ਮਾਰੂ ਮਹਲਾ ਘਰੁ

ਸਤਿਗੁਰ ਪ੍ਰਸਾਦਿ

ਓਅੰਕਾਰਿ ਉਤਪਾਤੀ

ਕੀਆ ਦਿਨਸੁ ਸਭ ਰਾਤੀ

ਵਣੁ ਤ੍ਰਿਣੁ ਤ੍ਰਿਭਵਣ ਪਾਣੀ

ਚਾਰਿ ਬੇਦ ਚਾਰੇ ਖਾਣੀ

ਖੰਡ ਦੀਪ ਸਭਿ ਲੋਆ

ਏਕ ਕਵਾਵੈ ਤੇ ਸਭਿ ਹੋਆ ॥੧॥

ਕਰਣੈਹਾਰਾ ਬੂਝਹੁ ਰੇ

ਸਤਿਗੁਰੁ ਮਿਲੈ ਸੂਝੈ ਰੇ ॥੧॥ ਰਹਾਉ

ਤ੍ਰੈ ਗੁਣ ਕੀਆ ਪਸਾਰਾ

ਨਰਕ ਸੁਰਗ ਅਵਤਾਰਾ

ਹਉਮੈ ਆਵੈ ਜਾਈ

ਮਨੁ ਟਿਕਣੁ ਪਾਵੈ ਰਾਈ

ਬਾਝੁ ਗੁਰੂ ਗੁਬਾਰਾ

ਮਿਲਿ ਸਤਿਗੁਰ ਨਿਸਤਾਰਾ ॥੨॥

ਹਉ ਹਉ ਕਰਮ ਕਮਾਣੇ

ਤੇ ਤੇ ਬੰਧ ਗਲਾਣੇ

ਮੇਰੀ ਮੇਰੀ ਧਾਰੀ

ਓਹਾ ਪੈਰਿ ਲੋਹਾਰੀ

ਸੋ ਗੁਰ ਮਿਲਿ ਏਕੁ ਪਛਾਣੈ

ਜਿਸੁ ਹੋਵੈ ਭਾਗੁ ਮਥਾਣੈ ॥੩॥

ਸੋ ਮਿਲਿਆ ਜਿ ਹਰਿ ਮਨਿ ਭਾਇਆ

ਸੋ ਭੂਲਾ ਜਿ ਪ੍ਰਭੂ ਭੁਲਾਇਆ

ਨਹ ਆਪਹੁ ਮੂਰਖੁ ਗਿਆਨੀ

ਜਿ ਕਰਾਵੈ ਸੁ ਨਾਮੁ ਵਖਾਨੀ

ਤੇਰਾ ਅੰਤੁ ਪਾਰਾਵਾਰਾ

ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥

ਮਾਰੂ ਮਹਲਾ

ਮੋਹਨੀ ਮੋਹਿ ਲੀਏ ਤ੍ਰੈ ਗੁਨੀਆ

ਲੋਭਿ ਵਿਆਪੀ ਝੂਠੀ ਦੁਨੀਆ

ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥

ਨਿਰਭਉ ਨਿਰੰਕਾਰੁ ਦਇਅਲੀਆ

ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ

ਏਕੈ ਸ੍ਰਮੁ ਕਰਿ ਗਾਡੀ ਗਡਹੈ

ਏਕਹਿ ਸੁਪਨੈ ਦਾਮੁ ਛਡਹੈ

ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਚੰਚਲਿ ਚਲੀਆ ॥੨॥

ਏਕਹਿ ਪ੍ਰਾਣ ਪਿੰਡ ਤੇ ਪਿਆਰੀ

ਏਕ ਸੰਚੀ ਤਜਿ ਬਾਪ ਮਹਤਾਰੀ

ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਹੋਈ ਖਲੀਆ ॥੩॥

ਹੋਇ ਅਉਧੂਤ ਬੈਠੇ ਲਾਇ ਤਾਰੀ

ਜੋਗੀ ਜਤੀ ਪੰਡਿਤ ਬੀਚਾਰੀ

ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥

ਕਾਟੇ ਬੰਧਨ ਠਾਕੁਰਿ ਜਾ ਕੇ

ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ

ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥