ਦੋਹਰਾ ॥
ਬਾਨੀ ਤਹਾ ਅਕਾਸ ਕੀ ਹ੍ਵੈ ਹੈ ਤੁਮੈ ਬਨਾਇ ॥
ਤਬ ਤੁਮ ਸਤਿ ਪਛਾਨਿਯੋ ਜੋਗੀ ਪਹੁਚ︀ਯੋ ਆਇ ॥੫੬॥
ਚੌਪਈ ॥
ਰਾਨੀ ਬਨ ਮੈ ਸਦਨ ਸਵਾਰਿਯੋ ॥
ਛਾਤ ਬੀਚ ਰੌਜਨ ਇਕ ਧਾਰਿਯੋ ॥
ਜਾ ਕੇ ਬਿਖੇ ਮਨੁਖ ਛਪਿ ਰਹੈ ॥
ਜੋ ਚਾਹੈ ਚਿਤ ਮੈ ਸੋ ਕਹੈ ॥੫੭॥
ਬੈਠੇ ਤਰੇ ਨਜਰਿ ਨਹਿ ਆਵੈ ॥
ਬਾਨੀ ਨਭ ਹੀ ਕੀ ਲਖਿ ਜਾਵੈ ॥
ਰਾਨੀ ਤਹਾ ਪੁਰਖ ਬੈਠਾਯੋ ॥
ਅਮਿਤ ਦਰਬੁ ਦੈ ਤਾਹਿ ਸਿਖਾਯੋ ॥੫੮॥
ਦੋਹਰਾ ॥
ਏਕ ਪੁਰਖ ਚਾਕਰ ਹੁਤੋ ਨਾਮ ਸਿੰਘ ਆਨੂਪ ॥
ਵਹਿ ਜੁਗਿਯਾ ਕੀ ਬੈਸ ਥੋ ਤਾ ਕੀ ਸਕਲ ਸਰੂਪ ॥੫੯॥
ਚੌਪਈ ॥
ਤਾ ਸੌ ਕਹਿਯੋ ਨ੍ਰਿਪਹਿ ਸਮੁਝੈਯਹੁ ॥
ਤੁਮ ਜੋਗੀ ਆਪਹਿ ਠਹਿਰੈਯਹੁ ॥
ਕ︀ਯੋ ਹੂੰ ਨ੍ਰਿਪਹਿ ਮੋਰਿ ਘਰ ਲ︀ਯਾਵਹੁ ॥
ਜੋ ਕਛੁ ਮੁਖ ਮਾਗਹੁ ਸੋ ਪਾਵਹੁ ॥੬੦॥
ਦੋਹਰਾ ॥
ਜਬ ਤਾ ਸੋ ਐਸੋ ਬਚਨ ਰਾਨੀ ਕਹਿਯੋ ਬੁਲਾਇ ॥
ਚਤੁਰ ਪੁਰਖੁ ਆਗੇ ਹੁਤੋ ਸਕਲ ਭੇਦ ਗਯੋ ਪਾਇ ॥੬੧॥
ਚੌਪਈ ॥
ਤਬ ਰਾਨੀ ਰਾਜਾ ਪਹਿ ਆਈ ॥
ਲੀਨੇ ਦ੍ਵੈ ਕੰਥਾ ਕਰਵਾਈ ॥
ਇਕ ਤੁਮ ਧਰੋ ਏਕ ਹੌ ਧਰਿ ਹੋ ॥
ਤੁਮਰੇ ਸੰਗ ਤਪਸ︀ਯਾ ਕਰਿਹੋ ॥੬੨॥
ਦੋਹਰਾ ॥
ਜਬ ਰਾਨੀ ਐਸੇ ਕਹਿਯੋ ਤਬ ਰਾਜੈ ਮੁਸਕਾਇ ॥
ਜੋ ਤਾ ਸੋ ਬਾਤੈ ਕਰੀ ਸੋ ਤੁਹਿ ਕਹੋ ਸੁਨਾਇ ॥੬੩॥
ਸਵੈਯਾ ॥
ਹੈ ਬਨ ਕੋ ਬਸਿਬੋ ਦੁਖ ਕੋ ਕਹੁ ਸੁੰਦਰਿ ਤੂ ਸੰਗ ਕਯੋਂ ਨਿਬਹੈ ਹੈ ॥
ਸੀਤ ਤੁਸਾਰ ਪਰੈ ਤਨ ਪੈ ਸੁ ਇਤੋ ਤਬ ਤੌ ਹਠਹੂੰ ਨ ਗਹੈ ਹੈ ॥
ਸਾਲ ਤਮਾਲ ਬਡੇ ਜਹ ਬ੍ਰਯਾਲ ਨਿਹਾਲ ਤਿਨੈ ਬਹੁਧਾ ਬਿਲਲੈ ਹੈ ॥
ਤੂ ਸੁਕਮਾਰਿ ਕਰੀ ਕਰਤਾਰ ਸੁ ਹਾਰਿ ਪਰੇ ਤੁਹਿ ਕੌਨ ਉਠੈ ਹੈ ॥੬੪॥
ਰਾਨੀ ਬਾਚ ॥
ਸੀਤ ਸਮੀਰ ਸਹੌ ਤਨ ਪੈ ਸੁਨੁ ਨਾਥ ਤੁਮੈ ਅਬ ਛਾਡਿ ਨ ਜੈਹੋ ॥
ਸਾਲ ਤਮਾਲ ਬਡੇ ਜਹ ਬ੍ਰਯਾਲ ਨਿਹਾਲ ਤਿਨੈ ਕਛੁ ਨ ਡਰ ਪੈਹੋ ॥
ਰਾਜ ਤਜੋ ਸਜ ਸਾਜ ਤਪੋ ਧਨ ਲਾਜ ਧਰੇ ਪ੍ਰਭ ਸੰਗ ਸਿਧੈਹੋ ॥
ਬਾਤ ਇਹੈ ਦੁਖ ਗਾਤ ਸਹੋ ਬਨ ਨਾਯਕ ਕੇ ਸੰਗ ਪਾਤ ਚਬੈਹੋ ॥੬੫॥
ਰਾਜਾ ਬਾਚ ॥
ਦੋਹਰਾ ॥
ਰਾਜ ਭਲੀ ਬਿਧ ਰਾਖਿਯਹੁ ਨਾਥ ਸੰਭਰਿਯਹੁ ਨਿਤ ॥
ਸੁਤ ਸੇਵਾ ਨਿਤ ਕੀਜਿਯਹੁ ਬਚਨ ਧਾਰਿਯਹੁ ਚਿਤ ॥੬੬॥