ਦੋਹਰਾ ॥
ਬਨਿਕ ਏਕ ਬਾਨਾਰਸੀ ਬਿਸਨ ਦਤ ਤਿਹ ਨਾਮ ॥
ਬਿਸ੍ਵ ਮਤੀ ਤਾ ਕੀ ਤ੍ਰਿਯਾ ਧਨ ਜਾ ਕੋ ਬਹੁ ਧਾਮ ॥੧॥
ਚੌਪਈ ॥
ਬਨਿਯੋ ਹੇਤ ਬਨਿਜ ਕੋ ਗਯੋ ॥
ਮੈਨ ਦੁਖ︀ਯ ਤ੍ਰਿਯ ਕੋ ਅਤਿ ਦਯੋ ॥
ਤਿਹ ਤ੍ਰਿਯ ਪੈ ਤੇ ਰਹਿਯੋ ਨ ਜਾਈ ॥
ਕੇਲ ਕਿਯੋ ਇਕ ਪੁਰਖ ਬੁਲਾਈ ॥੨॥
ਕੇਲ ਕਮਾਤ ਗਰਭ ਰਹਿ ਗਯੋ ॥
ਕੀਨੇ ਜਤਨ ਦੂਰਿ ਨਹਿ ਭਯੋ ॥
ਨਵ ਮਾਸਨ ਪਾਛੇ ਸੁਤ ਜਾਯੋ ॥
ਤਵਨਹਿ ਦਿਵਸ ਬਨਿਕ ਘਰ ਆਯੋ ॥੩॥
ਬਨਿਕ ਕੋਪ ਕਰਿ ਬਚਨ ਸੁਨਾਯੋ ॥
ਕਛੁ ਤ੍ਰਿਯ ਤੈ ਬਿਭਚਾਰ ਕਮਾਯੋ ॥
ਭੋਗ ਕਰੇ ਬਿਨੁ ਪੂਤ ਨ ਹੋਈ ॥
ਬਾਲ ਬ੍ਰਿਧ ਜਾਨਤ ਸਭ ਕੋਈ ॥੪॥
ਸੁਨਹੁ ਸਾਹੁ ਮੈ ਕਥਾ ਸੁਨਾਊ ॥
ਤੁਮਰੇ ਚਿਤ ਕੋ ਭਰਮੁ ਮਿਟਾਊ ॥
ਇਕ ਜੋਗੀ ਤੁਮਰੇ ਗ੍ਰਿਹ ਆਯੋ ॥
ਤਿਹ ਪ੍ਰਸਾਦਿ ਤੇ ਗ੍ਰਿਹ ਸੁਤ ਪਾਯੋ ॥੫॥
ਦੋਹਰਾ ॥
ਮੁਰਜ ਨਾਥ ਜੋਗੀ ਹੁਤੋ ਸੋ ਆਯੋ ਇਹ ਧਾਮ ॥
ਦ੍ਰਿਸਟਿ ਭੋਗ ਮੋ ਸੌ ਕਿਯੌ ਸੁਤ ਦੀਨੋ ਗ੍ਰਿਹ ਰਾਮ ॥੬॥
ਬਨਿਕ ਬਚਨ ਸੁਨਿ ਚੁਪ ਰਹਿਯੋ ਮਨ ਮੈ ਭਯੋ ਪ੍ਰਸੰਨ︀ਯ ॥
ਦ੍ਰਿਸਟਿ ਭੋਗ ਜਿਨਿ ਸੁਤ ਦਿਯੌ ਧਰਨੀ ਤਲ ਸੋ ਧੰਨ︀ਯ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੯॥੧੩੩੭॥ਅਫਜੂੰ॥
ਦੋਹਰਾ ॥
ਬਿੰਦ੍ਰਾਬਨ ਗ੍ਰਿਹ ਨੰਦ ਕੇ ਕਾਨ੍ਰਹ ਲਯੋ ਅਵਤਾਰ ॥
ਤੀਨਿ ਲੋਕ ਜਾ ਕੋ ਸਦਾ ਨਿਤਿ ਉਠਿ ਕਰਤ ਜੁਹਾਰ ॥੧॥
ਚੌਪਈ ॥
ਸਭ ਗੋਪੀ ਤਾ ਕੇ ਗੁਨ ਗਾਵਹਿ ॥
ਨਿਤਿਯ ਕਿਸਨ ਕਹ ਸੀਸ ਝੁਕਾਵਹਿ ॥
ਮਨ ਮਹਿ ਬਸ︀ਯੋ ਪ੍ਰੇਮ ਅਤਿ ਭਾਰੀ ॥
ਤਨ ਮਨ ਦੇਤ ਅਪਨੋ ਵਾਰੀ ॥੨॥
ਰਾਧਾ ਨਾਮ ਗੋਪਿ ਇਕ ਰਹੈ ॥
ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ ॥
ਜਗਨਾਯਕ ਸੌ ਪ੍ਰੇਮ ਲਗਾਯੋ ॥
ਸੂਤ ਸਿਧਨ ਕੀ ਭਾਤਿ ਬਢਾਯੋ ॥੩॥
ਦੋਹਰਾ ॥
ਕ੍ਰਿਸਨ ਕ੍ਰਿਸਨ ਮੁਖ ਤੇ ਕਹੈ ਛੋਰਿ ਧਾਮ ਕੋ ਕਾਮ ॥
ਨਿਸਦਿਨ ਰਟਤ ਬਿਹੰਗ ਜ︀ਯੋ ਜਗਨਾਯਕ ਕੋ ਨਾਮ ॥੪॥
ਚੌਪਈ ॥
ਤ੍ਰਾਸ ਨ ਪਿਤੁ ਮਾਤਾ ਕੋ ਕਰੈ ॥
ਕ੍ਰਿਸਨ ਕ੍ਰਿਸਨ ਮੁਖ ਤੇ ਉਚਰੈ ॥
ਹੇਰਨਿ ਤਾਹਿ ਨਿਤ ਉਠਿ ਆਵੈ ॥
ਨੰਦ ਜਸੋਮਤਿ ਦੇਖਿ ਲਜਾਵੈ ॥੫॥