ਬਸੰਤੁ ਮਹਲਾ

ਹੁਕਮੁ ਕਰਿ ਕੀਨੑੇ ਨਿਹਾਲ

ਅਪਨੇ ਸੇਵਕ ਕਉ ਭਇਆ ਦਇਆਲੁ ॥੧॥

ਗੁਰਿ ਪੂਰੈ ਸਭੁ ਪੂਰਾ ਕੀਆ

ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ

ਕਰਮੁ ਧਰਮੁ ਮੇਰਾ ਕਛੁ ਬੀਚਾਰਿਓ

ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥

ਪ੍ਰਭਿ ਕਾਟਿ ਮੈਲੁ ਨਿਰਮਲ ਕਰੇ

ਗੁਰ ਪੂਰੇ ਕੀ ਸਰਣੀ ਪਰੇ ॥੩॥

ਆਪਿ ਕਰਹਿ ਆਪਿ ਕਰਣੈਹਾਰੇ

ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥

ਬਸੰਤੁ ਮਹਲਾ

ਸਤਿਗੁਰ ਪ੍ਰਸਾਦਿ

ਦੇਖੁ ਫੂਲ ਫੂਲ ਫੂਲੇ

ਅਹੰ ਤਿਆਗਿ ਤਿਆਗੇ

ਚਰਨ ਕਮਲ ਪਾਗੇ

ਤੁਮ ਮਿਲਹੁ ਪ੍ਰਭ ਸਭਾਗੇ

ਹਰਿ ਚੇਤਿ ਮਨ ਮੇਰੇ ਰਹਾਉ

ਸਘਨ ਬਾਸੁ ਕੂਲੇ

ਇਕਿ ਰਹੇ ਸੂਕਿ ਕਠੂਲੇ

ਬਸੰਤ ਰੁਤਿ ਆਈ

ਪਰਫੂਲਤਾ ਰਹੇ ॥੧॥

ਅਬ ਕਲੂ ਆਇਓ ਰੇ

ਇਕੁ ਨਾਮੁ ਬੋਵਹੁ ਬੋਵਹੁ

ਅਨ ਰੂਤਿ ਨਾਹੀ ਨਾਹੀ

ਮਤੁ ਭਰਮਿ ਭੂਲਹੁ ਭੂਲਹੁ

ਗੁਰ ਮਿਲੇ ਹਰਿ ਪਾਏ

ਜਿਸੁ ਮਸਤਕਿ ਹੈ ਲੇਖਾ

ਮਨ ਰੁਤਿ ਨਾਮ ਰੇ

ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥

ਬਸੰਤੁ ਮਹਲਾ ਘਰੁ ਹਿੰਡੋਲ

ਸਤਿਗੁਰ ਪ੍ਰਸਾਦਿ

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

ਇਨੑ ਬਿਧਿ ਪਾਸਾ ਢਾਲਹੁ ਬੀਰ

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ

ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮੑ ਸਾਰੀ

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥

ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ

ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥

ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ

ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥