ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗੌਤੀ ਏ ਨਮਹ ॥

ਅਥ ਪਖ︀ਯਾਨ ਚਰਿਤ੍ਰ ਲਿਖ︀ਯਤੇ ॥

ਪਾਤਿਸਾਹੀ ੧੦ ॥

ਭੁਜੰਗ ਛੰਦ ॥ ਤ੍ਵਪ੍ਰਸਾਦਿ ॥

ਤੁਹੀ ਖੜਗਧਾਰਾ ਤੁਹੀ ਬਾਢਵਾਰੀ ॥

ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥

ਹਲਬੀ ਜੁਨਬੀ ਮਗਰਬੀ ਤੁਹੀ ਹੈ ॥

ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥

ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥

ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥

ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥

ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥

ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ ॥

ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥

ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹੀ ॥

ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥

ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨਾ ॥

ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ ॥

ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ ॥

ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ ॥੪॥

ਜਗੈ ਜੰਗ ਤੋ ਸੌ ਭਜੈ ਭੂਪ ਭਾਰੀ ॥

ਬਧੇ ਛਾਡਿ ਬਾਨਾ ਕਢੀ ਬਾਢਵਾਰੀ ॥

ਤੂ ਨਰਸਿੰਘ ਹ੍ਵੈ ਕੈ ਹਿਰਾਨਾਛ ਮਾਰ︀ਯੋ ॥

ਤੁਮੀ ਦਾੜ ਪੈ ਭੂਮਿ ਕੋ ਭਾਰ ਧਾਰ︀ਯੋ ॥੫॥

ਤੁਮੀ ਰਾਮ ਹ੍ਵੈ ਕੈ ਹਠੀ ਦੈਤ ਘਾਯੋ ॥

ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਖਪਾਯੋ ॥

ਤੁਹੀ ਜਾਲਪਾ ਕਾਲਕਾ ਕੈ ਬਖਾਨੀ ॥

ਤੁਹੀ ਚੌਦਹੂੰ ਲੋਕ ਕੀ ਰਾਜਧਾਨੀ ॥੬॥

ਤੁਹੀ ਕਾਲ ਕੀ ਰਾਤ੍ਰਿ ਹ੍ਵੈ ਕੈ ਬਿਹਾਰੈ ॥

ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ ॥

ਤੁਹੀ ਰਾਜ ਰਾਜੇਸ੍ਵਰੀ ਕੈ ਬਖਾਨੀ ॥

ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ ॥੭॥

ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ ॥

ਤੁਮੈ ਅਦ੍ਰਜਾ ਬ︀ਯਾਸ ਬਾਨੀ ਪਛਾਨੈ ॥

ਤੁਮੀ ਸੇਸ ਕੀ ਆਪੁ ਸੇਜਾ ਬਨਾਈ ॥

ਤੁਹੀ ਕੇਸਰ ਬਾਹਨੀ ਕੈ ਕਹਾਈ ॥੮॥

ਤੁਤੋ ਸਾਰ ਕੂਟਾਨ ਕਿਰਿ ਕੈ ਸੁਹਾਯੋ ॥

ਤੁਹੀ ਚੰਡ ਔ ਮੁੰਡ ਦਾਨੋ ਖਪਾਯੋ ॥

ਤੁਹੀ ਰਕਤ ਬੀਜਾਰਿ ਸੌ ਜੁਧ ਕੀਨੋ ॥

ਤੁਮੀ ਹਾਥ ਦੈ ਰਾਖਿ ਦੇਵੇ ਸੁ ਲੀਨੋ ॥੯॥

ਤੁਮੀ ਮਹਿਕ ਦਾਨੋ ਬਡੇ ਕੋਪਿ ਘਾਯੋ ॥

ਤੂ ਧੂਮ੍ਰਾਛ ਜ੍ਵਾਲਾਛ ਕੀ ਸੌ ਜਰਾਯੋ ॥

ਤੁਮੀ ਕੌਚ ਬਕ੍ਰਤਾਪਨੇ ਤੇ ਉਚਾਰ︀ਯੋ ॥

ਬਿਡਾਲਾਛ ਔ ਚਿਛੁਰਾਛਸ ਬਿਡਾਰ︀ਯੋ ॥੧੦॥

ਤੁਮੀ ਡਹ ਡਹ ਕੈ ਡਵਰ ਕੋ ਬਜਾਯੋ ॥

ਤੁਹੀ ਕਹ ਕਹ ਕੈ ਹਸੀ ਜੁਧੁ ਪਾਯੋ ॥

ਤੁਹੀ ਅਸਟ ਅਸਟ ਹਾਥ ਮੈ ਅਸਤ੍ਰ ਧਾਰੇ ॥

ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ ॥੧੧॥

ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥

ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥

ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥

ਤੂ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥

ਤੁਹੀ ਪ੍ਰਾਤ ਸੰਧ੍ਰਯਾ ਅਰੁਨ ਬਸਤ੍ਰ ਧਾਰੇ ॥

ਤੁਮੰ ਧ︀ਯਾਨ ਮੈ ਸੁਕਲ ਅੰਬਰ ਸੁ ਧਾਰੇ ॥

ਤੁਹੀ ਪੀਤ ਬਾਨਾ ਸਯੰਕਾਲ ਧਾਰ︀ਯੋ ॥

ਸਭੈ ਸਾਧੂਅਨ ਕੋ ਮਹਾ ਮੋਹ ਟਾਰ︀ਯੋ ॥੧੩॥

ਤੁਹੀ ਆਪ ਕੋ ਰਕਤ ਦੰਤਾ ਕਹੈ ਹੈ ॥

ਤੁਹੀ ਬਿਪ੍ਰ ਚਿੰਤਾਨ ਹੂੰ ਕੋ ਚਬੈ ਹੈ ॥

ਤੁਹੀ ਨੰਦ ਕੇ ਧਾਮ ਮੈ ਔਤਰੈਗੀ ॥

ਤੁ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ ॥

ਤੁਹੀ ਕਛ ਹ੍ਵੈ ਹੈ ਸਮੁੰਦ੍ਰਹਿ ਮਥੈ ਹੈ ॥

ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ ॥

ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ ॥੧੫॥

ਤੁਹੀ ਆਪ ਕੌ ਨਿਹਕਲੰਕੀ ਬਨੈ ਹੈ ॥

ਸਭੈ ਹੀ ਮਲੇਛਾਨ ਕੋ ਨਾਸ ਕੈ ਹੈ ॥

ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ ॥

ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥