ਅੜਿਲ ॥
ਪ੍ਰਲੰਬਘਨੁ ਅਨੁਜਨਨੀ ਆਦਿ ਬਖਾਨੀਐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੮੬੭॥
ਕਾਮਪਾਲ ਅਨੁਜਨਿਨੀ ਆਦਿ ਭਨੀਜੀਐ ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਸੁ ਮੰਤ੍ਰ ਬਿਚਾਰੀਐ ॥੮੬੮॥
ਹਲ ਆਯੁਧ ਅਨੁਜਨਿਨੀ ਆਦਿ ਬਖਾਨੀਐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
ਅਰਿ ਪਦ ਤਾ ਕੇ ਅੰਤਿ ਸੁਕਬਿ ਕਹਿ ਦੀਜੀਐ ॥
ਹੋ ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥੮੬੯॥
ਰਿਵਤਿ ਰਵਨ ਅਨੁਜਨਿਨੀ ਆਦਿ ਬਖਾਨੀਐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਸੁ ਦੀਜੀਐ ॥
ਹੋ ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥੮੭੦॥
ਚੌਪਈ ॥
ਰਾਮ ਅਨੁਜਨਿਨੀ ਆਦਿ ਉਚਾਰੋ ॥
ਜਾ ਚਰ ਕਹਿ ਪਤਿ ਪਦ ਦੈ ਡਾਰੋ ॥
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
ਸਭ ਸ੍ਰੀ ਨਾਮ ਤੁਪਕ ਪਦ ਜਾਨੋ ॥੮੭੧॥
ਬਲਦੇਵ ਅਨੁਜਨੀ ਆਦਿ ਉਚਾਰੋ ॥
ਜਾ ਚਰ ਕਹਿ ਨਾਇਕ ਪਦ ਡਾਰੋ ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਭ ਲਹਿ ਲਿਜੈ ॥੮੭੨॥