ॥੨੧॥

ਦੋਹਰਾ

ਕਬਹੂੰ ਰਣ ਜੂਝਿਓ ਨਹੀ ਕਛੁ ਦੈ ਜਸੁ ਨਹਿ ਲੀਨ

ਗਾਂਵ ਬਸਤ ਜਾਨਿਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥

ਚੌਪਈ

ਇਹ ਬਿਧਿ ਤਿਨੋ ਭਯੋ ਉਪਹਾਸਾ

ਸਭ ਸੰਤਨ ਮਿਲਿ ਲਖਿਓ ਤਮਾਸਾ

ਸੰਤਨ ਕਸਟ ਦੇਖਨ ਪਾਯੋ

ਆਪ ਹਾਥ ਦੈ ਨਾਥ ਬਚਾਯੋ ॥੨੩॥

ਚਾਰਣੀ ਦੋਹਰਾ

ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ

ਛ੍ਵੈ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ

ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ਼ਾਹਜ਼ਾਦੇ ਅਹਿਦੀਆ ਗਮਨ ਬਰਨਨੰ ਨਾਮ ਤ੍ਰੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੩॥ ਅਫਜੂ ॥੪੬੦॥

ਚੌਪਈ

ਸਰਬ ਕਾਲ ਸਭ ਸਾਧ ਉਬਾਰੇ

ਦੁਖੁ ਦੈ ਕੈ ਦੋਖੀ ਸਭ ਮਾਰੇ

ਅਦਭੁਤਿ ਗਤਿ ਭਗਤਨ ਦਿਖਰਾਈ

ਸਭ ਸੰਕਟ ਤੇ ਲਏ ਬਚਾਈ ॥੧॥

ਸਭ ਸੰਕਟ ਤੇ ਸੰਤ ਬਚਾਏ

ਸਭ ਕੰਟਕ ਕੰਟਕ ਜਿਮ ਘਾਏ

ਦਾਸ ਜਾਨ ਮੁਹਿ ਕਰੀ ਸਹਾਇ

ਆਪ ਹਾਥ ਦੈ ਲਯੋ ਬਚਾਇ ॥੨॥

ਅਬ ਜੋ ਜੋ ਮੈਂ ਲਖੇ ਤਮਾਸਾ

ਸੋ ਸੋ ਕਰੋ ਤੁਮੈ ਅਰਦਾਸਾ

ਜੋ ਪ੍ਰਭ ਕਿਰਪਾ ਕਟਾਛ ਦਿਖੈਹੈ

ਸੋ ਤਵ ਦਾਸ ਉਚਾਰਤ ਜੈਹੈ ॥੩॥

ਜਿਹ ਜਿਹ ਬਿਧ ਮੈ ਲਖੇ ਤਮਾਸਾ

ਚਾਹਤ ਤਿਨ ਕੋ ਕੀਯੋ ਪ੍ਰਕਾਸਾ

ਜੋ ਜੋ ਜਨਮ ਪੂਰਬਲੇ ਹੇਰੇ

ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥

ਸਰਬ ਕਾਲ ਹੈ ਪਿਤਾ ਅਪਾਰਾ

ਦੇਬਿ ਕਾਲਿਕਾ ਮਾਤ ਹਮਾਰਾ

ਮਨੂਆ ਗੁਰ ਮੁਰਿ ਮਨਸਾ ਮਾਈ

ਜਿਨ ਮੋ ਕੋ ਸੁਭ ਕ੍ਰਿਆ ਪੜ੍ਹਾਈ ॥੫॥

ਜਬ ਮਨਸਾ ਮਨ ਮਯਾ ਬਿਚਾਰੀ

ਗੁਰ ਮਨੂਆ ਕਹ ਕਹਿਯੋ ਸੁਧਾਰੀ

ਜੇ ਜੇ ਚਰਿਤ ਪੁਰਾਤਨ ਲਹੇ

ਤੇ ਤੇ ਅਬ ਚਹੀਅਤ ਹੈ ਕਹੇ ॥੬॥

ਸਰਬ ਕਾਲ ਕਰਣਾ ਤਬ ਭਰੇ

ਸੇਵਕ ਜਾਨ ਦਯਾ ਰਸ ਢਰੇ

ਜੋ ਜੋ ਜਨਮ ਪੁਰਬਲੋ ਭਯੋ

ਸੋ ਸੋ ਸਭ ਸਿਮਰਣ ਕਰ ਦਯੋ ॥੭॥

ਮੋ ਕੌ ਇਤੀ ਹੁਤੀ ਕਹ ਸੁੱਧੰ

ਜਸ ਪ੍ਰਭ ਦਈ ਕ੍ਰਿਪਾ ਕਰਿ ਬੁੱਧੰ

ਸਰਬ ਕਾਲ ਤਬ ਭਏ ਦਇਆਲਾ

ਲੋਹ ਰਛ ਹਮ ਕੋ ਸਬ ਕਾਲਾ ॥੮॥

ਸਰਬ ਕਾਲ ਰੱਛਾ ਸਬ ਕਾਲ

ਲੋਹ ਰੱਛ ਸਰਬਦਾ ਬਿਸਾਲ

ਢੀਠ ਭਯੋ ਤਵ ਕ੍ਰਿਪਾ ਲਖਾਈ

ਐਂਡੋ ਫਿਰੋ ਸਭਨ ਭਯੋ ਰਾਈ ॥੯॥

ਜਿਹ ਜਿਹ ਬਿਧ ਜਨਮਨ ਸੁਧਿ ਆਈ

ਤਿਮ ਤਿਮ ਕਹੇ ਗਿਰੰਥ ਬਨਾਈ

ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ

ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥

ਪਹਿਲੇ ਚੰਡੀ ਚਰਿਤ੍ਰ ਬਨਾਯੋ

ਨਖ ਸਿਖ ਤੇ ਕ੍ਰਮ ਭਾਖ ਸੁਨਾਯੋ

ਛੋਰ ਕਥਾ ਤਬ ਪ੍ਰਥਮ ਸੁਨਾਈ

ਅਬ ਚਾਹਤ ਫਿਰਿ ਕਰੋਂ ਬਡਾਈ ॥੧੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥ ਅਫਜੂ ॥੪੭੧॥