ਅਥ ਸ੍ਰੀ ਪਾਸਿ ਕੇ ਨਾਮ ॥
ਦੋਹਰਾ ॥
ਬੀਰ ਗ੍ਰਸਿਤਹੀ ਗ੍ਰੀਵ ਧਰ ਬਰੁਣਾਯੁਧ ਕਹਿ ਅੰਤ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਅਨੰਤ ॥੨੫੩॥
ਗ੍ਰੀਵ ਗ੍ਰਸਿਤਨਿ ਭਵ ਧਰਾ ਜਲਧ ਰਾਜ ਹਥੀਆਰ ॥
ਪਰੌ ਦੁਸਟ ਕੇ ਕੰਠ ਮੈ ਮੋਕਹੁ ਲੇਹੁ ਉਬਾਰ ॥੨੫੪॥
ਪ੍ਰਿਥਮ ਨਦਨ ਕੇ ਨਾਮ ਲੈ ਏਸ ਏਸ ਪਦ ਭਾਖਿ ॥
ਸਸਤ੍ਰ ਉਚਰਿ ਸਭ ਪਾਸਿ ਕੇ ਨਾਮ ਚੀਨਿ ਚਿਤਿ ਰਾਖੁ ॥੨੫੫॥
ਗੰਗਾ ਏਸ ਬਖਾਨਿ ਕੈ ਈਸ ਸਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਅਨੰਤ ॥੨੫੬॥
ਜਟਜ ਜਾਨਵੀ ਕ੍ਰਿਤਹਾ ਗੰਗਾ ਈਸ ਬਖਾਨੁ ॥
ਆਯੁਧ ਅੰਤਿ ਬਖਾਨੀਐ ਨਾਮ ਪਾਸਿ ਕੇ ਜਾਨ ॥੨੫੭॥
ਸਕਲ ਅਘਨ ਕੇ ਨਾਮ ਲੈ ਹਾ ਆਯੁਧ ਸੁ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨ ॥੨੫੮॥
ਕਿਲਬਿਖ ਪਾਪ ਬਖਾਨਿ ਕੈ ਰਿਪੁ ਪਤਿ ਸਸਤ੍ਰ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ ॥੨੫੯॥
ਅਧਰਮ ਪਾਪ ਬਖਾਨਿ ਕੈ ਨਾਸਨੀਸ ਅਸਤ੍ਰ ਭਾਖਿ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖਿ ॥੨੬੦॥
ਸਕਲ ਜਟਨਿ ਕੋ ਨਾਮ ਲੈ ਜਾ ਪਤਿ ਅਸਤ੍ਰ ਬਖਾਨਿ ॥
ਅਮਿਤ ਨਾਮ ਸ੍ਰੀ ਪਾਸ ਕੇ ਚਤੁਰ ਚਿਤ ਮਹਿ ਜਾਨੁ ॥੨੬੧॥
ਤਉਸਾਰਾ ਸਤ੍ਰੁ ਬਖਾਨਿ ਕੈ ਭੇਦਕ ਗ੍ਰੰਥ ਬਖਾਨ ॥
ਸਸਤ੍ਰ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੨੬੨॥
ਗਿਰਿ ਪਦ ਪ੍ਰਿਥਮ ਬਖਾਨਿ ਕੈ ਨਾਸਨਿ ਨਾਥ ਬਖਾਨਿ ॥
ਸਸਤ੍ਰ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੨੬੩॥
ਫੋਕੀ ਨੋਕੀ ਪਖਧਰ ਪਤ੍ਰੀ ਪਰੀ ਬਖਾਨ ॥
ਪਛੀ ਪਛਿ ਅੰਤਕ ਕਹੋ ਸਕਲ ਪਾਸਿ ਕੇ ਨਾਮ ॥੨੬੪॥
ਕਸਟ ਸਬਦ ਪ੍ਰਿਥਮੈ ਉਚਰਿ ਅਘਨ ਸਬਦ ਕਹੁ ਅੰਤਿ ॥
ਪਤਿ ਸਸਤ੍ਰ ਭਾਖਹੁ ਪਾਸਿ ਕੇ ਨਿਕਸਹਿ ਨਾਮ ਅਨੰਤ ॥੨੬੫॥
ਪਬ︀ਯਾਂ ਪ੍ਰਿਥਮ ਬਖਾਨਿ ਕੈ ਭੇਦਨ ਈਸ ਬਖਾਨ ॥
ਸਸਤ੍ਰ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੨੬੬॥
ਜਲਨਾਇਕ ਬਾਰਸਤ੍ਰੁ ਭਨਿ ਸਸਤ੍ਰ ਸਬਦ ਪੁਨਿ ਦੇਹੁ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੨੬੭॥
ਸਭ ਗੰਗਾ ਕੇ ਨਾਮ ਲੈ ਪਤਿ ਕਹਿ ਸਸਤ੍ਰ ਬਖਾਨ ॥
ਸਭੈ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ ॥੨੬੮॥
ਜਮੁਨਾ ਪ੍ਰਿਥਮ ਬਖਾਨਿ ਕੈ ਏਸ ਅਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਅਨੰਤ ॥੨੬੯॥
ਕਾਲਿੰਦ੍ਰੀ ਪਦ ਪ੍ਰਿਥਮ ਭਨਿ ਇੰਦ੍ਰ ਸਬਦ ਕਹਿ ਅੰਤਿ ॥
ਅਸਤ੍ਰ ਬਹੁਰਿ ਕਹੁ ਪਾਸਿ ਕੇ ਨਿਕਸਹਿ ਨਾਮ ਅਨੰਤ ॥੨੭੦॥
ਕਾਲਿਨੁਜਾ ਪਦ ਪ੍ਰਿਥਮਹ ਕਹਿ ਇਸਰਾਸਤ੍ਰ ਪੁਨਿ ਭਾਖੁ ॥
ਸਕਲ ਨਾਮ ਸ੍ਰੀ ਪਾਸ ਕੇ ਚੀਨਿ ਚਤੁਰ ਚਿਤਿ ਰਾਖੁ ॥੨੭੧॥
ਕ੍ਰਿਸਨ ਬਲਭਾ ਪ੍ਰਿਥਮ ਕਹਿ ਇਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਅਨੰਤ ॥੨੭੨॥
ਸੂਰਜ ਪੁਤ੍ਰਿ ਕੋ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਲੀਜੀਅਹੁ ਚਤੁਰ ਪਛਾਨ ॥੨੭੩॥
ਭਾਨੁ ਆਤਜਮਾ ਆਦਿ ਕਹਿ ਅੰਤ ਆਯੁਧ ਪਦ ਦੇਹੁ ॥
ਸਕਲ ਨਾਮ ਏ ਪਾਸਿ ਕੇ ਚੀਨ ਚਤੁਰ ਚਿਤ ਲੇਹੁ ॥੨੭੪॥
ਸੂਰ ਆਤਜਮਾ ਆਦਿ ਕਹਿ ਅੰਤਿ ਸਸਤ੍ਰ ਪਦ ਦੀਨ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਿਤ ਪਰਬੀਨ ॥੨੭੫॥
ਕਾਲ ਪਿਤਾ ਪ੍ਰਥਮੈ ਉਚਰਿ ਅੰਤਿ ਤਨੁਜ ਪਦਿ ਦੇਹੁ ॥
ਪਤਿ ਕਹਿ ਅਸਤ੍ਰ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੨੭੬॥
ਦਿਵਕਰ ਤਨੁਜਾ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ ॥੨੭੭॥
ਪਾਸਿ ਗ੍ਰੀਵਹਾ ਕੰਠ ਰਿਪੁ ਬਰੁਣਾਯੁਧ ਜਿਹ ਨਾਮ ॥
ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ ॥੨੭੮॥
ਆਦਿ ਕੰਠ ਕੇ ਨਾਮ ਲੈ ਗ੍ਰਾਹਕ ਪਦ ਕਹਿ ਅੰਤਿ ॥
ਬਰੁਣਾਯੁਧ ਕੇ ਨਾਮ ਸਭੁ ਨਿਕਸਤ ਚਲਤ ਬਿਅੰਤ ॥੨੭੯॥
ਨਾਰਿ ਕੰਠ ਗਰ ਗ੍ਰੀਵ ਭਨਿ ਗ੍ਰਹਿਤਾ ਬਹੁਰਿ ਬਖਾਨ ॥
ਸਕਲ ਨਾਮ ਏ ਪਾਸਿ ਕੇ ਨਿਕਸਤ ਚਲਤ ਅਪ੍ਰਮਾਨ ॥੨੮੦॥
ਜਮੁਨਾ ਪ੍ਰਿਥਮ ਬਖਾਨਿ ਕੈ ਏਸਰਾਯੁਧਹਿਾਂ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਸੁਜਾਨ ॥੨੮੧॥
ਕਾ ਬਰਣਾਦਿ ਬਖਾਨਿ ਕੈ ਮੰਦ ਬਹੁਰ ਪਦ ਦੇਹੁ ॥
ਹੋਤ ਹੈ ਨਾਮ ਕਮੰਦ ਕੇ ਚੀਨ ਚਤੁਰ ਚਿਤਿ ਲੇਹੁ ॥੨੮੨॥
ਕਿਸਨ ਆਦਿ ਪਦ ਉਚਰਿ ਕੈ ਬਲਭਾਤਿ ਪਦ ਦੇਹੁ ॥
ਪਤਿ ਅਸਤ੍ਰਾਤਿ ਉਚਾਰੀਐ ਨਾਮ ਪਾਸਿ ਲਖਿ ਲੇਹੁ ॥੨੮੩॥
ਬੀਰ ਗ੍ਰਸਤਨੀ ਸੁਭਟਹਾ ਕਾਲਾਯੁਧ ਜਿਹ ਨਾਮ ॥
ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ ॥੨੮੪॥
ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ॥
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੨੮੫॥
ਆਦਿ ਉਚਰੀਐ ਸੂਰਜ ਪਦ ਪੂਤ ਉਚਰੀਐ ਅੰਤਿ ॥
ਸਸਤ੍ਰ ਭਾਖੀਐ ਪਾਸਿ ਕੇ ਨਿਕਸਹਿ ਨਾਮ ਬਿਅੰਤ ॥੨੮੬॥
ਸਕਲ ਸੂਰਜ ਕੇ ਨਾਮ ਲੈ ਸੁਤ ਪਦ ਅਸਤ੍ਰ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ ॥੨੮੭॥
ਭਾਨੁ ਦਿਵਾਕਰ ਦਿਨਧ ਭਨਿ ਸੁਤ ਕਹਿ ਅਸਤ੍ਰ ਬਖਾਨੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ ॥੨੮੮॥
ਦਿਨਮਣਿ ਦਿਵਕਰਿ ਰੈਣਹਾ ਸੁਤ ਕਹਿ ਅਸਤ੍ਰ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ ॥੨੮੯॥
ਦਿਨ ਕੋ ਨਾਮ ਬਖਾਨਿ ਕੈ ਮਣਿ ਪਦ ਬਹੁਰਿ ਬਖਾਨ ॥
ਸੁਤ ਕਹਿ ਅਸਤ੍ਰ ਬਖਾਨੀਐ ਨਾਮ ਪਾਸਿ ਪਹਿਚਾਨ ॥੨੯੦॥
ਦਿਵਕਰਿ ਦਿਨਪਤਿ ਨਿਸਰਿ ਭਨਿ ਦਿਨ ਨਾਇਕ ਪੁਨਿ ਭਾਖੁ ॥
ਸੁਤ ਕਹਿ ਅਸਤ੍ਰ ਬਖਾਨੀਐ ਨਾਮ ਪਾਸਿ ਲਖਿ ਰਾਖੁ ॥੨੯੧॥
ਸਕਲ ਸੂਰਜ ਕੇ ਨਾਮ ਲੈ ਸੁਤ ਕਹਿ ਅਸਤ੍ਰ ਬਖਾਨੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੨੯੨॥
ਜਮ ਪਦ ਪ੍ਰਿਥਮ ਬਖਾਨਿ ਕੈ ਸਸਤ੍ਰ ਸਬਦ ਪੁਨਿ ਦੇਹੁ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੨੯੩॥
ਬਈਵਸਤੁ ਪਦ ਆਦਿ ਕਹਿ ਆਯੁਧ ਅੰਤਿ ਬਖਾਨੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੨੯੪॥
ਕਾਲ ਸਬਦ ਕੋ ਆਦਿ ਕਹਿ ਅਸਤ੍ਰ ਸਬਦ ਕਹਿ ਅੰਤ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਅਨੰਤ ॥੨੯੫॥
ਪਿਤਰ ਰਾਜ ਪਦ ਪ੍ਰਿਥਮ ਕਹਿ ਅਸਤ੍ਰ ਸਬਦ ਪੁਨਿ ਦੇਹੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚੀਨ ਚਿਤਿ ਲੇਹੁ ॥੨੯੬॥
ਦੰਡੀ ਪ੍ਰਿਥਮ ਬਖਾਨਿ ਕੈ ਅਸਤ੍ਰ ਸਬਦ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਬਿਅੰਤ ॥੨੯੭॥
ਜਮੁਨਾ ਭ੍ਰਾਤ ਬਖਾਨ ਕੈ ਆਯੁਧ ਬਹੁਰਿ ਬਖਾਨੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੨੯੮॥
ਸਭ ਜਮੁਨਾ ਕੇ ਨਾਮ ਲੈ ਭ੍ਰਾਤ ਅਸਤ੍ਰ ਪੁਨਿ ਦੇਹੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤਿ ਲਖਿ ਲੇਹੁ ॥੨੯੯॥
ਪਿਤਰ ਸਬਦ ਪ੍ਰਿਥਮੈ ਉਚਰਿ ਏਸਰ ਬਹੁਰਿ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੩੦੦॥
ਸਭ ਪਿਤਰਨ ਕੇ ਨਾਮ ਲੈ ਨਾਇਕ ਬਹੁਰਿ ਬਖਾਨ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੩੦੧॥
ਸਕਲ ਜਗਤ ਕੇ ਨਾਮ ਲੈ ਘਾਇਕ ਅਸਤ੍ਰ ਬਖਾਨੁ ॥
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੩੦੨॥
ਰਿਪੁ ਖੰਡਨਿ ਦਲ ਦਾਹਨੀ ਸਤ੍ਰੁ ਤਾਪਨੀ ਸੋਇ ॥
ਸਕਲ ਪਾਸਿ ਕੇ ਨਾਮ ਸਭ ਜਾ ਤੇ ਬਚ︀ਯੋ ਨ ਕੋਇ ॥੩੦੩॥
ਰਿਪੁ ਪਦ ਪ੍ਰਿਥਮ ਬਖਾਨਿ ਕੈ ਗ੍ਰਸਿਤਨਿ ਬਹੁਰਿ ਬਖਾਨੁ ॥
ਸਕਲ ਨਾਮ ਜਮ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੩੦੪॥
ਖਲ ਪਦ ਆਦਿ ਉਚਾਰਿ ਕੈ ਖੰਡਨਿ ਅੰਤਿ ਬਖਾਨ ॥
ਸਕਲ ਨਾਮ ਜਮ ਪਾਸਿ ਕੇ ਚੀਨੀਅਹੁ ਚਤੁਰ ਸੁਜਾਨ ॥੩੦੫॥
ਦਲ ਦਾਹਨਿ ਰਿਪੁ ਗ੍ਰਸਿਤਨੀ ਸਤ੍ਰੁ ਤਾਪਨੀ ਸੋਇ ॥
ਕਾਲ ਪਾਸਿ ਕੇ ਨਾਮ ਸਭ ਜਾ ਤੇ ਰਹਿਤ ਨ ਕੋਇ ॥੩੦੬॥
ਜਾ ਪਦ ਪ੍ਰਿਥਮ ਉਚਾਰਿ ਕੈ ਮੀ ਪਦ ਅੰਤਿ ਬਖਾਨੁ ॥
ਜਾਮੀ ਪਦ ਏ ਹੋਤ ਹੈ ਨਾਮ ਪਾਸਿ ਕੇ ਜਾਨੁ ॥੩੦੭॥
ਦਿਸਾ ਬਾਰੁਣੀ ਪ੍ਰਿਥਮ ਕਹਿ ਏਸਰਾਸਤ੍ਰ ਕਹਿ ਅੰਤਿ ॥
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੦੮॥
ਪਛਮ ਆਦਿ ਬਖਾਨਿ ਕੈ ਏਸਰ ਪੁਨਿ ਪਦ ਦੇਹੁ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੩੦੯॥
ਪ੍ਰਿਥਮ ਠਗਨ ਕੇ ਨਾਮ ਲੈ ਆਯੁਧ ਬਹੁਰਿ ਬਖਾਨ ॥
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਪਹਿਚਾਨ ॥੩੧੦॥
ਬਾਟਿ ਆਦਿ ਪਦ ਉਚਰਿ ਕੈ ਹਾ ਪਦ ਅਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੧੧॥
ਮਗ ਪਦ ਆਦਿ ਬਖਾਨਿ ਕੈ ਛਿਦ ਪਦ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜੋ ਚਤੁਰ ਪਛਾਨ ॥੩੧੨॥
ਮਾਰਗ ਆਦਿ ਬਖਾਨਿ ਕੈ ਮਾਰ ਬਖਾਨਹੁ ਅੰਤਿ ॥
ਨਾਮ ਪਾਸਿ ਕੋ ਹੋਤ ਹੈ ਨਿਕਸਤ ਚਲੈ ਬਿਅੰਤ ॥੩੧੩॥
ਪੰਥ ਆਦਿ ਪਦ ਉਚਰਿ ਕੈ ਕਰਖਣ ਪੁਨਿ ਪਦ ਦੇਹੁ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੩੧੪॥
ਬਾਟ ਆਦਿ ਸਬਦ ਉਚਾਰਿ ਕੈ ਹਾ ਅਸਤ੍ਰਾਤਿ ਬਖਾਨ ॥
ਨਾਮ ਪਾਸਿ ਕੋ ਹੋਤ ਹੈ ਚੀਨੀਅਹੁ ਗੁਨਨ ਨਿਧਾਨ ॥੩੧੫॥
ਰਾਹ ਆਦਿ ਪਦ ਉਚਰੀਐ ਰਿਪੁ ਕਹਿ ਅਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੧੬॥
ਪ੍ਰਿਥਮੈ ਧਨ ਸਬਦੋ ਉਚਰਿ ਹਰਤਾ ਆਯੁਧ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੧੭॥
ਮਾਲ ਆਦਿ ਸਬਦੋਚਰਿ ਕੈ ਕਾਲ ਜਾਲ ਕਹਿ ਅੰਤਿ ॥
ਸਕਲ ਨਾਮ ਇਹ ਪਾਸਿ ਕੇ ਚੀਨੀਅਹੁ ਪ੍ਰਗ੍ਰਯਾਵੰਤ ॥੩੧੮॥
ਮਾਯਾ ਹਰਨ ਉਚਾਰਿ ਕੈ ਆਯੁਧ ਬਹੁਰਿ ਬਖਾਨ ॥
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨ ॥੩੧੯॥
ਮਗਹਾ ਪਥਹਾ ਪੈਂਡਹਾ ਧਨਹਾ ਦ੍ਰਿਬਹਾ ਸੋਇ ॥
ਜਾ ਕੋ ਡਾਰਤ ਸੋ ਸਨੋ ਪਥਕ ਨ ਉਬਰ︀ਯੋ ਕੋਇ ॥੩੨੦॥
ਬਿਖੀਆ ਆਦਿ ਬਖਾਨਿ ਕੈ ਆਯੁਧ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਚਤੁਰ ਸੁ ਧਾਰ ॥੩੨੧॥
ਬਿਖ ਸਬਦਾਦਿ ਉਚਾਰਿ ਕੈ ਦਾਇਕ ਅਸਤ੍ਰ ਬਖਾਨ ॥
ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੨੨॥
ਚੰਦ੍ਰਭਗਾ ਕੇ ਨਾਮ ਲੈ ਪਤਿ ਕਹਿ ਅਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗ੍ਰਯਾਵਾਨ ॥੩੨੩॥
ਸਤੁਦ੍ਰਵ ਨਾਥ ਬਖਾਨ ਕੈ ਪੁਨਿ ਕਹਿ ਅਸਤ੍ਰ ਬਿਸੇਖ ॥
ਸਕਲ ਨਾਮ ਏ ਪਾਸਿ ਕੇ ਨਿਕਸਤ ਚਲਤੁ ਅਸੇਖ ॥੩੨੪॥
ਸਤਲੁਜ ਸਬਦਾਦਿ ਬਖਾਨਿ ਕੈ ਏਸਰਾਸਤ੍ਰ ਕਹਿ ਅੰਤਿ ॥
ਨਾਮ ਸਕਲ ਹੈ ਪਾਸ ਕੇ ਚੀਨ ਲੇਹੁ ਬੁਧਿਵੰਤ ॥੩੨੫॥
ਪ੍ਰਿਥਮ ਬਿਪਾਸਾ ਨਾਮ ਲੈ ਏਸਰਾਸਤ੍ਰ ਪੁਨਿ ਭਾਖੁ ॥
ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਿਤ ਮੈ ਰਾਖੁ ॥੩੨੬॥
ਰਾਵੀ ਸਾਵੀ ਆਦਿ ਕਹਿ ਆਯੁਧ ਏਸ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗ੍ਰਯਾਵਾਨ ॥੩੨੭॥
ਸਾਵੀ ਈਸ੍ਰਾਵੀ ਸਭਿਨ ਆਯੁਧ ਬਹੁਰਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੩੨੮॥
ਜਲ ਸਿੰਧੁ ਏਸ ਬਖਾਨਿ ਕੈ ਆਯੁਧ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ ॥੩੨੯॥
ਬਿਹਥਿ ਆਦਿ ਸਬਦੋਚਰਿ ਕੈ ਏਸਰਾਸਤ੍ਰ ਕਹੁ ਅੰਤਿ ॥
ਸਕਲ ਨਾਮ ਏ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੩੦॥
ਸਿੰਧੁ ਆਦਿ ਸਬਦ ਉਚਰਿ ਕੈ ਆਯੁਧ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਸਭ ਚੀਨਹੁ ਪ੍ਰਗ੍ਰਯਾਵਾਨ ॥੩੩੧॥
ਨੀਲ ਆਦਿ ਸਬਦੁਚਰਿ ਕੈ ਏਸਰ ਅਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਸੁਰ ਗਿਆਨ ॥੩੩੨॥
ਅਸਿਤ ਬਾਰਿ ਸਬਦਾਦਿ ਕਹਿ ਪਤਿ ਅਸਤ੍ਰਾਤਿ ਬਖਾਨ ॥
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੩੩੩॥
ਕਿਸਨਾ ਆਦਿ ਉਚਾਰਿ ਕੈ ਆਯੁਧ ਏਸ ਬਖਾਨ ॥
ਨਾਮ ਪਾਸ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੩੩੪॥
ਸਬਦ ਆਦਿ ਕਹਿ ਭੀਮਰਾ ਏਸਰਾਸਤ੍ਰ ਕਹਿ ਅੰਤ ॥
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੩੫॥
ਤਪਤੀ ਆਦਿ ਉਚਾਰਿ ਕੈ ਆਯੁਧ ਏਸ ਬਖਾਨ ॥
ਨਾਮ ਪਾਸ ਕੇ ਹੋਤ ਹੈ ਸੁ ਜਨਿ ਸਤਿ ਕਰਿ ਜਾਨ ॥੩੩੬॥
ਬਾਰਿ ਰਾਜ ਸਮੁੰਦੇਸ ਭਨਿ ਸਰਿਤ ਸਰਿਧ ਪਤਿ ਭਾਖੁ ॥
ਆਯੁਧ ਪੁਨਿ ਕਹਿ ਪਾਸ ਕੇ ਚੀਨ ਨਾਮ ਚਿਤਿ ਰਾਖੁ ॥੩੩੭॥
ਬਰੁਣ ਬੀਰਹਾ ਆਦਿ ਕਹਿ ਆਯੁਧ ਪੁਨਿ ਪਦ ਦੇਹੁ ॥
ਨਾਮ ਪਾਸ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੩੩੮॥
ਨਦੀ ਰਾਜ ਸਰਿਤੀਸ ਭਨਿ ਸਮੁੰਦਰਾਟ ਪੁਨਿ ਭਾਖੁ ॥
ਆਯੁਧ ਅੰਤਿ ਬਖਾਨੀਐ ਨਾਮ ਪਾਸਿ ਲਖਿ ਰਾਖੁ ॥੩੩੯॥
ਬ੍ਰਹਮ ਪੁਤ੍ਰ ਪਦ ਆਦਿ ਕਹਿ ਏਸਰਾਸਤ੍ਰ ਕਹਿ ਅੰਤਿ ॥
ਨਾਮ ਪਾਸਿ ਕੇ ਸਕਲ ਹੀ ਚੀਨ ਲੇਹੁ ਮਤਿਵੰਤ ॥੩੪੦॥
ਬ੍ਰਹਮਾ ਆਦਿ ਬਖਾਨਿ ਕੈ ਅੰਤਿ ਪੁਤ੍ਰ ਪਦ ਦੇਹੁ ॥
ਆਯੁਧ ਏਸ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੩੪੧॥
ਬ੍ਰਹਮਾ ਆਦਿ ਉਚਾਰਿ ਕੈ ਸੁਤ ਪਦ ਬਹੁਰਿ ਬਖਾਨ ॥
ਏਸਰਾਸਤ੍ਰ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੩੪੨॥
ਜਗਤ ਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗਿਆਵਾਨ ॥੩੪੩॥
ਘਘਰ ਆਦਿ ਉਚਾਰਿ ਕੈ ਈਸਰਾਸਤ੍ਰ ਕਹਿ ਅੰਤਿ ॥
ਨਾਮ ਪਾਸ ਕੇ ਹੋਤ ਹੈ ਚੀਨੀਅਹੁ ਪ੍ਰਗਿਆਵੰਤ ॥੩੪੪॥
ਆਦਿ ਸੁਰਸਤੀ ਉਚਰਿ ਕੈ ਏਸਰਾਸਤ੍ਰ ਕਹਿ ਅੰਤਿ ॥
ਨਾਮ ਪਾਸ ਕੇ ਸਕਲ ਹੀ ਚੀਨ ਲੇਹੁ ਮਤਿਵੰਤ ॥੩੪੫॥
ਆਮੂ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੪੬॥
ਸਮੁੰਦ ਗਾਮਨੀ ਜੇ ਨਦੀ ਤਿਨ ਕੇ ਨਾਮ ਬਖਾਨਿ ॥
ਈਸਰਾਸਤ੍ਰ ਪੁਨਿ ਉਚਾਰੀਐ ਨਾਮ ਪਾਸਿ ਪਹਿਚਾਨ ॥੩੪੭॥
ਸਕਲ ਕਾਲ ਕੇ ਨਾਮ ਲੈ ਆਯੁਧ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੩੪੮॥
ਦੁਘਧ ਸਬਦ ਪ੍ਰਿਥਮੈ ਉਚਰਿ ਨਿਧਿ ਕਹਿ ਈਸ ਬਖਾਨ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੪੯॥
ਪਾਨਿਧਿ ਪ੍ਰਿਥਮ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਨਾਮ ਸਕਲ ਸ੍ਰੀ ਪਾਸਿ ਕੇ ਚੀਨਤ ਚਲੈ ਅਨੰਤ ॥੩੫੦॥
ਸ੍ਰੋਨਜ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨ ॥
ਆਯੁਧ ਭਾਖੋ ਪਾਸਿ ਕੋ ਨਿਕਸਤ ਨਾਮ ਪ੍ਰਮਾਨ ॥੩੫੧॥
ਛਿਤਜਜ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਪ੍ਰਗ੍ਰਯਾਵੰਤ ॥੩੫੨॥
ਇਸਤ੍ਰਿਨ ਆਦਿ ਬਖਾਨਿ ਕੈ ਰਜ ਪਦ ਅੰਤਿ ਉਚਾਰਿ ॥
ਈਸਰਾਸਤ੍ਰ ਕਹਿ ਪਾਸਿ ਕੇ ਲੀਜੀਐ ਨਾਮ ਸੁ ਧਾਰ ॥੩੫੩॥
ਨਾਰਿਜ ਆਦਿ ਉਚਾਰਿ ਕੈ ਈਸਰਾਸਤ੍ਰ ਪਦ ਦੇਹੁ ॥
ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੩੫੪॥
ਚੰਚਲਾਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ ॥
ਈਸਰਾਸਤ੍ਰ ਪੁਨਿ ਉਚਰੀਐ ਨਾਮ ਪਾਸਿ ਪਹਿਚਾਨ ॥੩੫੫॥
ਆਦਿ ਨਾਮ ਨਾਰੀਨ ਕੇ ਲੈ ਜਾ ਅੰਤਿ ਬਖਾਨ ॥
ਨਿਧਿ ਕਹਿ ਈਸਰਾਸਤ੍ਰ ਕਹਿ ਨਾਮ ਪਾਸਿ ਪਹਿਚਾਨ ॥੩੫੬॥
ਬਨਿਤਾ ਆਦਿ ਬਖਾਨਿ ਕੈ ਜਾ ਕਹਿ ਨਿਧਹਿ ਬਖਾਨਿ ॥
ਈਸਰਾਸਤ੍ਰ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ ॥੩੫੭॥
ਇਸਤ੍ਰਿਜ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥
ਈਸਰਾਸਤ੍ਰ ਕਹਿ ਫਾਸਿ ਕੇ ਜਾਨੀਅਹੁ ਨਾਮ ਸੁਜਾਨ ॥੩੫੮॥
ਬਨਿਤਾ ਆਦਿ ਬਖਾਨਿ ਕੈ ਨਿਧਿ ਕਹਿ ਈਸ ਬਖਾਨਿ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੫੯॥
ਅੰਜਨਾਨ ਕੇ ਨਾਮ ਲੈ ਜਾ ਕਹਿ ਨਿਧਹਿ ਉਚਾਰਿ ॥
ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ ਸੁ ਧਾਰ ॥੩੬੦॥
ਬਾਲਾ ਆਦਿ ਬਖਾਨਿ ਕੈ ਨਿਧਿ ਕਹਿ ਈਸ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੬੧॥
ਅੰਜਨੀਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ ॥
ਈਸਰਾਸਤ੍ਰ ਪੁਨਿ ਉਚਰੀਐ ਨਾਮ ਪਾਸਿ ਪਹਿਚਾਨ ॥੩੬੨॥
ਅਬਲਾ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੬੩॥
ਨਰਜਾ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ ॥
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੬੪॥
ਨਰੀ ਆਸੁਰੀ ਕਿੰਨ੍ਰਨੀ ਸੁਰੀ ਭਾਖਿ ਜਾ ਭਾਖਿ ॥
ਨਿਧਿਪਤਿ ਅਸਤ੍ਰ ਕਹਿ ਪਾਸਿ ਕੇ ਨਾਮ ਚੀਨਿ ਚਿਤਿ ਰਾਖਿ ॥੩੬੫॥
ਫਨਿਜਾ ਆਦਿ ਉਚਾਰਿ ਕੈ ਜਾ ਕਹਿ ਨਿਧਹਿ ਬਖਾਨ ॥
ਈਸਰਾਸਤ੍ਰ ਕਹਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੬੬॥
ਅਬਲਾ ਬਾਲਾ ਮਾਨਜਾ ਤ੍ਰਿਯ ਜਾ ਨਿਧਹਿ ਬਖਾਨ ॥
ਈਸਰਾਸਤ੍ਰ ਕਹਿ ਪਾਸ ਕੇ ਚੀਨੀਅਹੁ ਨਾਮ ਸੁਜਾਨ ॥੩੬੭॥
ਸਮੁਦ ਗਾਮਨੀ ਜੇ ਨਦੀ ਤਿਨ ਕੇ ਨਾਮ ਬਖਾਨ ॥
ਈਸ ਏਸ ਕਹਿ ਅਸਤ੍ਰ ਕਹਿ ਨਾਮ ਪਾਸਿ ਪਹਿਚਾਨ ॥੩੬੮॥
ਪੈ ਪਦ ਪ੍ਰਿਥਮ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੬੯॥
ਪ੍ਰਿਥਮੈ ਭਾਖਿ ਤੜਾਗ ਪਦ ਈਸਰਾਸਤ੍ਰ ਪੁਨਿ ਭਾਖੁ ॥
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੩੭੦॥
ਪ੍ਰਿਥਮ ਸਰੋਵਰ ਸਬਦ ਕਹਿ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੭੧॥
ਜਲਧਰ ਆਦਿ ਬਖਾਨਿ ਕੈ ਈਸਰਾਸਤ੍ਰ ਪਦ ਭਾਖੁ ॥
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੩੭੨॥
ਮਘਜਾ ਆਦਿ ਉਚਾਰਿ ਕੈ ਧਰ ਪਦ ਬਹੁਰਿ ਬਖਾਨਿ ॥
ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ ਪਛਾਨ ॥੩੭੩॥
ਆਦਿ ਬਾਰਿ ਧਰ ਉਚਰਿ ਕੈ ਈਸਰਾਸਤ੍ਰ ਕਹਿ ਅੰਤਿ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੭੪॥
ਘਨਜ ਧਰਨ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੭੫॥
ਮਘਜਾ ਧਰ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ ॥
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੭੬॥
ਅੰਬੁਦਜਾ ਧਰ ਆਦਿ ਕਹਿ ਈਸਰਾਸਤ੍ਰ ਕਹਿ ਅੰਤਿ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਵੰਤ ॥੩੭੭॥
ਅੰਬੁਦਜਾ ਧਰ ਪ੍ਰਿਥਮ ਕਹਿ ਈਸਰਾਸਤ੍ਰ ਪਦ ਦੀਨ ॥
ਨਾਮ ਪਾਸ ਕੇ ਹੋਤ ਹੈ ਲੀਜੀਅਹੁ ਜਾਨ ਪ੍ਰਬੀਨ ॥੩੭੮॥
ਬਾਰਿਦ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ ॥
ਅਸਤ੍ਰ ਉਚਰਿ ਸਭ ਪਾਸਿ ਕੇ ਲੀਜੀਅਹੁ ਨਾਮ ਪਛਾਨ ॥੩੭੯॥
ਪ੍ਰਿਥਮ ਉਚਰਿ ਪਦ ਨੀਰ ਧਰ ਈਸਰਾਸਤ੍ਰ ਕਹਿ ਅੰਤ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੮੦॥
ਰਿਦ ਪਦ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੮੧॥
ਹਰ ਧਰ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੮੨॥
ਜਲਜ ਤ੍ਰਾਣਿ ਸਬਦੋਚਰਿ ਕੈ ਈਸਰਾਸਤ੍ਰ ਕਹਿ ਦੀਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਚੀਨ ਪ੍ਰਬੀਨ ॥੩੮੩॥
ਹਰਧ੍ਰਦ ਜਲਧ੍ਰਦ ਬਾਰਿਧ੍ਰਦ ਨਿਧਿ ਪਤਿ ਅਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੩੮੪॥
ਨੀਰਧਿ ਆਦਿ ਉਚਾਰਿ ਕੈ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੮੫॥
ਅੰਬੁਦਜਾ ਧਰ ਨਿਧਿ ਉਚਰਿ ਈਸਰਾਸਤ੍ਰ ਕਹਿ ਅੰਤਿ ॥
ਨਾਮ ਪਾਸਿ ਕੇ ਸਕਲ ਹੀ ਚੀਨਹੁ ਚਤੁਰ ਬਿਅੰਤ ॥੩੮੬॥
ਧਾਰਾਧਰਜ ਉਚਾਰਿ ਕੈ ਨਿਧਿ ਪਤਿ ਏਸ ਬਖਾਨਿ ॥
ਸਸਤ੍ਰ ਉਚਰਿ ਸਭ ਪਾਸਿ ਕੇ ਲੀਜਹੁ ਨਾਮ ਪਛਾਨ ॥੩੮੭॥
ਧਾਰਾਧਰ ਧ੍ਰਦ ਈਸ ਕਹਿ ਅਸਤ੍ਰ ਬਹੁਰਿ ਪਦ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੮੮॥
ਪੈ ਪਦ ਪ੍ਰਿਥਮ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥
ਅਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਪਛਾਨ ॥੩੮੯॥
ਸਕਲ ਦੁਘਦ ਕੇ ਨਾਮ ਲੈ ਨਿਧਿ ਕਹਿ ਈਸ ਬਖਾਨ ॥
ਅਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੯੦॥
ਨਾਮ ਸੁ ਬੀਰਨ ਕੇ ਸਭੈ ਮੁਖ ਤੇ ਪ੍ਰਿਥਮ ਉਚਾਰਿ ॥
ਗ੍ਰਸਿਤਨਿ ਕਹਿ ਸਭ ਪਾਸਿ ਕੇ ਲੀਜਹੁ ਨਾਮ ਸੁ ਧਾਰਿ ॥੩੯੧॥
ਸਕਲ ਬਾਰਿ ਕੇ ਨਾਮ ਲੈ ਨਿਧਿ ਪਤਿ ਈਸ ਬਖਾਨਿ ॥
ਅਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਸੁਜਾਨ ॥੩੯੨॥
ਸਕਲ ਨਾਮ ਲੈ ਧੂਰਿ ਕੇ ਧਰ ਨਿਧਿ ਈਸ ਬਖਾਨਿ ॥
ਅਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੯੩॥
ਬਾਰਿਦ ਅਰਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤ ॥
ਨਿਧਿ ਕਹਿ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਅਨੰਤ ॥੩੯੪॥
ਤ੍ਰਾਤ੍ਰਾਤਕ ਪਦ ਪ੍ਰਿਥਮ ਕਹਿ ਨਿਧਿ ਏਸਾਸਤ੍ਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੯੫॥
ਝਖੀ ਤ੍ਰਾਣਿ ਪਦ ਪ੍ਰਿਥਮੈ ਕਹਿ ਈਸਰਾਸਤ੍ਰ ਕਹਿ ਅੰਤਿ ॥
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੯੬॥
ਮਤਸ ਤ੍ਰਾਣਿ ਪ੍ਰਿਥਮੈ ਉਚਰਿ ਈਸਰਾਸਤ੍ਰ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੯੭॥
ਮੈਨ ਕੇਤੁ ਕਹਿ ਤ੍ਰਾਣਿ ਕਹਿ ਈਸਰਾਸਤ੍ਰ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੯੮॥
ਸਕਲ ਨਾਮ ਲੈ ਨੀਰ ਕੇ ਜਾ ਕਹਿ ਤ੍ਰਾਣਿ ਬਖਾਨ ॥
ਈਸਰਾਸਤ੍ਰ ਕਹਿ ਪਾਸਿ ਕੇ ਚੀਨਹੁ ਨਾਮ ਅਪ੍ਰਮਾਨ ॥੩੯੯॥
ਬਾਰਿਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੦॥
ਜਲਜ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਪੁਨਿ ਭਾਖੁ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਚੀਨ ਚਿਤ ਰਾਖੁ ॥੪੦੧॥
ਨੀਰਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਅਨੰਤ ॥੪੦੨॥
ਕਮਲ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੩॥
ਰਿਪੁ ਪਦ ਪ੍ਰਿਥਮ ਉਚਾਰਿ ਕੈ ਅੰਤਕ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ ॥੪੦੪॥
ਸਤ੍ਰੁ ਆਦਿ ਸਬਦੁ ਉਚਰਿ ਕੈ ਅੰਤਕ ਪੁਨਿ ਪਦ ਦੇਹੁ ॥
ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੪੦੫॥
ਆਦਿ ਖਲ ਸਬਦ ਉਚਰਿ ਕੈ ਅੰਤ︀ਯਾਤਕ ਕੈ ਦੀਨ ॥
ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੬॥
ਦੁਸਟ ਆਦਿ ਸਬਦ ਉਚਰਿ ਕੈ ਅੰਤ︀ਯਾਤਕ ਕਹਿ ਭਾਖੁ ॥
ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖੁ ॥੪੦੭॥
ਤਨ ਰਿਪੁ ਪ੍ਰਿਥਮ ਬਖਾਨਿ ਕੈ ਅੰਤ︀ਯਾਤਕ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੮॥
ਅਸੁ ਅਰਿ ਆਦਿ ਬਖਾਨਿ ਕੈ ਅੰਤ︀ਯਾਤਕ ਕਹੁ ਭਾਖੁ ॥
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੪੦੯॥
ਦਲਹਾ ਪ੍ਰਿਥਮ ਬਖਾਨਿ ਕੈ ਅੰਤ︀ਯਾਤਕ ਕੌ ਦੇਹੁ ॥
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੪੧੦॥
ਪ੍ਰਿਤਨਾਤਕ ਪਦ ਪ੍ਰਿਥਮ ਕਹਿ ਅੰਤ︀ਯਾਤਕ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੧੧॥
ਧੁਜਨੀ ਅਰਿ ਪਦ ਪ੍ਰਿਥਮ ਕਹਿ ਅੰਤ੍ਰਯਾਤਕਹਿ ਉਚਾਰਿ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰਿ ॥੪੧੨॥
ਆਦਿ ਬਾਹਨੀ ਸਬਦ ਕਹਿ ਰਿਪੁ ਅਰਿ ਸਬਦ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੧੩॥
ਬਾਹਨਿ ਆਦਿ ਬਖਾਨਿ ਕੈ ਰਿਪੁ ਅਰਿ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੧੪॥
ਸੈਨਾ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨਿ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੪੧੫॥
ਹਯਨੀ ਆਦਿ ਬਖਾਨਿ ਕੈ ਅੰਤ੍ਰਯੰਤਕ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੧੬॥
ਗੈਨੀ ਆਦਿ ਬਖਾਨਿ ਕੈ ਅੰਤ੍ਰਯੰਤਕ ਅਰਿ ਦੇਹੁ ॥
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੪੧੭॥
ਪਤਿਨੀ ਆਦਿ ਬਖਾਨਿ ਕੈ ਅਰਿ ਪਦ ਬਹੁਰਿ ਉਚਾਰਿ ॥
ਨਾਮ ਪਾਸਿ ਕੇ ਹੋਤ ਹੈ ਜਾਨ ਲੇਹੁ ਨਿਰਧਾਰ ॥੪੧੮॥
ਰਥਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰੁ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੧੯॥
ਨ੍ਰਿਪਣੀ ਆਦਿ ਬਖਾਨਿ ਕੈ ਰਿਪੁ ਖਿਪ ਬਹੁਰ ਉਚਾਰਿ ॥
ਨਾਮ ਪਾਸਿ ਕੇ ਹੋਤ ਹੈ ਲੀਜਅਹੁ ਸੁਕਬਿ ਸੁਧਾਰ ॥੪੨੦॥
ਭਟਨੀ ਆਦਿ ਬਖਾਨਿ ਕੈ ਰਿਪੁ ਅਰਿ ਬਹੁਰ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗ੍ਰਯਾਵਾਨ ॥੪੨੧॥
ਆਦਿ ਬੀਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੨॥
ਸਤ੍ਰਣਿ ਆਦਿ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ ॥
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੪੨੩॥
ਜੁਧਨਿ ਆਦਿ ਬਖਾਨਿ ਕੈ ਪੁਨਿ ਰਿਪੁ ਅਰਿ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੨੪॥
ਰਿਪੁਣੀ ਆਦਿ ਉਚਾਰਿ ਕੈ ਰਿਪੁ ਖਿਪ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੪੨੫॥
ਅਰਿਣੀ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੬॥
ਰਾਜਨਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੨੭॥
ਆਦਿ ਈਸਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੮॥
ਭੂਪਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੨੯॥
ਨ੍ਰਿਪਜਨ ਏਸ੍ਰਣਿ ਆਦਿ ਕਹੁ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੩੦॥
ਰਾਜਨਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੩੧॥
ਏਸਨਿ ਆਦਿ ਬਖਾਨਿ ਕੈ ਅੰਤਕ ਬਹੁਰਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੩੨॥
ਪ੍ਰਿਥਮ ਨਰੇਸਣਿ ਸਬਦ ਕਹਿ ਰਿਪੁ ਅਰਿ ਅੰਤ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੩੩॥
ਆਦਿ ਰਾਵਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੩੪॥
ਰਾਇਨਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਸਮਝਹੁ ਸੁਘਰ ਸੁਜਾਨ ॥੪੩੫॥
ਈਸਰਣਿ ਆਦਿ ਬਖਾਨਿ ਕੈ ਰਿਪੁ ਅਰਿ ਉਚਰਹੁ ਅੰਤਿ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਨੰਤ ॥੪੩੬॥
ਧੁਜਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੩੭॥
ਦੈਤਨਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਸੁਕਬਿ ਸੁ ਧਾਰ ॥੪੩੮॥
ਰਦਨੀ ਆਦਿ ਬਖਾਨਿ ਕੈ ਰਿਪੁ ਅਰਿ ਉਚਰਹੁ ਅੰਤਿ ॥
ਨਾਮ ਪਾਸਿ ਕੈ ਹੋਤ ਹੈ ਚੀਨਹੁ ਚਤੁਰ ਬਿਅੰਤ ॥੪੩੯॥
ਪ੍ਰਿਥਮ ਪਦ ਉਚਰਿ ਬਾਰਣੀ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੪੦॥
ਦ੍ਵਿਪਨਿ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੈ ਏ ਸਭੈ ਨਿਕਸਤ ਚਲਤ ਹਜਾਰ ॥੪੪੧॥
ਦੁਰਦਨੀ ਪ੍ਰਿਥਮ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ ॥
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੪੪੨॥
ਸਾਵਜਨੀ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੪੩॥
ਮਾਤੰਗਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਪਦ ਕਹਿ ਅੰਤਿ ॥
ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਨੰਤ ॥੪੪੪॥
ਪ੍ਰਿਥਮ ਤੁਰੰਗਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੇਹੁ ਪਹਿਚਾਨ ॥੪੪੫॥
ਹਸਤਨਿ ਆਦਿ ਉਚਾਰਿ ਕੈ ਰਿਪੁ ਅਰਿ ਪਦ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੪੬॥
ਪ੍ਰਿਥਮ ਉਚਰਿ ਪਦ ਦੰਤਨੀ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੪੭॥
ਦੁਰਦਨਿ ਆਦਿ ਉਚਾਰਿ ਕੈ ਮਰਦਨਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੪੮॥
ਪਦਮਨਿ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੪੯॥
ਬ੍ਰਯਾਲਾ ਆਦਿ ਬਖਾਨੀਐ ਰਿਪੁ ਅਰਿ ਪਦ ਕੈ ਦੀਨ ॥
ਨਾਮ ਪਾਸਿ ਕੇ ਹੋਤ ਹੈ ਸੁਕਬਿ ਲੀਜੀਅਹੁ ਚੀਨ ॥੪੫੦॥
ਆਦਿ ਸਬਦ ਕਹਿ ਕੁੰਜਰੀ ਅੰਤ ਰਿਪੰਤਕ ਦੀਨ ॥
ਨਾਮ ਪਾਸਿ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੪੫੧॥
ਇੰਭੀ ਆਦਿ ਸਬਦ ਉਚਰੀਐ ਰਿਪੁ ਅਰਿ ਕੌ ਪੁਨਿ ਦੀਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੪੫੨॥
ਪ੍ਰਿਥਮ ਕੁੰਭਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ ॥੪੫੩॥
ਕਰਨੀ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ ॥੪੫੪॥
ਪ੍ਰਿਥਮ ਸਿੰਧੁਰੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਸਕਲ ਹੀ ਨਿਕਸਤ ਚਲਤ ਅਪਾਰ ॥੪੫੫॥
ਆਦਿ ਅਨਕਪੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੫੬॥
ਪ੍ਰਿਥਮ ਨਾਗਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੫੭॥
ਹਰਿਨੀ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਸਮਝ ਲੇਹੁ ਬੁਧਿਵਾਨ ॥੪੫੮॥
ਮਾਤੰਗਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ ॥
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੫੯॥
ਆਦਿ ਉਚਰਿ ਪਦ ਬਾਜਿਨੀ ਰਿਪੁ ਅਰਿ ਅੰਤਿ ਬਖਾਨ ॥
ਨਾਮ ਪਾਸਿ ਕੇ ਹੋਤ ਹੈ ਸੁਘਰ ਸਤਿ ਕਰਿ ਮਾਨ ॥੪੬੦॥
ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਪਾਸਿ ਨਾਮ ਚਤੁਰਥਮੋ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥