ਚੌਪਈ ॥
ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ ॥
ਸਕਲ ਕਥਾ ਕਹਿ ਤਾਹਿ ਸੁਨਾਈ ॥
ਤੁਮ ਕੁਪਿ ਹਮ ਪਰਿ ਚਰਿਤ ਬਨਾਯੋ ॥
ਹਮਹੂੰ ਤੁਮ ਕਹ ਚਰਿਤ ਦਿਖਾਯੋ ॥੧੦॥
ਤਾ ਕੋ ਭ੍ਰਾਤ ਬੰਦਿ ਤੇ ਛੋਰਿਯੋ ॥
ਭਾਤਿ ਭਾਤਿ ਤਿਹ ਤ੍ਰਿਯਹਿ ਨਿਹੋਰਿਯੋ ॥
ਬਹੁਰਿ ਐਸ ਜਿਯ ਕਬਹੂੰ ਨ ਧਰਿਯਹੁ ॥
ਮੋ ਅਪਰਾਧ ਛਿਮਾਪਨ ਕਰਿਯਹੁ ॥੧੧॥
ਦੋਹਰਾ ॥
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ ॥
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩॥੪੬੦॥ਅਫਜੂੰ॥
ਸੋਰਠਾ ॥
ਦੀਨੋ ਬਹੁਰਿ ਪਠਾਇ ਬੰਦਸਾਲ ਪਿਤ ਪੂਤ ਕਉ ॥
ਲੀਨੋ ਬਹੁਰਿ ਬੁਲਾਇ ਭੋਰ ਹੋਤ ਅਪੁਨੇ ਨਿਕਟਿ ॥੧॥
ਚੌਪਈ ॥
ਪੁਨਿ ਮੰਤ੍ਰੀ ਇਕ ਕਥਾ ਉਚਾਰੀ ॥
ਸੁਨਹੁ ਰਾਇ ਇਕ ਬਾਤ ਹਮਾਰੀ ॥
ਏਕ ਚਰਿਤ ਤ੍ਰਿਯ ਤੁਮਹਿ ਸੁਨਾਊ ॥
ਤਾ ਤੇ ਤੁਮ ਕੌ ਅਧਿਕ ਰਿਝਾਊ ॥੨॥
ਉਤਰ ਦੇਸ ਨ੍ਰਿਪਤਿ ਇਕ ਭਾਰੋ ॥
ਸੂਰਜ ਬੰਸ ਮਾਹਿ ਉਜਿਯਾਰੋ ॥
ਚੰਦ੍ਰਮਤੀ ਤਾ ਕੀ ਪਟਰਾਨੀ ॥
ਮਾਨਹੁ ਛੀਰ ਸਿੰਧ ਮਥਿਆਨੀ ॥੩॥
ਏਕ ਸੁਤਾ ਤਾ ਕੇ ਭਵ ਲਯੋ ॥
ਜਾਨਕ ਡਾਰਿ ਗੋਦ ਰਵਿ ਦਯੋ ॥
ਜੋਬਨ ਜੇਬ ਅਧਿਕ ਤਿਹ ਬਾਢੀ ॥
ਮਾਨਹੁ ਚੰਦ੍ਰ ਸਾਰ ਮਥਿ ਕਾਢੀ ॥੪॥
ਧਰਿਯੋ ਸੁਮੇਰ ਕੁਅਰਿ ਤਿਹ ਨਾਮਾ ॥
ਜਾ ਸਮ ਔਰ ਨ ਜਗ ਮੈ ਬਾਮਾ ॥
ਸੁੰਦਰਿ ਤਿਹੂੰ ਭਵਨ ਮਹਿ ਭਈ ॥
ਜਾਨੁਕ ਕਲਾ ਚੰਦ੍ਰ ਕੀ ਵਈ ॥੫॥
ਜੋਬਨ ਜੇਬ ਅਧਿਕ ਤਿਹ ਧਰੀ ॥
ਮੈਨ ਸੁਨਾਰ ਭਰਨੁ ਜਨੁ ਭਰੀ ॥
ਵਾ ਕੀ ਪ੍ਰਭਾ ਜਾਤ ਨਹਿ ਕਹੀ ॥
ਜਾਨਕ ਫੂਲ ਮਾਲਤੀ ਰਹੀ ॥੬॥
ਦੋਹਰਾ ॥
ਜਗੈ ਜੁਬਨ ਕੀ ਜੇਬ ਕੇ ਝਲਕਤ ਗੋਰੇ ਅੰਗ ॥
ਜਨੁ ਕਰਿ ਛੀਰ ਸਮੁੰਦ੍ਰ ਮੈ ਦਮਕਤ ਛੀਰ ਤਰੰਗ ॥੭॥
ਚੌਪਈ ॥
ਦਛਿਨ ਦੇਸ ਨ੍ਰਿਪਤ ਵਹ ਬਰੀ ॥
ਭਾਤਿ ਭਾਤਿ ਕੇ ਭੋਗਨ ਕਰੀ ॥
ਦੋਇ ਪੁਤ੍ਰ ਕੰਨ︀ਯਾ ਇਕ ਭਈ ॥
ਜਾਨੁਕ ਰਾਸਿ ਰੂਪਿ ਕੀ ਵਈ ॥੮॥
ਕਿਤਕਿ ਦਿਨਨ ਰਾਜਾ ਵਹੁ ਮਰਿਯੋ ॥
ਤਿਹ ਸਿਰ ਛਤ੍ਰੁ ਪੂਤ ਬਿਧਿ ਧਰਿਯੋ ॥
ਕੋ ਆਗ︀ਯਾ ਤਾ ਕੀ ਤੇ ਟਰੈ ॥
ਜੋ ਭਾਵੇ ਚਿਤ ਮੈ ਸੋ ਕਰੈ ॥੯॥
ਐਸ ਭਾਤਿ ਬਹੁ ਕਾਲ ਬਿਹਾਨ੍ਰਯੋ ॥
ਚੜਿਯੋ ਬਸੰਤ ਸਭਨ ਜਿਯ ਜਾਨ︀ਯੋ ॥
ਤਾ ਤੇ ਪਿਯ ਬਿਨ ਰਹਿਯੋ ਨ ਪਰੈ ॥
ਬਿਰਹ ਬਾਨ ਭਏ ਹਿਯਰਾ ਜਰੈ ॥੧੦॥