( 1426 )

ਸਲੋਕ ਮਹਲਾ

Salok, Fifth Mehl:

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਰਤੇ ਸੇਈ ਜਿ ਮੁਖੁ ਮੋੜੰਨੑਿ ਜਿਨੑੀ ਸਿਞਾਤਾ ਸਾਈ

They alone are imbued with the Lord, who do not turn their faces away from Him - they realize Him.

ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਆਈ ॥੧॥

The false, immature lovers do not know the way of love, and so they fall. ||1||

ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ

Without my Master, I will burn my silk and satin clothes in the fire.

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥

Even rolling in the dust, I look beautiful, O Nanak, if my Husband Lord is with me. ||2||

ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ

Through the Word of the Guru's Shabad, I worship and adore the Naam, with love and balanced detachment.

ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥

When the five enemies are overcome, O Nanak, this musical measure of Raga Maaroo becomes frtuiful. ||3||

ਜਾਂ ਮੂੰ ਇਕੁ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ

When I have the One Lord, I have tens of thousands. Otherwise, people like me beg from door to door.

ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥

O Brahmin, your life has passed away uselessly; you have forgotten the One who created you. ||4||

ਸੋਰਠਿ ਸੋ ਰਸੁ ਪੀਜੀਐ ਕਬਹੂ ਫੀਕਾ ਹੋਇ

In Raga Sorat'h, drink in this sublime essence, which never loses its taste.

ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥

O Nanak, singing the Glorious Praises of the Lord's Name, one's reputation is immaculate in the Court of the Lord. ||5||

ਜੋ ਪ੍ਰਭਿ ਰਖੇ ਆਪਿ ਤਿਨ ਕੋਇ ਮਾਰਈ

No one can kill those whom God Himself protects.

ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ

The treasure of the Naam, the Name of the Lord, is within them. They cherish His Glorious Virtues forever.

ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ

They take the Support of the One, the Inaccessible Lord; they enshrine God in their mind and body.

ਲਗਾ ਰੰਗੁ ਅਪਾਰੁ ਕੋ ਉਤਾਰਈ

They are imbued with the Love of the Infinite Lord, and no one can wipe it away.

ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ

The Gurmukhs sing the Glorious Praises of the Lord; they obtain the most excellent celestial peace and poise.

ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥

O Nanak, they enshrine the treasure of the Naam in their hearts. ||6||

ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ

Whatever God does, accept that as good; leave behind all other judgements.

ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ

He shall cast His Glance of Grace, and attach you to Himself.

ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ

Instruct yourself with the Teachings, and doubt will depart from within.

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ

Everyone does that which is pre-ordained by destiny.

ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ

Everything is under His control; there is no other place at all.

ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥

Nanak is in peace and bliss, accepting the Will of God. ||7||

ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ

Those who meditate in remembrance on the Perfect Guru, are exalted and uplifted.

ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥

O Nanak, dwelling on the Naam, the Name of the Lord, all affairs are resolved. ||8||

ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ

The sinners act, and generate bad karma, and then they weep and wail.

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥

O Nanak, just as the churning stick churns the butter, so does the Righteous Judge of Dharma churn them. ||9||

ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ

Meditating on the Naam, O friend, the treasure of life is won.

ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥

O Nanak, speaking in Righteousness, one's world becomes sanctified. ||10||

ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ

I am stuck in an evil place, trusting the sweet words of an evil advisor.

ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥

O Nanak, they alone are saved, who have such good destiny inscribed upon their foreheads. ||11||

ਸੁਤੜੇ ਸੁਖੀ ਸਵੰਨੑਿ ਜੋ ਰਤੇ ਸਹ ਆਪਣੈ

They alone sleep and dream in peace, who are imbued with the Love of their Husband Lord.

ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨੑਿ ॥੧੨॥

Those who have been separated from the Love of their Master, scream and cry twenty-four hours a day. ||12||

ਸੁਤੜੇ ਅਸੰਖ ਮਾਇਆ ਝੂਠੀ ਕਾਰਣੇ

Millions are asleep, in the false illusion of Maya.

ਨਾਨਕ ਸੇ ਜਾਗੰਨੑਿ ਜਿ ਰਸਨਾ ਨਾਮੁ ਉਚਾਰਣੇ ॥੧੩॥

O Nanak, they alone are awake and aware, who chant the Naam with their tongues. ||13||

ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ

Seeing the mirage, the optical illusion, the people are confused and deluded.

ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥

Those who worship and adore the True Lord, O Nanak, their minds and bodies are beautiful. ||14||

ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ

The All-powerful Supreme Lord God, the Infinite Primal Being, is the Saving Grace of sinners.

ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥

Those whom He saves, meditate in remembrance on the Creator Lord. ||15||

ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ

Forsake duality and the ways of evil; focus your consciousness on the One Lord.

ਦੂਜੈ ਭਾਵੀਁ ਨਾਨਕਾ ਵਹਣਿ ਲੁੜੑੰਦੜੀ ਜਾਇ ॥੧੬॥

In the love of duality, O Nanak, the mortals are being washed downstream. ||16||

ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ

In the markets and bazaars of the three qualities, the merchants make their deals.

ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥

Those who load the true merchandise are the true traders. ||17||

ਪੰਥਾ ਪ੍ਰੇਮ ਜਾਣਈ ਭੂਲੀ ਫਿਰੈ ਗਵਾਰਿ

Those who do not know the way of love are foolish; they wander lost and confused.

ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧੵਾਰ ॥੧੮॥

O Nanak, forgetting the Lord, they fall into the deep, dark pit of hell. ||18||

ਮਾਇਆ ਮਨਹੁ ਵੀਸਰੈ ਮਾਂਗੈ ਦੰਮਾਂ ਦੰਮ

In his mind, the mortal does not forget Maya; he begs for more and more wealth.

ਸੋ ਪ੍ਰਭੁ ਚਿਤਿ ਆਵਈ ਨਾਨਕ ਨਹੀ ਕਰੰਮਿ ॥੧੯॥

That God does not even come into his consciousness; O Nanak, it is not in his karma. ||19||

ਤਿਚਰੁ ਮੂਲਿ ਥੁੜੀਁਦੋ ਜਿਚਰੁ ਆਪਿ ਕ੍ਰਿਪਾਲੁ

The mortal does not run out of capital, as long as the Lord Himself is merciful.

ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥

The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ

If I could find wings for sale, I would buy them with an equal weight of my flesh.

ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥

I would attach them to my body, and seek out and find my Friend. ||21||

ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ

My Friend is the True Supreme King, the King over the heads of kings.

ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥

Sitting by His side, we are exalted and beautified; He is the Support of all. ||22||

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਸਲੋਕ ਮਹਲਾ

Salok, Ninth Mehl:

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ

If you do not sing the Praises of the Lord, your life is rendered useless.

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

Says Nanak, meditate, vibrate upon the Lord; immerse your mind in Him, like the fish in the water. ||1||

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਹੋਹਿ ਉਦਾਸੁ

Why are you engrossed in sin and corruption? You are not detached, even for a moment!

ਕਹੁ ਨਾਨਕ ਭਜੁ ਹਰਿ ਮਨਾ ਪਰੈ ਜਮ ਕੀ ਫਾਸ ॥੨॥

Says Nanak, meditate, vibrate upon the Lord, and you shall not be caught in the noose of death. ||2||

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ

Your youth has passed away like this, and old age has overtaken your body.

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

Says Nanak, meditate, vibrate upon the Lord; your life is fleeting away! ||3||

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ

You have become old, and you do not understand that death is overtaking you.

ਕਹੁ ਨਾਨਕ ਨਰ ਬਾਵਰੇ ਕਿਉ ਭਜੈ ਭਗਵਾਨੁ ॥੪॥

Says Nanak, you are insane! Why do you not remember and meditate on God? ||4||

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ

Your wealth, spouse, and all the possessions which you claim as your own

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

- none of these shall go along with you in the end. O Nanak, know this as true. ||5||

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ

He is the Saving Grace of sinners, the Destroyer of fear, the Master of the masterless.

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

Says Nanak, realize and know Him, who is always with you. ||6||

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਕੀਨ

He has given you your body and wealth, but you are not in love with Him.

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

Says Nanak, you are insane! Why do you now shake and tremble so helplessly? ||7||

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ

He has given you your body, wealth, property, peace and beautiful mansions.

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਰਾਮੁ ॥੮॥

Says Nanak, listen, mind: why don't you remember the Lord in meditation? ||8||

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ

The Lord is the Giver of all peace and comfort. There is no other at all.

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

Says Nanak, listen, mind: meditating in remembrance on Him, salvation is attained. ||9||