ਚੌਪਈ ॥

ਨ੍ਰਿਪ ਇਕ ਦਿਨ ਰਾਨਿਯਹਿ ਬੁਲਾਯੋ ॥

ਭਛ ਭੋਜ ਅਰੁ ਮਦਹਿ ਮੰਗਾਯੋ ॥

ਅਧਿਕ ਮਦਹਿ ਰਾਜਾ ਲੈ ਪਿਯੋ ॥

ਥੋਰਿਕ ਸੋ ਰਾਨੀ ਤਿਨ ਲਿਯੋ ॥੨੫॥

ਨ੍ਰਿਪ ਕਹ ਭਯੋ ਮਦ੍ਰਯ ਮਦ ਭਾਰੋ ॥

ਸੋਇ ਰਹਿਯੋ ਨਹਿ ਸੁਧਹਿ ਸੰਭਾਰੋ ॥

ਪਤਿ ਸੋਯੋ ਲਹਿ ਤ੍ਰਿਯ ਮਨ ਮਾਹੀ ॥

ਭੇਦ ਅਭੇਦ ਪਛਾਨ︀ਯੋ ਨਾਹੀ ॥੨੬॥

ਦੋਹਰਾ ॥

ਤ੍ਰਿਯ ਜਾਨ︀ਯੋ ਸੋਯੋ ਨ੍ਰਿਪਤਿ ਗਈ ਜਾਰਿ ਪਹਿ ਧਾਇ ॥

ਜਾਗਤ ਕੋ ਸੋਵਤ ਸਮਝਿ ਭੇਦ ਨ ਲਹਾ ਕੁਕਾਇ ॥੨੭॥

ਚੌਪਈ ॥

ਰਾਨੀ ਗਈ ਭੂਪ ਤਬ ਜਾਗਿਯੋ ॥

ਹ੍ਰਿਦੈ ਕੁਅਰਿ ਕੋ ਹਿਤ ਅਨੁਰਾਗਿਯੋ ॥

ਬਹੁਰੋ ਤਿਨ ਕੋ ਪਾਛੋ ਗਹਿਯੋ ॥

ਕੇਲ ਕਮਾਤ ਸੁੰਨ੍ਰਯ ਗ੍ਰਿਹ ਲਹਿਯੋ ॥੨੮॥

ਦੋਹਰਾ ॥

ਨਿਰਖ ਰਾਇ ਤ੍ਰਿਯ ਕੋ ਰਮਤ ਸਰ ਤਨਿ ਕਾਨ ਪ੍ਰਮਾਨ ॥

ਅਬ ਇਨ ਦੁਹੂੰਅਨ ਕੋ ਹਨੇ ਯੌ ਕਹਿ ਕਸੀ ਕਮਾਨ ॥੨੯॥

ਚੌਪਈ ॥

ਬਹੁਰਿ ਨ੍ਰਿਪਤਿ ਕੇ ਯੌ ਮਨਿ ਆਈ ॥

ਸੰਕਿ ਰਹਾ ਨਹਿ ਚੋਟ ਚਲਾਈ ॥

ਯਹ ਬਿਚਾਰ ਮਨ ਮਾਹਿ ਬਿਚਾਰਾ ॥

ਜਾਰ ਸਹਿਤ ਤ੍ਰਿਯ ਕੌ ਨਹਿ ਮਾਰਾ ॥੩੦॥

ਦੋਹਰਾ ॥

ਜੌ ਇਨ ਕਹ ਅਬ ਮਾਰਿ ਹੌ ਇਮਿ ਬਾਹਰਿ ਉਡਿ ਜਾਇ ॥

ਆਨ ਪੁਰਖ ਸੌ ਗਹਿ ਤ੍ਰਿਯਾ ਜਮ ਪੁਰ ਦਈ ਪਠਾਇ ॥੩੧॥

ਚੌਪਈ ॥

ਤਿਨ ਦੁਹੂੰਅਨ ਨਹਿ ਬਾਨ ਚਲਾਯੋ ॥

ਤਹ ਤੇ ਉਲਟਿ ਬਹੁਰਿ ਘਰ ਆਯੋ ॥

ਹ੍ਰਿਦੈ ਮਤੀ ਸੌ ਭੋਗ ਕਮਾਨੋ ॥

ਪੌਢਿ ਰਹਾ ਸੋਵਤ ਸੋ ਜਾਨੋ ॥੩੨॥

ਤ੍ਰਿਯ ਆਈ ਤਾ ਸੌ ਰਤਿ ਕਰਿ ਕੈ ॥

ਅਧਿਕ ਚਿਤ ਕੇ ਭੀਤਰ ਡਰਿ ਕੈ ॥

ਪੌਢਿ ਰਹੀ ਤ੍ਰਯੋ ਹੀ ਲਪਟਾਈ ॥

ਸੋਵਤ ਜਾਨ ਨ੍ਰਿਪਤਿ ਹਰਖਾਈ ॥੩੩॥

ਸੋਵਤ ਸੋ ਨ੍ਰਿਪ ਲਖਿ ਹਰਖਾਨੀ ॥

ਮੂਰਖ ਨਾਰਿ ਬਾਤ ਨਹਿ ਜਾਨੀ ॥

ਜਾਗਤ ਪਤਿ ਸੋਵਤ ਪਹਿਚਾਨਾ ॥

ਮੋਰ ਭੇਦ ਇਨ ਕਛੂ ਨ ਜਾਨਾ ॥੩੪॥

ਰਾਵ ਬਚਨ ਤਬ ਤ੍ਰਿਯਹਿ ਸੁਨਾਯੋ ॥

ਕਹ ਗਈ ਥੀ ਤੈ ਹਮੈ ਬਤਾਯੋ ॥

ਤਬ ਰਾਨੀ ਇਮਿ ਬੈਨ ਉਚਾਰੇ ॥

ਸੁਨੁ ਰਾਜਾ ਪ੍ਰਾਨਨ ਤੇ ਪਿਆਰੇ ॥੩੫॥

ਸੁਨਿ ਨ੍ਰਿਪ ਬਰ ਇਕ ਟਕ ਮੁਹਿ ਪਰੀ ॥

ਸੋ ਤੁਮਰੇ ਸੋਵਤ ਹਮ ਕਰੀ ॥

ਪੁਤ੍ਰ ਏਕ ਬਿਧਿ ਦਿਯਾ ਹਮਾਰੇ ॥

ਤੇ ਮੋਕਹ ਪ੍ਰਾਨਨ ਤੇ ਪ︀ਯਾਰੇ ॥੩੬॥