ਚੌਪਈ ॥

ਉਰਵਿਸਣੀ ਸਬਦਾਦਿ ਭਣਿਜੈ ॥

ਮਥਣੀ ਅੰਤਿ ਸਬਦ ਤਿਹ ਦਿਜੈ ॥

ਸਕਲ ਤੁਪਕ ਕੇ ਨਾਮ ਲਹਿਜਹਿ ॥

ਸਰਬ ਠਵਰ ਬਿਨੁ ਸੰਕ ਭਣਿਜਹਿ ॥੧੧੬੯॥

ਜਗਤੀਸਣੀ ਪਦਾਦਿ ਬਖਾਨੋ ॥

ਅੰਤਿ ਸਬਦ ਮਥਣੀ ਤਿਹ ਠਾਨੋ ॥

ਸਕਲ ਤੁਪਕ ਕੇ ਨਾਮ ਪਛਾਨਹੁ ॥

ਯਾ ਮੈ ਭੇਦ ਰਤੀ ਨ ਪ੍ਰਮਾਨਹੁ ॥੧੧੭੦॥

ਬਸੁਮਤੇਸਣੀ ਆਦਿ ਉਚਰੀਐ ॥

ਅਰਿਣੀ ਸਬਦ ਅੰਤਿ ਤਿਹ ਧਰੀਐ ॥

ਨਾਮ ਤੁਪਕ ਕੇ ਸਭ ਲਹਿ ਲਿਜਹਿ ॥

ਸਭਨ ਸੁਨਤ ਬਿਨੁ ਸੰਕ ਭਣਿਜਹਿ ॥੧੧੭੧॥

ਅੜਿਲ ॥

ਬਸੁਧੇਸਣੀ ਸਬਦ ਕੋ ਆਦਿ ਉਚਾਰੀਐ ॥

ਤਾ ਕੇ ਮਥਣੀ ਅੰਤਿ ਸਬਦ ਕੋ ਡਾਰੀਐ ॥

ਸਕਲ ਤੁਪਕ ਕੇ ਨਾਮ ਚਤੁਰ ਚਿਤ ਚੀਨ ਲੈ ॥

ਹੋ ਜਵਨ ਠਵਰ ਮੈ ਚਹੋ ਤਹੀ ਤੇ ਸਬਦ ਦੈ ॥੧੧੭੨॥

ਬੈਸੁੰਧੁਰਾਏਸਨੀ ਆਦਿ ਬਖਾਨੀਐ ॥

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਨਾਮ ਤੁਪਕ ਕੇ ਜਾਨ ਚਤੁਰ ਜੀਅ ਲੀਜੀਅਹਿ ॥

ਹੋ ਜਵਨ ਠਵਰ ਮੋ ਚਹੋ ਤਹੀ ਤੇ ਦੀਜੀਅਹਿ ॥੧੧੭੩॥

ਬਸੁਮਤੇਸਣੀ ਪ੍ਰਿਥਮ ਸਬਦ ਕੋ ਭਾਖੀਐ ॥

ਅਰਿਣੀ ਤਾ ਕੇ ਅੰਤਿ ਬਹੁਰਿ ਪਦ ਰਾਖੀਐ ॥

ਨਾਮ ਤੁਪਕ ਕੇ ਚਤੁਰ ਸਕਲ ਜੀਅ ਜਾਨੀਐ ॥

ਹੋ ਜਹਾ ਜਹਾ ਚਹੀਐ ਪਦ ਤਹੀ ਬਖਾਨੀਐ ॥੧੧੭੪॥

ਚੌਪਈ ॥

ਸਾਮੁੰਦ੍ਰਣੀ ਏਸਣੀ ਕਹੀਐ ॥

ਅਰਿਣੀ ਅੰਤਿ ਸਬਦ ਕਹੁ ਗਹੀਐ ॥

ਨਾਮ ਤੁਪਕ ਕੇ ਲੇਹੁ ਸੁਜਨ ਜਨ ॥

ਅਪਨੇ ਅਪਨੇ ਬੀਚ ਸਕਲ ਮਨਿ ॥੧੧੭੫॥

ਸਾਮੁੰਦ੍ਰਣੀਏਸਣੀ ਭਾਖੋ ॥

ਅਰਿਣੀ ਸਬਦ ਅੰਤਿ ਤਿਹ ਰਾਖੋ ॥

ਨਾਮ ਤੁਪਕ ਕੇ ਸਕਲ ਲਹਿਜੈ ॥

ਸਕਲ ਸੁਕਬਿ ਜਨ ਸੁਨਤ ਭਣਿਜੈ ॥੧੧੭੬॥

ਅਚਲਾਇਸਣੀ ਆਦਿ ਭਣਿਜੈ ॥

ਮਥਣੀ ਸਬਦ ਅੰਤਿ ਤਿਹ ਦਿਜੈ ॥

ਸਕਲ ਤੁਪਕ ਕੇ ਨਾਮ ਲਹੀਜੈ ॥

ਜਵਨ ਠਵਰ ਚਹੀਐ ਤਹ ਦੀਜੈ ॥੧੧੭੭॥

ਵਿਪਲੀਸਿਣੀ ਪਦਾਦਿ ਉਚਾਰੋ ॥

ਅਰਿਣੀ ਸਬਦ ਅੰਤਿ ਤਿਹ ਧਾਰੋ ॥

ਸਕਲ ਤੁਪਕ ਕੇ ਨਾਮ ਪਛਾਨੋ ॥

ਯਾ ਮੈ ਭੇਦ ਨ ਰੰਚਕ ਜਾਨੋ ॥੧੧੭੮॥

ਅੜਿਲ ॥

ਆਦਿ ਸਾਗਰਾ ਸਬਦ ਬਖਾਨਨ ਕੀਜੀਐ ॥

ਏਸ ਦਰਰਨੀ ਅੰਤਿ ਤਵਨ ਕੋ ਦੀਜੀਐ ॥

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਅਹਿ ॥

ਹੋ ਕਬਿਤ ਕਾਬਿ ਕੇ ਬੀਚ ਚਹੋ ਤਹ ਦੀਜੀਅਹਿ ॥੧੧੭੯॥

ਮਹਾਅਰਣਵੀ ਸਬਦਹਿ ਆਦਿ ਉਚਾਰੀਐ ॥

ਪਤਿ ਮਰਦਨਨੀਹ ਅੰਤਿ ਸਬਦ ਕਹੁ ਡਾਰੀਐ ॥

ਨਾਮ ਤੁਪਕ ਕੇ ਸਕਲ ਜਾਨ ਜੀਯ ਰਾਖਅਹਿ ॥

ਹੋ ਸਕਲ ਸੁਜਨ ਜਨ ਸੁਨਤ ਨਿਡਰ ਹੁਇ ਭਾਖੀਅਹਿ ॥੧੧੮੦॥