ਕਿਉ ਲੀਜੈ ਗਢੁ ਬੰਕਾ ਭਾਈ

ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ

ਜਨ ਗਰੀਬ ਕੋ ਜੋਰੁ ਪਹੁਚੈ ਕਹਾ ਕਰਉ ਰਘੁਰਾਇਆ ॥੧॥

ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ

ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥

ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ

ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਜਾਈ ॥੩॥

ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ

ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥

ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ

ਦਾਸੁ ਕਮੀਰੁ ਚੜੑਿਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥

ਗੰਗ ਗੁਸਾਇਨਿ ਗਹਿਰ ਗੰਭੀਰ

ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥

ਮਨੁ ਡਿਗੈ ਤਨੁ ਕਾਹੇ ਕਉ ਡਰਾਇ

ਚਰਨ ਕਮਲ ਚਿਤੁ ਰਹਿਓ ਸਮਾਇ ਰਹਾਉ

ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ

ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥

ਕਹਿ ਕੰਬੀਰ ਕੋਊ ਸੰਗ ਸਾਥ

ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥

ਭੈਰਉ ਕਬੀਰ ਜੀਉ ਅਸਟਪਦੀ ਘਰੁ

ਸਤਿਗੁਰ ਪ੍ਰਸਾਦਿ

ਅਗਮ ਦ੍ਰੁਗਮ ਗੜਿ ਰਚਿਓ ਬਾਸ

ਜਾ ਮਹਿ ਜੋਤਿ ਕਰੇ ਪਰਗਾਸ

ਬਿਜੁਲੀ ਚਮਕੈ ਹੋਇ ਅਨੰਦੁ

ਜਿਹ ਪਉੜੑੇ ਪ੍ਰਭ ਬਾਲ ਗੋਬਿੰਦ ॥੧॥

ਇਹੁ ਜੀਉ ਰਾਮ ਨਾਮ ਲਿਵ ਲਾਗੈ

ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ

ਅਬਰਨ ਬਰਨ ਸਿਉ ਮਨ ਹੀ ਪ੍ਰੀਤਿ

ਹਉਮੈ ਗਾਵਨਿ ਗਾਵਹਿ ਗੀਤ

ਅਨਹਦ ਸਬਦ ਹੋਤ ਝੁਨਕਾਰ

ਜਿਹ ਪਉੜੑੇ ਪ੍ਰਭ ਸ੍ਰੀ ਗੋਪਾਲ ॥੨॥

ਖੰਡਲ ਮੰਡਲ ਮੰਡਲ ਮੰਡਾ

ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ

ਅਗਮ ਅਗੋਚਰੁ ਰਹਿਆ ਅਭ ਅੰਤ

ਪਾਰੁ ਪਾਵੈ ਕੋ ਧਰਨੀਧਰ ਮੰਤ ॥੩॥

ਕਦਲੀ ਪੁਹਪ ਧੂਪ ਪਰਗਾਸ

ਰਜ ਪੰਕਜ ਮਹਿ ਲੀਓ ਨਿਵਾਸ

ਦੁਆਦਸ ਦਲ ਅਭ ਅੰਤਰਿ ਮੰਤ

ਜਹ ਪਉੜੇ ਸ੍ਰੀ ਕਮਲਾ ਕੰਤ ॥੪॥

ਅਰਧ ਉਰਧ ਮੁਖਿ ਲਾਗੋ ਕਾਸੁ

ਸੁੰਨ ਮੰਡਲ ਮਹਿ ਕਰਿ ਪਰਗਾਸੁ

ਊਹਾਂ ਸੂਰਜ ਨਾਹੀ ਚੰਦ

ਆਦਿ ਨਿਰੰਜਨੁ ਕਰੈ ਅਨੰਦ ॥੫॥

ਸੋ ਬ੍ਰਹਮੰਡਿ ਪਿੰਡਿ ਸੋ ਜਾਨੁ

ਮਾਨ ਸਰੋਵਰਿ ਕਰਿ ਇਸਨਾਨੁ

ਸੋਹੰ ਸੋ ਜਾ ਕਉ ਹੈ ਜਾਪ

ਜਾ ਕਉ ਲਿਪਤ ਹੋਇ ਪੁੰਨ ਅਰੁ ਪਾਪ ॥੬॥

ਅਬਰਨ ਬਰਨ ਘਾਮ ਨਹੀ ਛਾਮ

ਅਵਰ ਪਾਈਐ ਗੁਰ ਕੀ ਸਾਮ

ਟਾਰੀ ਟਰੈ ਆਵੈ ਜਾਇ

ਸੁੰਨ ਸਹਜ ਮਹਿ ਰਹਿਓ ਸਮਾਇ ॥੭॥

ਮਨ ਮਧੇ ਜਾਨੈ ਜੇ ਕੋਇ

ਜੋ ਬੋਲੈ ਸੋ ਆਪੈ ਹੋਇ

ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ

ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥