ਚੌਪਈ ॥
ਕ੍ਰਿਪਾ ਕਰਹੁ ਗ੍ਰਿਹ ਚਲਹੁ ਹਮਾਰੇ ॥
ਲਗੀ ਪਾਇ ਮੈ ਰਹੋ ਤਿਹਾਰੇ ॥
ਜੋ ਕਛੁ ਕਹੋ ਕਰਿਹੋ ਅਬ ਸੋਈ ॥
ਤਵ ਆਗ︀ਯਾ ਫੇਰਿ ਹੈ ਨ ਕੋਈ ॥੪੪॥
ਦੋਹਰਾ ॥
ਮੈ ਯਾ ਸੋ ਗੋਸਟਿ ਕਰੋ ਕਹਿ ਅਲਿ ਦਈ ਉਠਾਇ ॥
ਆਪੁ ਆਇ ਤਾ ਸੋ ਰਮੀ ਹ੍ਰਿਦੈ ਹਰਖ ਉਪਜਾਇ ॥੪੫॥
ਲੈ ਤਾ ਕੋ ਘਰ ਚਲੀ ਮਨ ਮਾਨਤ ਕਰਿ ਭੋਗ ॥
ਯਾਹਿ ਮਿਲਿਯੋ ਸਭ ਹਰਿ ਕਹੈ ਭੇਦ ਨ ਜਾਨਹਿ ਲੋਗ ॥੪੬॥
ਚੌਪਈ ॥
ਤਵਨ ਜਾਰ ਕੋ ਸੰਗ ਲੈ ਚਲੀ ॥
ਲੀਨੇ ਸਾਥਿ ਪਚਾਸਕਿ ਅਲੀ ॥
ਗੋਸਟਿ ਹੇਤ ਧਾਮ ਤਿਹ ਆਵੈ ॥
ਸੰਕ ਤ︀ਯਾਗਿ ਕਰਿ ਭੋਗ ਕਮਾਵੈ ॥੪੭॥
ਦੋਹਰਾ ॥
ਤਵਨ ਜਾਰ ਸੌ ਯੌ ਰਹੈ ਨਿਜੁ ਨਾਰੀ ਜਿਯੋ ਹੋਇ ॥
ਲੋਗ ਗੁਰੂ ਕਹਿ ਪਗ ਪਰੈ ਭੇਦ ਨ ਪਾਵੈ ਕੋਇ ॥੪੮॥
ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥
ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥੪੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪॥੫੦੯॥ਅਫਜੂੰ॥
ਦੋਹਰਾ ॥
ਗੰਗ ਜਮੁਨ ਭੀਤਰ ਬਸੈ ਕੈਲਾਖਰ ਦੀ ਦੂਨ ॥
ਤਿਹ ਠਾ ਲੋਗ ਬਸੈ ਘਨੈ ਪ੍ਰਤਛ ਪਸੂ ਕੀ ਜੂਨ ॥੧॥
ਚੌਪਈ ॥
ਬਹੁਰਿ ਸੁ ਮੰਤ੍ਰੀ ਬਚਨ ਉਚਾਰੇ ॥
ਸੁਨਹੁ ਨ੍ਰਿਪਤਿ ਪ੍ਰਾਨਨ ਤੇ ਪ︀ਯਾਰੇ ॥
ਏਕ ਕਥਾ ਤ੍ਰਿਯ ਤੁਮਹਿ ਸੁਨਾਊ ॥
ਤਾ ਤੇ ਤੁਮਰੋ ਤਾਪ ਮਿਟਾਊ ॥੨॥
ਦੋਹਰਾ ॥
ਕੈਲਾਖਰ ਕੇ ਰਾਵ ਕੀ ਏਕ ਹੁਤੀ ਬਰ ਨਾਰਿ ॥
ਰਾਜ ਨਸਟ ਕੇ ਹੇਤੁ ਤਿਨ ਚਿਤ ਮੈ ਕਿਯਾ ਬਿਚਾਰਿ ॥੩॥
ਚੌਪਈ ॥
ਪ੍ਰੇਮ ਕੁਅਰਿ ਤਾ ਕੀ ਇਕ ਰਾਨੀ ॥
ਬਿਰਧ ਰਾਵ ਲਖਿ ਕਰਿ ਡਰ ਪਾਨੀ ॥
ਯਾ ਕੇ ਧਾਮ ਏਕ ਸੁਤ ਨਾਹੀ ॥
ਇਹ ਚਿੰਤਾ ਤਾ ਕੇ ਚਿਤ ਮਾਹੀ ॥੪॥
ਦੋਹਰਾ ॥
ਪੁਤ੍ਰ ਨ ਗ੍ਰਿਹ ਯਾ ਕੇ ਭਯੋ ਬਿਰਧ ਗਯੋ ਹ੍ਵੈ ਰਾਇ ॥
ਕੇਲ ਕਲਾ ਤੈ ਥਕਿ ਗਯੋ ਸਕਤ ਨ ਸੁਤ ਉਪਜਾਇ ॥੫॥
ਚੌਪਈ ॥
ਤਾ ਤੇ ਕਛੂ ਚਰਿਤ੍ਰ ਬਨੈਯੇ ॥
ਰਾਜ ਧਾਮ ਤੇ ਜਾਨ ਨ ਦੈਯੈ ॥
ਪੂਤ ਅਨਤ ਕੌ ਲੈ ਕਰਿ ਪਰਿਯੈ ॥
ਨਾਮ ਨ੍ਰਿਪਤਿ ਕੌ ਬਦਨ ਉਚਰਿਯੈ ॥੬॥