ਅੜਿਲ ॥

ਆਦਿ ਤਰੰਗਨਿ ਰਾਜਨਿ ਸਬਦ ਉਚਾਰੀਐ ॥

ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੩੩॥

ਨਦੀ ਨ੍ਰਿਪਨਿਨੀ ਮੁਖ ਤੇ ਆਦਿ ਬਖਾਨੀਐ ॥

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੩੪॥

ਚੌਪਈ ॥

ਆਦਿ ਜਮੁਨਨੀ ਸਬਦ ਉਚਾਰੋ ॥

ਜਾ ਚਰ ਕਹਿ ਨਾਇਕ ਪਦ ਡਾਰੋ ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਨਾਮ ਤੁਫੰਗ ਚੀਨ ਚਿਤ ਲਿਜੈ ॥੮੩੫॥

ਕਾਲਿੰਦ੍ਰਨਿਨੀ ਆਦਿ ਉਚਰੀਐ ॥

ਜਾ ਚਰ ਕਹਿ ਨਾਇਕ ਪਦ ਡਰੀਐ ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੩੬॥

ਕਿਸਨ ਬਲਭਿਨਿ ਆਦਿ ਭਣਿਜੈ ॥

ਜਾ ਚਰ ਕਹਿ ਨਾਇਕ ਪਦ ਦਿਜੈ ॥

ਸਤ੍ਰੁ ਸਬਦ ਕੋ ਬਹੁਰਿ ਬਖਾਨੀਐ ॥

ਸਭ ਸ੍ਰੀ ਨਾਮ ਤੁਪਕ ਕੇ ਜਾਨੀਐ ॥੮੩੭॥

ਬਸੁਦੇਵਜ ਬਲਭਨਨਿ ਭਾਖੋ ॥

ਜਾ ਚਰ ਕਹਿ ਨਾਇਕ ਪਦ ਰਾਖੋ ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥

ਯਾ ਮੈ ਭੇਦ ਏਕ ਨਹੀ ਮਾਨੋ ॥੮੩੮॥

ਅੜਿਲ ॥

ਸਕਲ ਨਾਮ ਬਸੁਦੇਵ ਕੇ ਆਦਿ ਉਚਾਰੀਐ ॥

ਜਾ ਬਲਭਨੀ ਤਾ ਪਾਛੇ ਪਦ ਡਾਰੀਐ ॥

ਜਾ ਚਰ ਕਹਿ ਰਿਪੁ ਸਬਦ ਬਹੁਰਿ ਤਿਹ ਭਾਖੀਐ ॥

ਹੋ ਚੀਨਿ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ ॥੮੩੯॥