ਅੜਿਲ ॥

ਤੁਮਰੋ ਕਰੋ ਇਲਾਜ ਨ ਹਾਸੀ ਜਾਨਿਯੋ ॥

ਰੋਗ ਹੇਤ ਅਨੁਸਰੌ ਬੁਰੈ ਮਤਿ ਮਾਨਿਯੋ ॥

ਬੈਦ ਧਾਇ ਗੁਰ ਮਿਤ ਤੇ ਭੇਦ ਦੁਰਾਇਯੈ ॥

ਹੋ ਕਹੌ ਕਵਨ ਕੇ ਆਗੇ ਬ੍ਰਿਥਾ ਜਨਾਇਯੈ ॥੭॥

ਕਬਿਤੁ ॥

ਦਾਦੁਰੀ ਚਬਾਈ ਤਾ ਕੇ ਮੂਰਿਯੋ ਧਸਾਈ ਘਨੀ ਧੇਰਿਨ ਚੁਗਾਈ ਵਾਹਿ ਜੂਤਿਨ ਕੀ ਮਾਰਿ ਕੈ ॥

ਰਾਖ ਸਿਰ ਪਾਈ ਤਾ ਕੀ ਮੂੰਛੈ ਭੀ ਮੁੰਡਾਈ ਦੋਊ ਐਸੀ ਲੀਕੈ ਲਾਈ ਕੋਊ ਸਕੈ ਨ ਉਚਾਰਿ ਕੈ ॥

ਗੋਦਰੀ ਡਰਾਈ ਤਾ ਤੇ ਭੀਖ ਭੀ ਮੰਗਾਈ ਤਿਹ ਐਸੋ ਕੈ ਚਰਿਤ੍ਰ ਤਾਹਿ ਗ੍ਰਿਹ ਤੇ ਨਿਕਾਰਿ ਕੈ ॥

ਤ੍ਰਿਯ ਕੋ ਐਸੋ ਚਰਿਤ੍ਰ ਵਾਹਿ ਕੋ ਦਿਖਾਇ ਜਾਰ ਆਪੁ ਟਰਿ ਗਯੋ ਮਹਾ ਮੂਰਖ ਕੋ ਟਾਰਿ ਕੈ ॥੮॥

ਚੌਪਈ ॥

ਭੀਖ ਮਾਗ ਬਹੁਰੋ ਘਰ ਆਯੋ ॥

ਤਹਾ ਤਵਨ ਕੋ ਦਰਸ ਨ ਪਾਯੋ ॥

ਕਹ ਗਯੋ ਜਿਨ ਮੁਰ ਰੋਗ ਘਟਾਇਸ ॥

ਯਹ ਜੜ ਭੇਵ ਨੈਕ ਨ ਪਾਇਸ ॥੯॥

ਤਬ ਅਬਲਾ ਯੌ ਬਚਨ ਉਚਾਰੇ ॥

ਕਹੋ ਬਾਤ ਸੁਨੁ ਮੀਤ ਹਮਾਰੇ ॥

ਸਿਧਿ ਔਖਧ ਜਾ ਕੇ ਕਰ ਆਯੋ ॥

ਦੈ ਤਿਨ ਬਹੁਰਿ ਨ ਦਰਸ ਦਿਖਾਯੋ ॥੧੦॥

ਦੋਹਰਾ ॥

ਮੰਤ੍ਰੀ ਔਰ ਰਸਾਇਨੀ ਜੌ ਭਾਗਨਿ ਮਿਲਿ ਜਾਤ ॥

ਦੈ ਔਖਧ ਤਬ ਹੀ ਭਜੈ ਬਹੁਰਿ ਨ ਦਰਸ ਦਿਖਾਤ ॥੧੧॥

ਚੌਪਈ ॥

ਤਾ ਕੋ ਕਹਿਯੋ ਸਤਿ ਕਰਿ ਮਾਨ︀ਯੋ ॥

ਭੇਦ ਅਭੇਦ ਜੜ ਕਛੂ ਨ ਜਾਨ︀ਯੋ ॥

ਤਾ ਸੋ ਅਧਿਕ ਸੁ ਨੇਹ ਸੁ ਧਾਰਿਯੋ ॥

ਮੇਰੋ ਬਡੋ ਰੋਗ ਤ੍ਰਿਯ ਟਾਰਿਯੋ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭॥੧੪੫॥ਅਫਜੂੰ॥

ਦੋਹਰਾ ॥

ਸਹਰ ਅਕਬਰਾਬਾਦ ਮੈ ਤ੍ਰਿਯਾ ਕ੍ਰਿਯਾ ਕੀ ਹੀਨ ॥

ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ ਤਿਨ ਮੈ ਅਧਿਕ ਪ੍ਰਬੀਨ ॥੧॥

ਸ੍ਰੀ ਅਨੁਰਾਗ ਮਤੀ ਕੁਅਰਿ ਲੋਗ ਬਖਾਨਹਿ ਤਾਹਿ ॥

ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਲਖਿ ਵਾਹਿ ॥੨॥

ਅੜਿਲ ॥

ਬਹੁ ਪੁਰਖਨ ਸੋ ਬਾਲ ਸਦਾ ਰਤਿ ਮਾਨਈ ॥

ਕਾਹੂ ਕੀ ਨਹਿ ਲਾਜ ਹ੍ਰਿਦੈ ਮੈ ਆਨਈ ॥

ਸੈਯਦ ਸੇਖ ਪਠਾਨ ਮੁਗਲ ਬਹੁ ਆਵਈ ॥

ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ ॥੩॥

ਦੋਹਰਾ ॥

ਐਸੇ ਹੀ ਤਾ ਸੌ ਸਭੈ ਨਿਤਿਪ੍ਰਤਿ ਭੋਗ ਕਮਾਹਿ ॥

ਬਰਿਯਾ ਅਪਨੀ ਆਪਨੀ ਇਕ ਆਵੈ ਇਕ ਜਾਹਿ ॥੪॥

ਪ੍ਰਥਮ ਪਹਰ ਸੈਯਦ ਰਮੈ ਸੇਖ ਦੂਸਰੇ ਆਨਿ ॥

ਤ੍ਰਿਤਿਯ ਪਹਰ ਮੁਗਲਾਵਈ ਚੌਥੇ ਪਹਰ ਪਠਾਨ ॥੫॥