ਚੌਪਈ ॥

ਸਚੀਪਤਿਸਣੀ ਇਸਣੀ ਭਾਖੋ ॥

ਮਥਣੀ ਸਬਦ ਅੰਤ ਕੋ ਰਾਖੋ ॥

ਸਕਲ ਤੁਪਕ ਕੇ ਨਾਮ ਲਹੀਜੈ ॥

ਦੇਸ ਦੇਸ ਕਰਿ ਪ੍ਰਗਟ ਭਨੀਜੈ ॥੧੨੧੧॥

ਅੜਿਲ ॥

ਸਕੰਦ੍ਰਨ ਤਾਤਣੀ ਏਸਣੀ ਭਾਖੀਐ ॥

ਮਥਣੀ ਤਾ ਕੇ ਅੰਤਿ ਸਬਦ ਕੋ ਰਾਖੀਐ ॥

ਨਾਮ ਤੁਪਕ ਕੇ ਚਿਤ ਮੈ ਚਤਰ ਪਛਾਨੀਐ ॥

ਹੋ ਬਿਨਾ ਕਪਟ ਤਿਨ ਲਖੋ ਨ ਕਪਟ ਪ੍ਰਮਾਨੀਐ ॥੧੨੧੨॥

ਕਊਸਕੇਸਣੀ ਇਸਣੀ ਪ੍ਰਿਥਮ ਬਖਾਨਿ ਕੈ ॥

ਮਥਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ ॥

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥

ਹੋ ਕਹੇ ਹਮਾਰੇ ਬਚਨ ਸਤਿ ਕਰਿ ਮਾਨੀਐ ॥੧੨੧੩॥

ਚੌਪਈ ॥

ਬਾਸਵੇਸਣੀ ਆਦਿ ਭਣਿਜੈ ॥

ਅੰਤਿ ਸਬਦ ਅਰਿਣੀ ਤਿਹ ਦਿਜੈ ॥

ਨਾਮ ਤੁਪਕ ਕੇ ਸਭ ਜੀਯ ਜਾਨੋ ॥

ਸੰਕ ਤਿਆਗ ਨਿਰਸੰਕ ਬਖਾਨੋ ॥੧੨੧੪॥

ਅੜਿਲ ॥

ਬਰਹਾ ਇਸਣੀ ਅਰਿਣੀ ਆਦਿ ਬਖਾਨੀਐ ॥

ਸਕਲ ਤੁਪਕ ਕੇ ਨਾਮ ਸੁ ਚਿਤ ਮੈ ਜਾਨੀਐ ॥

ਸੰਕ ਤਿਆਗਿ ਨਿਰਸੰਕ ਉਚਾਰਨ ਕੀਜੀਐ ॥

ਹੋ ਸਤਿ ਸੁ ਬਚਨ ਹਮਾਰੇ ਮਾਨੇ ਲੀਜੀਐ ॥੧੨੧੫॥

ਦੋਹਰਾ ॥

ਮਘਵੇਸਰਣੀ ਇਸਰਣੀ ਪ੍ਰਿਥਮੈ ਪਦਹਿ ਉਚਾਰ ॥

ਨਾਮ ਤੁਪਕ ਕੇ ਹੋਤ ਹੈਂ ਲੀਜੈ ਸੁਕਬਿ ਸੁ ਧਾਰ ॥੧੨੧੬॥

ਮਾਤਲੇਸਣੀ ਏਸਣੀ ਮਥਣੀ ਅੰਤਿ ਉਚਾਰ ॥

ਨਾਮ ਤੁਪਕ ਕੇ ਹੋਤ ਹੈ ਲੀਜਹਿ ਸੁਕਬਿ ਸੁ ਧਾਰ ॥੧੨੧੭॥

ਚੌਪਈ ॥

ਜਿਸਨਏਸਣੀ ਆਦਿ ਭਣਿਜੈ ॥

ਇਸਣੀ ਮਥਣੀ ਅੰਤਿ ਕਹਿਜੈ ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

ਦੀਜੈ ਤਵਨ ਠਵਰ ਜਹ ਚਹੀਐ ॥੧੨੧੮॥