( 75 )

ਸ੍ਵੈਯਾ

ਤ੍ਰਾਸ ਕੁਟੰਬ ਕੇ ਹੁਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਿ ਰਾਈ

ਨਾਮ ਸੁਰਥ ਮੁਨੀਸਰ ਬੇਖ ਸਮੇਤ ਸਮਾਦਿ ਸਮਾਧਿ ਲਗਾਈ

ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰਛਨ ਕੋ ਸਮੁਹਾਈ

ਬੂਝਹੁ ਜਾਇ ਤਿਨੈ ਤੁਮ ਸਾਧ ਅਗਾਧਿ ਕਥਾ ਕਿਹ ਭਾਤਿ ਸੁਨਾਈ ॥੭॥

ਤੋਟਕ ਛੰਦ

ਮੁਨੀਸੁਰੋਵਾਚ

ਹਰਿ ਸੋਇ ਰਹੈ ਸਜਿ ਸੈਨ ਤਹਾ

ਜਲ ਜਾਲ ਕਰਾਲ ਬਿਸਾਲ ਜਹਾ

ਭਯੋ ਨਾਭਿ ਸਰੋਜ ਤੇ ਬਿਸੁ ਕਰਤਾ

ਸ੍ਰੁਤ ਮੈਲ ਤੇ ਦੈਤ ਰਚੇ ਜੁਗਤਾ ॥੮॥

ਮਧੁ ਕੈਟਭ ਨਾਮ ਧਰੇ ਤਿਨ ਕੇ

ਅਤਿ ਦੀਰਘ ਦੇਹ ਭਏ ਜਿਨ ਕੇ

ਤਿਨ ਦੇਖਿ ਲੁਕੇਸ ਡਰਿਓ ਹੀਅ ਮੈ

ਜਗ ਮਾਤ ਕੋ ਧਿਆਨੁ ਧਰਿਯੋ ਜੀਅ ਮੈ ॥੯॥

ਦੋਹਰਾ

ਛੁਟੀ ਚੰਡਿ ਜਾਗੈ ਬ੍ਰਹਮ ਕਰਿਓ ਜੁਧ ਕੋ ਸਾਜੁ

ਦੈਤ ਸਭੈ ਘਟਿ ਜਾਹਿ ਜਿਉ ਬਢੈ ਦੇਵਤਨ ਰਾਜ ॥੧੦॥

ਸ੍ਵੈਯਾ

ਜੁਧ ਕਰਿਓ ਤਿਨ ਸੋ ਭਗਵੰਤਿ ਮਾਰ ਸਕੈ ਅਤਿ ਦੈਤ ਬਲੀ ਹੈ

ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਹ ਟਲੀ ਹੈ

ਦੈਤਨ ਰੀਝ ਕਹਿਓ ਬਰ ਮਾਗ ਕਹਿਓ ਹਰਿ ਸੀਸਨ ਦੇਹੁ ਭਲੀ ਹੈ

ਧਾਰਿ ਉਰੂ ਪਰਿ ਚਕ੍ਰ ਸੋ ਕਾਟ ਕੈ ਜੋਤ ਲੈ ਆਪਨੈ ਅੰਗਿ ਮਲੀ ਹੈ ॥੧੧॥

ਸੋਰਠਾ

ਦੇਵਨ ਥਾਪਿਓ ਰਾਜ ਮਧੁ ਕੈਟਭ ਕੋ ਮਾਰ ਕੈ

ਦੀਨੋ ਸਕਲ ਸਮਾਜ ਬੈਕੁੰਠਗਾਮੀ ਹਰਿ ਭਏ ॥੧੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਬਧਹਿ ਪ੍ਰਥਮ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧॥