ਚੌਪਈ ॥

ਹਮਰੇ ਨਾਥ ਉਪਾਇਹਿ ਕੀਜੈ ॥

ਅਪਨੇ ਜਾਨਿ ਰਾਖਿ ਕਰਿ ਲੀਜੈ ॥

ਇਨੈ ਕਰੀ ਕਛੁ ਚੂਕ ਤਿਹਾਰੀ ॥

ਮਹਾ ਰੋਗ ਤੇ ਲੇਹੁ ਉਬਾਰੀ ॥੩੩॥

ਸਾਹ ਸੁਤ ਬਾਚ ॥

ਚੌਪਈ ॥

ਸਕਲ ਕਥਾ ਤਿਨ ਭਾਖਿ ਸੁਨਾਈ ॥

ਪੁਰ ਲੋਗਨ ਸਭਹੂੰ ਸੁਨਿ ਪਾਈ ॥

ਲੈ ਦੂਜੀ ਕੰਨ︀ਯਾ ਤਿਹ ਦੀਨੀ ॥

ਭਾਤਿ ਭਾਤਿ ਉਸਤਤਿ ਮਿਲ ਕੀਨੀ ॥੩੪॥

ਔਰ ਸਕਲ ਪੁਰ ਛੋਰਿ ਉਬਾਰਿਯੋ ॥

ਨਊਆ ਸੁਤ ਚਿਮਟਿਯੋ ਹੀ ਮਾਰਿਯੋ ॥

ਬ︀ਯਾਹ ਦੂਸਰੋ ਅਪਨੋ ਕੀਨੋ ॥

ਨਿਜੁ ਪੁਰ ਕੋ ਬਹੁਰੋ ਮਗੁ ਲੀਨੋ ॥੩੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

ਦੋਹਰਾ ॥

ਚਪਲ ਸਿੰਘ ਰਾਜਾ ਬਡੋ ਰਾਜ ਕਲਾ ਤਿਹ ਨਾਰਿ ॥

ਇੰਦ੍ਰ ਦੇਵ ਰੀਝੇ ਰਹੈ ਜਾਨਿ ਸਚੀ ਅਨੁਹਾਰਿ ॥੧॥

ਸੋ ਰਾਨੀ ਇਕ ਚੋਰ ਸੋ ਰਮ︀ਯੋ ਕਰਤ ਦਿਨੁ ਰੈਨਿ ॥

ਤਾਹਿ ਬੁਲਾਵੈ ਨਿਜੁ ਸਦਨ ਆਪੁ ਜਾਇ ਤਿਹ ਐਨ ॥੨॥

ਏਕ ਦਿਵਸ ਆਵਤ ਸਦਨ ਨ੍ਰਿਪ ਬਰ ਲਖਿਯੋ ਬਨਾਇ ॥

ਲੂਟਿ ਕੂਟਿ ਤਸਕਰ ਲਯੋ ਸੂਰੀ ਦਿਯੋ ਚਰਾਇ ॥੩॥

ਜਬ ਸ੍ਰੋਨਤ ਭਭਕੋ ਉਠਤ ਤਬ ਆਖੈ ਖੁਲਿ ਜਾਹਿ ॥

ਜਬੈ ਸ੍ਵਾਸ ਤਰ ਕੋ ਰਮੈ ਕਛੂ ਰਹੈ ਸੁਧਿ ਨਾਹਿ ॥੪॥

ਚੌਪਈ ॥

ਰਾਨੀ ਜਬ ਬਤਿਯਾ ਸੁਨ ਪਾਈ ॥

ਤਸਕਰ ਕੇ ਮਿਲਬੇ ਕਹ ਧਾਈ ॥

ਜਬ ਸ੍ਰੋਨਤ ਊਰਧ ਤਿਹ ਆਯੋ ॥

ਛੁਟੀ ਆਖਿ ਦਰਸਨ ਤ੍ਰਿਯੁ ਪਾਯੋ ॥੫॥

ਤਬ ਰਾਨੀ ਤਿਹ ਬਚਨ ਉਚਾਰੇ ॥

ਸੁਨੁ ਤਸਕਰ ਮਮ ਬੈਨ ਪ︀ਯਾਰੇ ॥

ਜੋ ਕਛੁ ਆਗ︀ਯਾ ਦੇਹੁ ਸੁ ਕਰੋ ॥

ਤੁਮ ਬਿਨ ਮਾਰ ਕਟਾਰੀ ਮਰੋ ॥੬॥

ਤਬ ਤਸਕਰ ਯੌ ਬੈਨ ਉਚਾਰੇ ॥

ਯਹੈ ਹੋਸ ਮਨ ਰਹੀ ਹਮਾਰੇ ॥

ਮਰਤ ਸਮੈ ਚੁੰਬਨ ਤਵ ਕਰੋ ॥

ਬਹੁਰੋ ਯਾ ਸੂਰੀ ਪਰ ਮਰੋ ॥੭॥

ਜਬ ਰਾਨੀ ਚੁੰਬਨ ਤਿਹ ਦੀਨੋ ॥

ਸ੍ਰੋਨ ਭਭਾਕੈ ਤਸਕਰ ਕੀਨੋ ॥

ਤਬ ਤਸਕਰ ਕੋ ਮੁਖਿ ਜੁਰਿ ਗਯੋ ॥

ਨਾਕ ਕਾਟ ਰਾਨੀ ਕੋ ਲਯੋ ॥੮॥

ਦੋਹਰਾ ॥

ਜਬ ਤਸਕਰ ਚੁੰਬਨ ਕਰਿਯੋ ਪ੍ਰਾਨ ਤਜੇ ਤਤਕਾਲ ॥

ਨਾਕ ਕਟਿਯੋ ਮੁਖ ਮੈ ਰਹਿਯੋ ਰਾਨੀ ਭਈ ਬਿਹਾਲ ॥੯॥