ਚੌਪਈ ॥

ਚੰਦ੍ਰ ਦੇਵ ਜਬ ਹੀ ਸ੍ਵੈ ਜਾਵੈ ॥

ਤਬ ਤ੍ਰਿਯ ਜਾਰ ਪਾਸ ਉਠਿ ਆਵੈ ॥

ਕੇਲ ਕਮਾਇ ਰਹਤ ਤਹ ਜਾਈ ॥

ਤੈਸੇ ਹੀ ਸੋਇ ਰਹਤ ਲਪਟਾਈ ॥੨॥

ਸੋਵਤ ਜਗ︀ਯੋ ਭੇਦ ਨ੍ਰਿਪ ਜਾਨ︀ਯੋ ॥

ਚਿਤ ਰਾਖਿਯੋ ਨਹਿ ਪ੍ਰਗਟ ਬਖਾਨ︀ਯੋ ॥

ਚਿਤ ਚੌਗਨੋ ਨੇਹੁ ਬਢਾਯੋ ॥

ਮੂਰਖ ਨਾਰਿ ਭੇਦ ਨਹਿ ਪਾਯੋ ॥੩॥

ਆਂਖਿ ਮੂੰਦਿ ਜਾਗਤ ਸ੍ਵੈ ਰਹਿਯੋ ॥

ਭੌਂਦੂ ਨਾਰਿ ਸੋਤ ਸੋ ਲਹਿਯੋ ॥

ਤੁਰਤ ਜਾਰ ਕੇ ਤਟ ਚਲਿ ਗਈ ॥

ਉਠਿ ਨ੍ਰਿਪ ਕਰ ਕ੍ਰਿਪਾਨ ਗਹ ਲਈ ॥੪॥

ਦੋਹਰਾ ॥

ਉਠਿ ਰਾਜਾ ਤ੍ਰਿਯ ਭੇਸ ਧਰ ਗਹਿ ਕ੍ਰਿਪਾਨ ਲੀ ਹਾਥ ॥

ਰਾਨੀ ਯੋ ਜਾਨੀ ਜਿਯਹਿ ਆਵਤ ਚੇਰੀ ਸਾਥ ॥੫॥

ਚੌਪਈ ॥

ਪਾਇਨ ਕੋ ਖਟਕੋ ਨਹਿ ਕਰਿਯੋ ॥

ਕਰ ਮਹਿ ਕਾਢਿ ਖੜਗ ਕਹਿ ਧਰਿਯੋ ॥

ਭੋਗ ਕਰਤ ਜਬ ਤਿਨੈ ਨਿਹਾਰਿਯੋ ॥

ਇਹੈ ਚਿਤ ਮਹਿ ਚਰਿਤ ਬਿਚਾਰਿਯੋ ॥੬॥

ਰਮਤ ਜਾਰ ਸੋ ਤ੍ਰਿਯ ਲਖ ਪਾਈ ॥

ਕਰ ਮਹਿ ਕਾਢਿ ਕ੍ਰਿਪਾਨ ਕੰਪਾਈ ॥

ਦੁਹੂੰ ਹਾਥ ਕਰਿ ਕੁਅਤ ਪ੍ਰਹਾਰਿਯੋ ॥

ਦੁਹੂੰਅਨ ਚਾਰਿ ਟੂਕ ਕਰਿ ਡਾਰਿਯੋ ॥੭॥

ਦੋਹਰਾ ॥

ਚੰਦ੍ਰ ਕਲਾ ਕੋ ਜਾਰ ਜੁਤ ਹਨਿ ਨ੍ਰਿਪ ਲਯੋ ਉਠਾਇ ॥

ਵੈਸਹ ਆਪਨੀ ਖਾਟ ਤਰ ਰਾਖਤ ਭਯੋ ਬਨਾਇ ॥੮॥

ਧਰਿ ਦੁਹੂੰਅਨ ਕੋ ਖਾਟ ਤਰ ਘਰੀ ਏਕ ਦੋ ਟਾਰਿ ॥

ਮਾਰਿ ਮਾਰਿ ਕਹਿ ਕੈ ਉਠਾ ਕਢੇ ਕੋਪ ਕਰਵਾਰ ॥੯॥

ਚੋਰ ਮੋਹਿ ਮਾਰਤ ਹੁਤੋ ਤ੍ਰਿਯ ਕੇ ਲਾਗਿਯੋ ਘਾਇ ॥

ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਸੁ ਘਾਇ ॥੧੦॥

ਚੌਪਈ ॥

ਜਬੈ ਲੋਗ ਨ੍ਰਿਪ ਪੂਛਨ ਆਏ ॥

ਯਹੈ ਤਿਨੌ ਸੌ ਬਚਨ ਸੁਨਾਏ ॥

ਜਬ ਤਸਕਰ ਮੁਹਿ ਘਾਵ ਚਲਾਯੋ ॥

ਹੌ ਬਚਿ ਗਯੋ ਤ੍ਰਿਯਾ ਕੌ ਘਾਯੋ ॥੧੧॥

ਜਬ ਦ੍ਰਿੜ ਘਾਵ ਤ੍ਰਿਯਾ ਕੇ ਲਾਗਿਯੋ ॥

ਤਬ ਹੌ ਕਾਢਿ ਭਗੌਤੀ ਜਾਗਿਯੋ ॥

ਤ੍ਰਿਯ ਕੇ ਨੇਹ ਕੋਪ ਮਨ ਧਾਰਿਯੋ ॥

ਚੋਰਹਿ ਠੌਰ ਮਾਰ ਹੀ ਡਾਰਿਯੋ ॥੧੨॥

ਦੋਹਰਾ ॥

ਨਰ ਨਾਰੀ ਪੁਰ ਸਭ ਕਹੈ ਧੰਨਿ ਰਾਜਾ ਤਵ ਹੀਯ ॥

ਬਦਲੋ ਲੀਨੋ ਬਾਮ ਕੋ ਚੋਰ ਸੰਘਾਰਿਯੋ ਜੀਯ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੬॥੧੦੬੧॥ਅਫਜੂੰ॥