ਬਸੰਤੁ ਮਹਲਾ

ਸੁਇਨੇ ਕਾ ਚਉਕਾ ਕੰਚਨ ਕੁਆਰ

ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ

ਗੰਗਾ ਕਾ ਉਦਕੁ ਕਰੰਤੇ ਕੀ ਆਗਿ

ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥

ਰੇ ਮਨ ਲੇਖੈ ਕਬਹੂ ਪਾਇ

ਜਾਮਿ ਭੀਜੈ ਸਾਚ ਨਾਇ ॥੧॥ ਰਹਾਉ

ਦਸ ਅਠ ਲੀਖੇ ਹੋਵਹਿ ਪਾਸਿ

ਚਾਰੇ ਬੇਦ ਮੁਖਾਗਰ ਪਾਠਿ

ਪੁਰਬੀ ਨਾਵੈ ਵਰਨਾਂ ਕੀ ਦਾਤਿ

ਵਰਤ ਨੇਮ ਕਰੇ ਦਿਨ ਰਾਤਿ ॥੨॥

ਕਾਜੀ ਮੁਲਾਂ ਹੋਵਹਿ ਸੇਖ

ਜੋਗੀ ਜੰਗਮ ਭਗਵੇ ਭੇਖ

ਕੋ ਗਿਰਹੀ ਕਰਮਾ ਕੀ ਸੰਧਿ

ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥

ਜੇਤੇ ਜੀਅ ਲਿਖੀ ਸਿਰਿ ਕਾਰ

ਕਰਣੀ ਉਪਰਿ ਹੋਵਗਿ ਸਾਰ

ਹੁਕਮੁ ਕਰਹਿ ਮੂਰਖ ਗਾਵਾਰ

ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥

ਬਸੰਤੁ ਮਹਲਾ ਤੀਜਾ

ਬਸਤ੍ਰ ਉਤਾਰਿ ਦਿਗੰਬਰੁ ਹੋਗੁ

ਜਟਾਧਾਰਿ ਕਿਆ ਕਮਾਵੈ ਜੋਗੁ

ਮਨੁ ਨਿਰਮਲੁ ਨਹੀ ਦਸਵੈ ਦੁਆਰ

ਭ੍ਰਮਿ ਭ੍ਰਮਿ ਆਵੈ ਮੂੜੑਾ ਵਾਰੋ ਵਾਰ ॥੧॥

ਏਕੁ ਧਿਆਵਹੁ ਮੂੜੑ ਮਨਾ

ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ

ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ

ਨਾਦੀ ਬੇਦੀ ਪੜੑਹਿ ਪੁਰਾਣ

ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ

ਤਿਨ ਕੈ ਰਮਈਆ ਨੇੜਿ ਨਾਹਿ ॥੨॥

ਜੇ ਕੋ ਐਸਾ ਸੰਜਮੀ ਹੋਇ

ਕ੍ਰਿਆ ਵਿਸੇਖ ਪੂਜਾ ਕਰੇਇ

ਅੰਤਰਿ ਲੋਭੁ ਮਨੁ ਬਿਖਿਆ ਮਾਹਿ

ਓਇ ਨਿਰੰਜਨੁ ਕੈਸੇ ਪਾਹਿ ॥੩॥

ਕੀਤਾ ਹੋਆ ਕਰੇ ਕਿਆ ਹੋਇ

ਜਿਸ ਨੋ ਆਪਿ ਚਲਾਏ ਸੋਇ

ਨਦਰਿ ਕਰੇ ਤਾਂ ਭਰਮੁ ਚੁਕਾਏ

ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

ਜਿਸੁ ਜੀਉ ਅੰਤਰੁ ਮੈਲਾ ਹੋਇ

ਤੀਰਥ ਭਵੈ ਦਿਸੰਤਰ ਲੋਇ

ਨਾਨਕ ਮਿਲੀਐ ਸਤਿਗੁਰ ਸੰਗ

ਤਉ ਭਵਜਲ ਕੇ ਤੂਟਸਿ ਬੰਧ ॥੫॥੪॥

ਬਸੰਤੁ ਮਹਲਾ

ਸਗਲ ਭਵਨ ਤੇਰੀ ਮਾਇਆ ਮੋਹ

ਮੈ ਅਵਰੁ ਦੀਸੈ ਸਰਬ ਤੋਹ

ਤੂ ਸੁਰਿ ਨਾਥਾ ਦੇਵਾ ਦੇਵ

ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥

ਮੇਰੇ ਸੁੰਦਰ ਗਹਿਰ ਗੰਭੀਰ ਲਾਲ

ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ

ਬਿਨੁ ਸਾਧ ਪਾਈਐ ਹਰਿ ਕਾ ਸੰਗੁ

ਬਿਨੁ ਗੁਰ ਮੈਲ ਮਲੀਨ ਅੰਗੁ

ਬਿਨੁ ਹਰਿ ਨਾਮ ਸੁਧੁ ਹੋਇ

ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥

ਜਾ ਕਉ ਤੂ ਰਾਖਹਿ ਰਖਨਹਾਰ

ਸਤਿਗੁਰੂ ਮਿਲਾਵਹਿ ਕਰਹਿ ਸਾਰ

ਬਿਖੁ ਹਉਮੈ ਮਮਤਾ ਪਰਹਰਾਇ

ਸਭਿ ਦੂਖ ਬਿਨਾਸੇ ਰਾਮ ਰਾਇ ॥੩॥

ਊਤਮ ਗਤਿ ਮਿਤਿ ਹਰਿ ਗੁਨ ਸਰੀਰ

ਗੁਰਮਤਿ ਪ੍ਰਗਟੇ ਰਾਮ ਨਾਮ ਹੀਰ

ਲਿਵ ਲਾਗੀ ਨਾਮਿ ਤਜਿ ਦੂਜਾ ਭਾਉ

ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥