ਬਸੰਤੁ ਮਹਲਾ

ਮਨੁ ਭੂਲਉ ਭਰਮਸਿ ਆਇ ਜਾਇ

ਅਤਿ ਲੁਬਧ ਲੁਭਾਨਉ ਬਿਖਮ ਮਾਇ

ਨਹ ਅਸਥਿਰੁ ਦੀਸੈ ਏਕ ਭਾਇ

ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥

ਮਨੁ ਭੂਲਉ ਸਮਝਸਿ ਸਾਚ ਨਾਇ

ਗੁਰਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ

ਮਨੁ ਭੂਲਉ ਭਰਮਸਿ ਭਵਰ ਤਾਰ

ਬਿਲ ਬਿਰਥੇ ਚਾਹੈ ਬਹੁ ਬਿਕਾਰ

ਮੈਗਲ ਜਿਉ ਫਾਸਸਿ ਕਾਮਹਾਰ

ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥

ਮਨੁ ਮੁਗਧੌ ਦਾਦਰੁ ਭਗਤਿਹੀਨੁ

ਦਰਿ ਭ੍ਰਸਟ ਸਰਾਪੀ ਨਾਮ ਬੀਨੁ

ਤਾ ਕੈ ਜਾਤਿ ਪਾਤੀ ਨਾਮ ਲੀਨ

ਸਭਿ ਦੂਖ ਸਖਾਈ ਗੁਣਹ ਬੀਨ ॥੩॥

ਮਨੁ ਚਲੈ ਜਾਈ ਠਾਕਿ ਰਾਖੁ

ਬਿਨੁ ਹਰਿ ਰਸ ਰਾਤੇ ਪਤਿ ਸਾਖੁ

ਤੂ ਆਪੇ ਸੁਰਤਾ ਆਪਿ ਰਾਖੁ

ਧਰਿ ਧਾਰਣ ਦੇਖੈ ਜਾਣੈ ਆਪਿ ॥੪॥

ਆਪਿ ਭੁਲਾਏ ਕਿਸੁ ਕਹਉ ਜਾਇ

ਗੁਰੁ ਮੇਲੇ ਬਿਰਥਾ ਕਹਉ ਮਾਇ

ਅਵਗਣ ਛੋਡਉ ਗੁਣ ਕਮਾਇ

ਗੁਰਸਬਦੀ ਰਾਤਾ ਸਚਿ ਸਮਾਇ ॥੫॥

ਸਤਿਗੁਰ ਮਿਲਿਐ ਮਤਿ ਊਤਮ ਹੋਇ

ਮਨੁ ਨਿਰਮਲੁ ਹਉਮੈ ਕਢੈ ਧੋਇ

ਸਦਾ ਮੁਕਤੁ ਬੰਧਿ ਸਕੈ ਕੋਇ

ਸਦਾ ਨਾਮੁ ਵਖਾਣੈ ਅਉਰੁ ਕੋਇ ॥੬॥

ਮਨੁ ਹਰਿ ਕੈ ਭਾਣੈ ਆਵੈ ਜਾਇ

ਸਭ ਮਹਿ ਏਕੋ ਕਿਛੁ ਕਹਣੁ ਜਾਇ

ਸਭੁ ਹੁਕਮੋ ਵਰਤੈ ਹੁਕਮਿ ਸਮਾਇ

ਦੂਖ ਸੂਖ ਸਭ ਤਿਸੁ ਰਜਾਇ ॥੭॥

ਤੂ ਅਭੁਲੁ ਭੂਲੌ ਕਦੇ ਨਾਹਿ

ਗੁਰਸਬਦੁ ਸੁਣਾਏ ਮਤਿ ਅਗਾਹਿ

ਤੂ ਮੋਟਉ ਠਾਕੁਰੁ ਸਬਦ ਮਾਹਿ

ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥