ਚੌਪਈ ॥

ਰਾਨੀ ਏਕ ਠਵਰ ਇਕ ਰਹੈ ॥

ਬਿਜੈ ਕੁਅਰਿ ਤਾ ਕੋ ਜਗ ਕਹੈ ॥

ਬਡੇ ਰਾਜ ਕੀ ਦੁਹਿਤਾ ਸੋਹੈ ॥

ਜਾ ਸਮ ਅਵਰ ਨ ਦੂਸਰ ਕੋ ਹੈ ॥੧॥

ਤਿਨ ਸੁੰਦਰ ਇਕ ਪੁਰਖ ਨਿਹਾਰਾ ॥

ਕਾਮ ਬਾਨ ਤਾ ਕੇ ਤਨ ਮਾਰਾ ॥

ਨਿਰਖਿ ਸਜਨ ਕੀ ਛਬਿ ਉਰਝਾਈ ॥

ਪਠੈ ਸਹਚਰੀ ਲਯੋ ਬੁਲਾਈ ॥੨॥

ਕਾਮ ਕੇਲ ਤਿਹ ਸੰਗ ਕਮਾਯੋ ॥

ਭਾਤਿ ਭਾਤਿ ਸੋ ਗਰੇ ਲਗਾਯੋ ॥

ਰਾਤ੍ਰਿ ਦੋ ਪਹਰ ਬੀਤੇ ਸੋਏ ॥

ਚਿਤ ਕੇ ਦੁਹੂੰ ਸਕਲ ਦੁਖ ਖੋਏ ॥੩॥

ਸੋਵਤ ਉਠੈ ਬਹੁਰਿ ਰਤਿ ਮਾਨੈ ॥

ਰਹੀ ਰੈਨਿ ਜਬ ਘਰੀ ਪਛਾਨੈ ॥

ਆਪੁ ਚੇਰਿਯਹਿ ਜਾਇ ਜਗਾਵੈ ॥

ਤਿਹ ਸੰਗ ਦੈ ਉਹਿ ਧਾਮ ਪਠਾਵੈ ॥੪॥

ਇਹ ਬਿਧਿ ਸੋ ਤਿਹ ਰੋਜ ਬੁਲਾਵੈ ॥

ਅੰਤ ਰਾਤ੍ਰਿ ਕੇ ਧਾਮ ਪਠਾਵੈ ॥

ਲਪਟਿ ਲਪਟਿ ਤਾ ਸੋ ਰਤਿ ਮਾਨੈ ॥

ਭੇਦ ਔਰ ਕੋਊ ਪੁਰਖ ਨ ਜਾਨੈ ॥੫॥

ਏਕ ਦਿਵਸ ਤਿਹ ਲਿਯਾ ਬੁਲਾਈ ॥

ਕਾਮ ਕੇਲ ਕਰਿ ਦਯੋ ਉਠਾਈ ॥

ਚੇਰੀ ਕਹ ਨਿੰਦ੍ਰਾ ਅਤਿ ਭਈ ॥

ਸੋਇ ਰਹੀ ਤਿਹ ਸੰਗ ਨ ਗਈ ॥੬॥

ਚੇਰੀ ਬਿਨਾ ਜਾਰ ਹੂੰ ਧਾਯੋ ॥

ਚੌਕੀ ਹੁਤੀ ਤਹਾ ਚਲਿ ਆਯੋ ॥

ਤਾ ਕੋ ਕਾਲ ਪਹੂੰਚ︀ਯੋ ਆਈ ॥

ਤਿਨ ਮੂਰਖ ਕਛੁ ਬਾਤ ਨ ਪਾਈ ॥੭॥

ਦੋਹਰਾ ॥

ਕੋ ਹੈ ਰੇ ਤੈ ਕਹ ਚਲਾ ਹ︀ਯਾਂ ਆਯੋ ਕਿਹ ਕਾਜ ॥

ਯਹ ਤਿਹ ਬਾਤ ਨ ਸਹਿ ਸਕ︀ਯੋ ਚਲਾ ਤੁਰਤੁ ਦੈ ਭਾਜ ॥੮॥

ਤਿਨੈ ਹਟਾਵੈ ਜ੍ਵਾਬ ਦੈ ਚੇਰੀ ਹੁਤੀ ਨ ਸਾਥ ॥

ਧਾਇ ਪਰੇ ਤੇ ਚੋਰ ਕਹਿ ਗਹਿ ਲੀਨਾ ਤਿਹ ਹਾਥ ॥੯॥

ਚੌਪਈ ॥

ਚਲੀ ਖਬਰ ਰਾਨੀ ਪਹਿ ਆਈ ॥

ਬੈਠੀ ਕਹਾ ਕਾਲ ਕੀ ਖਾਈ ॥

ਤੁਮਰੋ ਮੀਤ ਚੋਰ ਕਰਿ ਗਹਿਯੋ ॥

ਸਭਹੂੰ ਭੇਦ ਤੁਹਾਰੋ ਲਹਿਯੋ ॥੧੦॥

ਰਾਨੀ ਹਾਥ ਹਾਥ ਸੌ ਮਾਰਿਯੋ ॥

ਕੇਸ ਪੇਸ ਸੋ ਜੂਟ ਉਪਾਰਿਯੋ ॥

ਜਾ ਦਿਨ ਪਿਯ ਪ︀ਯਾਰੇ ਬਿਛੁਰਾਹੀ ॥

ਤਾ ਸਮ ਦੁਖ ਜਗ ਦੂਸਰ ਨਾਹੀ ॥੧੧॥

ਦੋਹਰਾ ॥

ਲੋਕ ਲਾਜ ਕੇ ਤ੍ਰਾਸ ਤੇ ਤਾਹਿ ਨ ਸਕੀ ਬਚਾਇ ॥

ਮੀਤ ਪ੍ਰੀਤ ਤਜਿ ਕੈ ਹਨਾ ਸਤੁਦ੍ਰਵ ਦਯੋ ਬਹਾਇ ॥੧੨॥

ਚੌਪਈ ॥

ਕਹਿਯੋ ਕਿ ਯਹ ਨ੍ਰਿਪ ਬਧ ਕਹ ਆਯੋ ॥

ਇਹ ਪੂਛਹੁ ਤੁਹਿ ਕਵਨ ਪਠਾਯੋ ॥

ਮਾਰਿ ਤੁਰਤੁ ਤਹਿ ਨਦੀ ਬਹਾਯੋ ॥

ਭੇਦ ਦੂਸਰੇ ਪੁਰਖ ਨ ਪਾਯੋ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੩॥੧੦੦੪॥ਅਫਜੂੰ॥

ਦੋਹਰਾ ॥

ਮੰਤ੍ਰੀ ਕਥਾ ਸਤਾਇਸੀ ਦੁਤਿਯ ਕਹੀ ਨ੍ਰਿਪ ਸੰਗ ॥

ਸੁ ਕਬਿ ਰਾਮ ਔਰੈ ਚਲੀ ਤਬ ਹੀ ਕਥਾ ਪ੍ਰਸੰਗ ॥੧॥

ਤ੍ਰਿਤਿਯਾ ਮੰਤ੍ਰੀ ਯੌ ਕਹੀ ਸੁਨਹੁ ਕਥਾ ਮਮ ਨਾਥ ॥

ਇਸਤ੍ਰੀ ਕਹ ਚਰਿਤ੍ਰ ਇਕ ਕਹੋ ਤੁਹਾਰੇ ਸਾਥ ॥੨॥

ਚੌਪਈ ॥

ਚਾਭਾ ਜਾਟ ਹਮਾਰੇ ਰਹੈ ॥

ਜਾਤਿ ਜਾਟ ਤਾ ਕੀ ਜਗ ਕਹੈ ॥

ਕਾਧਲ ਤਾ ਕੀ ਤ੍ਰਿਯ ਸੌ ਰਹਈ ॥

ਬਾਲ ਮਤੀ ਕਹ ਸੁ ਕਛੁ ਨ ਕਹਈ ॥੩॥

ਦੋਹਰਾ ॥

ਏਕ ਚਛੁ ਤਾ ਕੇ ਰਹੈ ਮੁਖ ਕੁਰੂਪ ਕੇ ਸਾਥ ॥

ਬਾਲ ਮਤੀ ਕੋ ਭਾਖਈ ਬਿਹਸਿ ਆਪੁ ਕੋ ਨਾਥੁ ॥੪॥

ਚੌਪਈ ॥

ਰੈਨਿ ਭਈ ਕਾਧਲ ਤਹ ਆਵਤ ॥

ਲੈ ਜਾਘੈ ਦੋਊ ਭੋਗ ਕਮਾਵਤ ॥

ਕਛੁਕ ਜਾਗਿ ਜਬ ਪਾਵ ਡੁਲਾਵੈ ॥

ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ ॥੫॥

ਹਾਥ ਧਰੇ ਰਜਨੀ ਜੜ ਜਾਨੈ ॥

ਸੋਇ ਰਹੈ ਨਹਿ ਕਛੂ ਬਖਾਨੈ ॥

ਇਕ ਦਿਨ ਨਿਰਖਿ ਜਾਰ ਕੋ ਧਾਯੋ ॥

ਏਕ ਚਛੁ ਅਤਿ ਕੋਪ ਜਗਾਯੋ ॥੬॥