ਚੌਪਈ ॥
ਅਬ ਆਛੋ ਤਿਹ ਕਫਨ ਬਨੈਯੈ ॥
ਭਲੀ ਭਾਤਿ ਭੂਅ ਖੋਦ ਗਡੈਯੈ ॥
ਹੌਹੂੰ ਬ︀ਯਾਹ ਅਵਰ ਨਹਿ ਕਰਿਹੌ ॥
ਯਾ ਕੇ ਬਿਰਹਿ ਲਾਗਿ ਕੈ ਬਰਿਹੌ ॥੭॥
ਦੋਹਰਾ ॥
ਲੋਗਨ ਸਭਨ ਬੁਲਾਇ ਕੈ ਆਛੋ ਕਫਨ ਬਨਾਇ ॥
ਦੁਰਾਚਾਰਨੀ ਨਾਰਿ ਕਹ ਇਹ ਬਿਧਿ ਦਿਯਾ ਦਬਾਇ ॥੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭॥੭੦੩॥ਅਫਜੂੰ॥
ਚੌਪਈ ॥
ਬਹੁਰ ਸੁ ਮੰਤ੍ਰੀ ਕਥਾ ਉਚਾਰੀ ॥
ਏਕ ਤਰੁਨਿ ਜੋਬਨ ਕੀ ਭਰੀ ॥
ਏਕ ਚੋਰ ਤਾ ਕਹ ਠਗ ਬਰਿਯੋ ॥
ਅਧਿਕ ਅਨੰਦ ਦੁਹੂੰ ਚਿਤ ਕਰਿਯੋ ॥੧॥
ਰੈਨਿ ਭਏ ਤਸਕਰ ਉਠਿ ਜਾਵੈ ॥
ਦਿਨ ਦੇਖਤ ਠਗ ਦਰਬੁ ਕਮਾਵੈ ॥
ਤਾ ਤ੍ਰਿਯ ਸੌ ਦੋਊ ਭੋਗ ਕਮਾਈ ॥
ਮੂਰਖ ਭੇਦ ਪਛਾਨਤ ਨਾਹੀ ॥੨॥
ਠਗ ਜਾਨੈ ਮੋਰੀ ਹੈ ਨਾਰੀ ॥
ਚੋਰ ਕਹੈ ਮੋਰੀ ਹਿਤਕਾਰੀ ॥
ਤ੍ਰਿਯ ਕੈ ਤਾਹਿ ਦੋਊ ਪਹਿਚਾਨੈ ॥
ਮੂਰਖ ਭੇਦ ਨ ਕੋਊ ਜਾਨੈ ॥੩॥
ਚੌਪਈ ॥
ਏਕ ਰੁਮਾਲ ਬਾਲ ਹਿਤ ਕਾਢਾ ॥
ਦੁਹੂੰਅਨ ਕੇ ਜਿਯ ਆਨੰਦ ਬਾਢਾ ॥
ਵਹ ਜਾਨੈ ਮੋਰੇ ਹਿਤ ਕੈ ਹੈ ॥
ਚੋਰ ਲਖੈ ਮੋਹੀ ਕਹ ਦੈ ਹੈ ॥੪॥
ਦੋਹਰਾ ॥
ਚੋਰ ਤ੍ਰਿਯਹਿ ਪ︀ਯਾਰਾ ਹੁਤੋ ਤਾ ਕਹੁ ਦਿਯਾ ਰੁਮਾਲ ॥
ਤਾ ਕਹੁ ਨੈਨ ਨਿਹਾਰਿ ਠਗ ਮਨ ਮੈ ਭਯਾ ਬਿਹਾਲ ॥੫॥
ਚੌਪਈ ॥
ਮੁਸਟ ਜੁਧ ਤਸਕਰ ਸੋ ਕਿਯੋ ॥
ਛੀਨ ਰੁਮਾਲ ਹਾਥ ਤੇ ਲਿਯੋ ॥
ਚੋਰ ਕਹਾ ਮੋ ਤ੍ਰਿਯ ਇਹ ਕਾਢਾ ॥
ਯੌ ਸੁਨਿ ਅਧਿਕ ਰੋਸ ਜਿਯ ਬਾਢਾ ॥੬॥
ਆਪੁ ਬੀਚ ਗਾਰੀ ਦੋਊ ਦੇਹੀ ॥
ਦਾਤਿ ਨਿਕਾਰ ਕੇਸ ਗਹਿ ਲੇਹੀ ॥
ਲਾਤ ਮੁਸਟ ਕੇ ਕਰੈ ਪ੍ਰਹਾਰਾ ॥
ਜਾਨੁਕ ਚੋਟ ਪਰੈ ਘਰਿਯਾਰਾ ॥੭॥
ਦੋਊ ਲਰਿ ਇਸਤ੍ਰੀ ਪਹਿ ਆਏ ॥
ਅਧਿਕ ਕੋਪ ਹ੍ਵੈ ਬਚਨ ਸੁਨਾਏ ॥
ਠਗ ਤਸਕਰ ਦੁਹੂੰ ਬਚਨ ਉਚਾਰੀ ॥
ਤੈ ਇਹ ਨਾਰਿ ਕਿ ਮੋਰੀ ਨਾਰੀ ॥੮॥
ਦੋਹਰਾ ॥
ਸੁਨ ਤਸਕਰ ਠਗ ਮੈ ਕਹੋ ਹੌ ਤਾਹੀ ਕੀ ਨਾਰਿ ॥
ਜੋ ਛਲ ਬਲ ਜਾਨੈ ਘਨੋ ਜਾ ਮੈ ਬੀਰਜ ਅਪਾਰ ॥੯॥
ਬਹੁਰਿ ਬਾਲ ਐਸੇ ਕਹਾ ਸੁਨਹੁ ਬਚਨ ਮੁਰ ਏਕ ॥
ਸੋ ਮੋ ਕੋ ਇਸਤ੍ਰੀ ਕਰੈ ਜਿਹ ਮਹਿ ਹੁਨਰ ਅਨੇਕ ॥੧੦॥