ਦੋਹਰਾ ॥

ਮੇਵਾ ਸਾਹੁਨਿ ਸਾਹੁ ਲੈ ਤਿਹ ਸਫ ਭੀਤਰਿ ਡਾਰਿ ॥

ਖਾਹਿ ਨ੍ਰਿਪਤਿ ਤੂ ਭਛ ਸੁਭ ਐਸੇ ਕਹਿਯੋ ਸੁਧਾਰਿ ॥੧੨॥

ਸੁਨਤ ਸਾਹੁ ਚਮਕ︀ਯੋ ਬਚਨ ਤ੍ਰਿਯ ਕੌ ਕਹਿਯੋ ਰਿਸਾਇ ॥

ਤੈ ਮੁਹਿ ਕ︀ਯੋ ਰਾਜਾ ਕਹਿਯੋ ਮੋ ਕਹੁ ਬਾਤ ਬਤਾਇ ॥੧੩॥

ਧਾਮ ਰਹਤ ਤੋਰੇ ਸੁਖੀ ਤੋ ਸੌ ਨੇਹੁ ਬਢਾਇ ॥

ਤਾ ਤੇ ਮੈ ਰਾਜਾ ਕਹਿਯੋ ਮੇਰੇ ਤੁਮ ਹੀ ਰਾਇ ॥੧੪॥

ਰੀਝ ਗਯੋ ਜੜ ਬਾਤ ਸੁਨਿ ਭੇਦ ਨ ਸਕਿਯੋ ਪਛਾਨਿ ॥

ਤੁਰਤਿ ਗਯੋ ਹਾਟੈ ਸੁ ਉਠਿ ਅਧਿਕ ਪ੍ਰੀਤਿ ਮਨ ਮਾਨਿ ॥੧੫॥

ਸਾਹੁ ਗਏ ਤ੍ਰਿਯ ਸਾਹ ਕੀ ਨ੍ਰਿਪ ਕੋ ਦਯੋ ਨਿਕਾਰਿ ॥

ਸੁਨਤ ਬਾਤ ਅਤਿ ਕੋਪ ਕੈ ਅਧਿਕ ਲੌਡਿਯਹਿ ਮਾਰਿ ॥੧੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨੌਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯॥੧੭੧॥ਅਫਜੂੰ॥

ਦੋਹਰਾ ॥

ਤਵਨ ਲੌਡਿਯਹਿ ਸਾਹੁ ਤ੍ਰਿਯ ਮਾਰੀ ਜੌ ਰਿਸਿ ਖਾਇ ॥

ਕਿਯ ਚਰਿਤ੍ਰ ਤਿਨ ਮੰਤ੍ਰਿਯਨ ਨ੍ਰਿਪ ਸੋ ਕਹਿਯੋ ਸੁਨਾਇ ॥੧॥

ਚੌਪਈ ॥

ਚੋਟਨ ਲਗੇ ਰੋਹ ਮਨ ਆਨੋ ॥

ਜਾਇ ਸੈਯਦ ਸੋ ਕਰਿਯੋ ਯਰਾਨੋ ॥

ਨਿਤ ਤਿਹ ਅਪਨੇ ਸਦਨ ਬੁਲਾਵੈ ॥

ਸਾਹੁ ਤ੍ਰਿਯਾ ਕੋ ਦਰਬੁ ਲੁਟਾਵੈ ॥੨॥

ਦੋਹਰਾ ॥

ਸਾਹੁ ਤ੍ਰਿਯਾ ਕੀ ਖਾਟ ਪਰ ਇਕ ਦਿਨ ਤਾਹਿ ਸਵਾਇ ॥

ਸਾਹੁ ਤ੍ਰਿਯਾ ਸੋ ਅਗਮਨੈ ਕਹਿਯੋ ਬਚਨ ਸੌ ਜਾਇ ॥੩॥

ਤਵਨੈ ਨ੍ਰਿਪ ਤੁਅ ਹਿਤ ਪਰਿਯੋ ਬੇਗਿ ਬੁਲਾਵਤ ਤੋਹਿ ॥

ਚਲੋ ਅਬੈ ਉਠਿ ਤੁਮ ਤਹਾ ਬਾਤ ਸ੍ਰਵਨ ਧਰਿ ਮੋਹਿ ॥੪॥

ਨ੍ਰਿਪ ਠਾਢੋ ਹੇਰੈ ਤੁਮੈ ਤੁਮਰੇ ਅਤਿ ਹਿਤ ਪਾਗਿ ॥

ਬੇਗਿ ਚਲੋ ਉਠਿ ਤਹਾ ਤੁਮ ਜਹਾ ਬਰਤੁ ਹੈ ਆਗਿ ॥੫॥

ਸੁਨਤ ਬਚਨ ਤ੍ਰਿਯ ਤਹ ਚਲੀ ਕਹਿਯੋ ਨ੍ਰਿਪਤਿ ਸੋ ਧਾਇ ॥

ਸੋਇ ਯਾਰ ਤੁਮਰੀ ਰਹੀ ਗਹੋ ਚਰਨ ਦੋਊ ਜਾਇ ॥੬॥

ਆਪੁ ਅਗਮਨੇ ਦੌਰਿ ਕੈ ਸੈਯਦਹਿ ਕਹਿਯੋ ਸੁਨਾਇ ॥

ਗਹਿ ਕ੍ਰਿਪਾਨ ਜਾਗਤ ਰਹੋ ਜਿਨਿ ਨ ਗਹੈ ਕੋਊ ਆਇ ॥੭॥

ਚੋਰ ਜਰਾਵਤ ਆਗਿ ਜਹ ਤਹ ਤ੍ਰਿਯ ਪਹੁਚੀ ਜਾਇ ॥

ਲੂਟਿ ਕੂਟਿ ਤਾ ਕੌ ਦਿਯੋ ਗਹਿਰੇ ਗੜੇ ਦਬਾਇ ॥੮॥

ਅੜਿਲ ॥

ਚਰਨ ਛੁਅਨ ਦੋਊ ਕਾਲ ਪ੍ਰੇਰਿ ਨ੍ਰਿਪ ਆਨਿਯੋ ॥

ਚਿਤ੍ਰ ਕਲਾ ਕੋ ਬਚਨ ਸਤਿ ਕਰ ਮਾਨਿਯੋ ॥

ਉਠਤ ਤੇਗ ਕੋ ਤਬ ਬਿਨ ਘਾਵ ਪ੍ਰਹਾਰਿਯੋ ॥

ਹੋ ਸੁਘਰ ਸਿੰਘ ਰਾਜਾ ਕੋ ਹਨਿ ਹੀ ਡਾਰਿਯੋ ॥੯॥