( 1229 )

ਸਾਰੰਗ ਮਹਲਾ ਚਉਪਦੇ ਘਰੁ

ਸਤਿਗੁਰ ਪ੍ਰਸਾਦਿ

ਹਰਿ ਭਜਿ ਆਨ ਕਰਮ ਬਿਕਾਰ

ਮਾਨ ਮੋਹੁ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ

ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ

ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥

ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ

ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥

ਬਿਖੁ ਠਗਉਰੀ ਖਾਇ ਮੂਠੋ ਚਿਤਿ ਸਿਰਜਨਹਾਰ

ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥

ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ

ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥

ਸਾਰਗ ਮਹਲਾ ਘਰੁ ਪੜਤਾਲ

ਸਤਿਗੁਰ ਪ੍ਰਸਾਦਿ

ਸੁਭ ਬਚਨ ਬੋਲਿ ਗੁਨ ਅਮੋਲ

ਕਿੰਕਰੀ ਬਿਕਾਰ

ਦੇਖੁ ਰੀ ਬੀਚਾਰ

ਗੁਰਸਬਦੁ ਧਿਆਇ ਮਹਲੁ ਪਾਇ

ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ

ਸੁਪਨ ਰੀ ਸੰਸਾਰੁ

ਮਿਥਨੀ ਬਿਸਥਾਰੁ

ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥

ਸਰਬ ਰੀ ਪ੍ਰੀਤਿ ਪਿਆਰੁ

ਪ੍ਰਭੁ ਸਦਾ ਰੀ ਦਇਆਰੁ

ਕਾਂਏਂ ਆਨ ਆਨ ਰੁਚੀਐ

ਹਰਿ ਸੰਗਿ ਸੰਗਿ ਖਚੀਐ

ਜਉ ਸਾਧਸੰਗ ਪਾਏ

ਕਹੁ ਨਾਨਕ ਹਰਿ ਧਿਆਏ

ਅਬ ਰਹੇ ਜਮਹਿ ਮੇਲ ॥੨॥੧॥੧੩੦॥

ਸਾਰਗ ਮਹਲਾ

ਕੰਚਨਾ ਬਹੁ ਦਤ ਕਰਾ

ਭੂਮਿ ਦਾਨੁ ਅਰਪਿ ਧਰਾ

ਮਨ ਅਨਿਕ ਸੋਚ ਪਵਿਤ੍ਰ ਕਰਤ

ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ

ਚਾਰਿ ਬੇਦ ਜਿਹਵ ਭਨੇ

ਦਸ ਅਸਟ ਖਸਟ ਸ੍ਰਵਨ ਸੁਨੇ

ਨਹੀ ਤੁਲਿ ਗੋਬਿਦ ਨਾਮ ਧੁਨੇ

ਮਨ ਚਰਨ ਕਮਲ ਲਾਗੇ ॥੧॥

ਬਰਤ ਸੰਧਿ ਸੋਚ ਚਾਰ

ਕ੍ਰਿਆ ਕੁੰਟਿ ਨਿਰਾਹਾਰ

ਅਪਰਸ ਕਰਤ ਪਾਕਸਾਰ

ਨਿਵਲੀ ਕਰਮ ਬਹੁ ਬਿਸਥਾਰ

ਧੂਪ ਦੀਪ ਕਰਤੇ ਹਰਿ ਨਾਮ ਤੁਲਿ ਲਾਗੇ

ਰਾਮ ਦਇਆਰ ਸੁਨਿ ਦੀਨ ਬੇਨਤੀ

ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥