ਗਉੜੀ ਮਹਲਾ

ਮਾਤਾ ਮਤਿ ਪਿਤਾ ਸੰਤੋਖੁ

ਸਤੁ ਭਾਈ ਕਰਿ ਏਹੁ ਵਿਸੇਖੁ ॥੧॥

ਕਹਣਾ ਹੈ ਕਿਛੁ ਕਹਣੁ ਜਾਇ

ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ

ਸਰਮ ਸੁਰਤਿ ਦੁਇ ਸਸੁਰ ਭਏ

ਕਰਣੀ ਕਾਮਣਿ ਕਰਿ ਮਨ ਲਏ ॥੨॥

ਸਾਹਾ ਸੰਜੋਗੁ ਵੀਆਹੁ ਵਿਜੋਗੁ

ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥

ਗਉੜੀ ਮਹਲਾ

ਪਉਣੈ ਪਾਣੀ ਅਗਨੀ ਕਾ ਮੇਲੁ

ਚੰਚਲ ਚਪਲ ਬੁਧਿ ਕਾ ਖੇਲੁ

ਨਉ ਦਰਵਾਜੇ ਦਸਵਾ ਦੁਆਰੁ

ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥

ਕਥਤਾ ਬਕਤਾ ਸੁਨਤਾ ਸੋਈ

ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ

ਦੇਹੀ ਮਾਟੀ ਬੋਲੈ ਪਉਣੁ

ਬੁਝੁ ਰੇ ਗਿਆਨੀ ਮੂਆ ਹੈ ਕਉਣੁ

ਮੂਈ ਸੁਰਤਿ ਬਾਦੁ ਅਹੰਕਾਰੁ

ਓਹੁ ਮੂਆ ਜੋ ਦੇਖਣਹਾਰੁ ॥੨॥

ਜੈ ਕਾਰਣਿ ਤਟਿ ਤੀਰਥ ਜਾਹੀ

ਰਤਨ ਪਦਾਰਥ ਘਟ ਹੀ ਮਾਹੀ

ਪੜਿ ਪੜਿ ਪੰਡਿਤੁ ਬਾਦੁ ਵਖਾਣੈ

ਭੀਤਰਿ ਹੋਦੀ ਵਸਤੁ ਜਾਣੈ ॥੩॥

ਹਉ ਮੂਆ ਮੇਰੀ ਮੁਈ ਬਲਾਇ

ਓਹੁ ਮੂਆ ਜੋ ਰਹਿਆ ਸਮਾਇ

ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ

ਮਰਤਾ ਜਾਤਾ ਨਦਰਿ ਆਇਆ ॥੪॥੪॥

ਗਉੜੀ ਮਹਲਾ ਦਖਣੀ

ਸੁਣਿ ਸੁਣਿ ਬੂਝੈ ਮਾਨੈ ਨਾਉ

ਤਾ ਕੈ ਸਦ ਬਲਿਹਾਰੈ ਜਾਉ

ਆਪਿ ਭੁਲਾਏ ਠਉਰ ਠਾਉ

ਤੂੰ ਸਮਝਾਵਹਿ ਮੇਲਿ ਮਿਲਾਉ ॥੧॥

ਨਾਮੁ ਮਿਲੈ ਚਲੈ ਮੈ ਨਾਲਿ

ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ

ਖੇਤੀ ਵਣਜੁ ਨਾਵੈ ਕੀ ਓਟ

ਪਾਪੁ ਪੁੰਨੁ ਬੀਜ ਕੀ ਪੋਟ

ਕਾਮੁ ਕ੍ਰੋਧੁ ਜੀਅ ਮਹਿ ਚੋਟ

ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥

ਸਾਚੇ ਗੁਰ ਕੀ ਸਾਚੀ ਸੀਖ

ਤਨੁ ਮਨੁ ਸੀਤਲੁ ਸਾਚੁ ਪਰੀਖ

ਜਲ ਪੁਰਾਇਨਿ ਰਸ ਕਮਲ ਪਰੀਖ

ਸਬਦਿ ਰਤੇ ਮੀਠੇ ਰਸ ਈਖ ॥੩॥

ਹੁਕਮਿ ਸੰਜੋਗੀ ਗੜਿ ਦਸ ਦੁਆਰ

ਪੰਚ ਵਸਹਿ ਮਿਲਿ ਜੋਤਿ ਅਪਾਰ

ਆਪਿ ਤੁਲੈ ਆਪੇ ਵਣਜਾਰ

ਨਾਨਕ ਨਾਮਿ ਸਵਾਰਣਹਾਰ ॥੪॥੫॥