ਦੋਹਰਾ ॥

ਤਬ ਰਾਜੇ ਐਸੇ ਕਹਾ ਯਾ ਤ੍ਰਿਯ ਕਛੂ ਨ ਦੇਉਾਂ ॥

ਨਾਮ ਜਾਰ ਕੋ ਲੈ ਤੁਰਤ ਯਾ ਕੋ ਧਨੁ ਹਰਿ ਲੇਉਾਂ ॥੧੧॥

ਚੌਪਈ ॥

ਕਾਹੂ ਕਹ ਮੁਹਰੈ ਚਟਵਾਈ ॥

ਕਾਹੂ ਕਹਾ ਮਿਤ੍ਰ ਕੀ ਨ੍ਰਯਾਈ ॥

ਕਾਹੂ ਸੰਗ ਨੇਹ ਉਪਜਾਯੋ ॥

ਕਿਸੂ ਤ੍ਰਿਯਾ ਸੰਗ ਭੋਗ ਕਮਾਯੋ ॥੧੨॥

ਦੋਹਰਾ ॥

ਕਾਹੂ ਕਹ ਸੁਭ ਪਟ ਦਏ ਕਾਹੂ ਕਹ ਧਨੁ ਦੀਨ ॥

ਐਸੀ ਬਿਧਿ ਚੇਰੀ ਸਕਲ ਨ੍ਰਿਪ ਅਪਨੀ ਕਰਿ ਲੀਨ ॥੧੩॥

ਚੌਪਈ ॥

ਐਸ ਹੀ ਬਾਹਰ ਕੀ ਬਸਿ ਕਰੀ ॥

ਸਭ ਇਸਤ੍ਰੀ ਨ੍ਰਿਪ ਕੇ ਰਸ ਢਰੀ ॥

ਜੋ ਰਾਜਾ ਕਹ ਭੇਦ ਨ ਦੇਈ ॥

ਤਿਹ ਤ੍ਰਿਯ ਨ੍ਰਿਪ ਪੈਠਨ ਨਹਿ ਦੇਈ ॥੧੪॥

ਦੋਹਰਾ ॥

ਸਭ ਚੇਰੀ ਨ੍ਰਿਪ ਬਸਿ ਭਈ ਸਭ ਸੋ ਰਾਖਤ ਨੇਹ ॥

ਜੁ ਕਛੁ ਬਾਤ ਤਵ ਤ੍ਰਿਯ ਕਰੈ ਆਨਿ ਇਸੈ ਕਹ ਦੇਹ ॥੧੫॥

ਸਭ ਇਸਤ੍ਰਿਨ ਸੌ ਸੋ ਤ੍ਰਿਯਾ ਜੋ ਕਛੁ ਕਹਤ ਬਖਾਨਿ ॥

ਮੁਖ ਵਾ ਪੈ ਹਾ ਹਾ ਕਰੈ ਕਹੈ ਨ੍ਰਿਪਤਿ ਸੋ ਆਨਿ ॥੧੬॥

ਚੌਪਈ ॥

ਏਕ ਦਿਵਸ ਨ੍ਰਿਪ ਮੰਤ੍ਰ ਬਿਚਾਰਿਯੋ ॥

ਚਿਤ ਮੈ ਇਹੈ ਚਰਿਤ੍ਰ ਸੁ ਧਾਰਿਯੋ ॥

ਜੜ ਤ੍ਰਿਯ ਕੋ ਸਭ ਧਨ ਹਰਿ ਲੇਊ ॥

ਲੈ ਅਪਨੇ ਖਰਚਨ ਕਹ ਦੇਊ ॥੧੭॥

ਰਾਨੀ ਕੀ ਚੇਰੀ ਕਹਲਾਵੈ ॥

ਆਨਿ ਭੇਦ ਸਭ ਨ੍ਰਿਪਹਿ ਜਤਾਵੈ ॥

ਤ੍ਰਿਯ ਤਿਨ ਕਹ ਅਪਨੀ ਕਰਿ ਮਾਨੈ ॥

ਮੂਰਖ ਨਾਰਿ ਭੇਦ ਨਹਿ ਜਾਨੈ ॥੧੮॥

ਨਿਜੁ ਸੁਤ ਤੇ ਤਿਹ ਮਾਤ ਕਹਾਵੈ ॥

ਅਧਿਕ ਧਾਮ ਤੇ ਦਰਬ ਲੁਟਾਵੈ ॥

ਜੋ ਚਿਤ ਕੀ ਤਿਹ ਬਾਤ ਸੁਨਾਵਤ ॥

ਸੋ ਕਹਿ ਕਰਿ ਨ੍ਰਿਪ ਕਹ ਸਮਝਾਵਤ ॥੧੯॥

ਭਲੋ ਬੁਰੋ ਤੁਹਿ ਮੈ ਬਹੁ ਕਰਿਹੋ ॥

ਤੋ ਪਰ ਰੂਠਿ ਲਹਤ ਤਿਹ ਰਹਿਹੋ ॥

ਵਾ ਕੀ ਭਾਖਿ ਅਧਿਕ ਤੁਹਿ ਮਾਰੌ ॥

ਤ੍ਰਿਯ ਨ ਲਹਤ ਚਿਤ ਤੇ ਤੁਹਿ ਡਾਰੌ ॥੨੦॥

ਦੋਹਰਾ ॥

ਨ੍ਰਿਪ ਤਾ ਸੌ ਐਸੌ ਕਹਾ ਰਹੋ ਤਿਸੀ ਕੀ ਹੋਇ ॥

ਭੇਦ ਸਕਲ ਮੁਹਿ ਦੀਜਿਯਹੁ ਜੁ ਕਛੁ ਕਹੈ ਤ੍ਰਿਯ ਸੋਇ ॥੨੧॥

ਵਾ ਹੀ ਕੀ ਹੋਈ ਰਹਤ ਨਿਤ ਤਿਹ ਅਧਿਕ ਰਿਝਾਇ ॥

ਜੁ ਕਛੁ ਭੇਦ ਅਬਲਾ ਕਹੈ ਦੇਤ ਨ੍ਰਿਪਤਿ ਕਹ ਆਇ ॥੨੨॥

ਚੌਪਈ ॥

ਏਕ ਤ੍ਰਿਯ ਕਹ ਰਾਇ ਬੁਲਾਯੋ ॥

ਕਛੁਕ ਦਰਬੁ ਤਾ ਤੇ ਚਟਵਾਯੋ ॥

ਮੈ ਜੁ ਕਹੋ ਕਹੀਯਹੁ ਤਿਹ ਜਾਈ ॥

ਹੌ ਤੋ ਪਹਿ ਤਵ ਮਿਤ੍ਰ ਪਠਾਈ ॥੨੩॥