ਅੜਿਲ ॥
ਨਯਨੀ ਸਬਦ ਸੁ ਮੁਖ ਤੇ ਆਦਿ ਉਚਾਰੀਐ ॥
ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ ॥
ਸਤ੍ਰੁ ਸਬਦ ਕਹੁ ਤਾ ਕੈ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ ॥੮੦੭॥
ਸਰਤਨਿ ਸਬਦ ਸੁ ਮੁਖ ਤੇ ਆਦਿ ਬਖਾਨੀਐ ॥
ਜਾ ਚਰ ਕਹਿ ਨਾਇਕ ਪਦ ਪਾਛੇ ਠਾਨੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੮੦੮॥
ਨਾਦਿਨਿ ਮੁਖ ਤੇ ਸਬਦ ਉਚਾਰਨ ਕੀਜੀਐ ॥
ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤਿ ਜਾਨੀਐ ॥੮੦੯॥
ਜਲਨੀ ਮੁਖ ਤੇ ਆਦਿ ਉਚਾਰਨ ਕੀਜੀਐ ॥
ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੦॥
ਆਦਿ ਤਰੰਗਨਿ ਸਬਦ ਉਚਾਰੋ ਜਾਨਿ ਕੈ ॥
ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨਿ ਕੈ ॥
ਸਤ੍ਰੁ ਸਬਦ ਕੋ ਤਾ ਕੇ ਅੰਤ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੧॥
ਆਦਿ ਕਰਾਰਨਿ ਸਬਦ ਉਚਾਰੋ ਬਕਤ੍ਰ ਤੇ ॥
ਜਾ ਚਰ ਕਹਿ ਨਾਇਕ ਪਦ ਉਚਰੋ ਚਿਤ ਤੇ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਖਾਨੀਐ ॥੮੧੨॥
ਫੇਨਨਨੀ ਸਬਦਾਦਿ ਉਚਾਰਨ ਕੀਜੀਐ ॥
ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੧੩॥
ਬ੍ਰਿਛ ਕੰਦਨਿਨਿ ਆਦਿ ਬਖਾਨੋ ਜਾਨਿ ਕੈ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨਿ ਕੈ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥੮੧੪॥
ਦੋਹਰਾ ॥
ਜਲ ਰਸ ਸਨਨੀ ਆਦਿ ਕਹਿ ਜਾ ਚਰ ਪਤਿ ਕਹਿ ਅੰਤਿ ॥
ਸਤ੍ਰੁ ਸਬਦ ਕਹਿ ਤੁਪਕ ਕੇ ਨਿਕਸਹਿ ਨਾਮ ਅਨੰਤ ॥੮੧੫॥
ਕ੍ਰਿਤਅਰਿਨੀ ਪਦ ਆਦਿ ਕਹਿ ਜਾ ਚਰ ਨਾਥ ਉਚਾਰਿ ॥
ਸਤ੍ਰੁ ਉਚਰਿ ਕਰਿ ਤੁਪਕ ਕੇ ਲੀਜੋ ਨਾਮ ਸੁ ਧਾਰ ॥੮੧੬॥
ਚੌਪਈ ॥
ਕ੍ਰਾਰ ਕੰਦਨੀਨਿ ਆਦਿ ਬਖਾਨੋ ॥
ਜਾ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥
ਨਾਮ ਤੁਫੰਗ ਚੀਨ ਚਿਤਿ ਲਿਜੈ ॥੮੧੭॥
ਕ੍ਰਾਰ ਆਰਿਨੀ ਆਦਿ ਬਖਾਨੋ ॥
ਜਾ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥
ਨਾਮ ਤੁਪਕ ਕੇ ਸਕਲ ਬਿਚਾਰੋ ॥੮੧੮॥
ਕਲੁਨਾਸਨਨਿ ਆਦਿ ਭਣਿਜੈ ॥
ਜਾ ਚਰ ਕਹਿ ਨਾਇਕ ਪਦ ਦਿਜੈ ॥
ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥
ਨਾਮ ਤੁਪਕ ਕੇ ਸਕਲ ਬਿਚਰੀਐ ॥੮੧੯॥
ਅੜਿਲ ॥
ਗੰਗਨਿ ਪਦ ਕੋ ਪ੍ਰਥਮ ਉਚਾਰਨ ਕੀਜੀਐ ॥
ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੨੦॥
ਚੌਪਈ ॥
ਜਨੁਵਨਿ ਪਦ ਕੋ ਆਦਿ ਉਚਾਰੋ ॥
ਜਾ ਚਰ ਕਹਿ ਨਾਇਕ ਪਦ ਡਾਰੋ ॥
ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥
ਨਾਮ ਤੁਫੰਗ ਚੀਨ ਚਿਤਿ ਲਿਜੈ ॥੮੨੧॥