ਸਲੋਕ

ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ

ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥

ਪਉੜੀ

ਮਮਾ ਜਾਹੂ ਮਰਮੁ ਪਛਾਨਾ

ਭੇਟਤ ਸਾਧਸੰਗ ਪਤੀਆਨਾ

ਦੁਖ ਸੁਖ ਉਆ ਕੈ ਸਮਤ ਬੀਚਾਰਾ

ਨਰਕ ਸੁਰਗ ਰਹਤ ਅਉਤਾਰਾ

ਤਾਹੂ ਸੰਗ ਤਾਹੂ ਨਿਰਲੇਪਾ

ਪੂਰਨ ਘਟ ਘਟ ਪੁਰਖ ਬਿਸੇਖਾ

ਉਆ ਰਸ ਮਹਿ ਉਆਹੂ ਸੁਖੁ ਪਾਇਆ

ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥

ਸਲੋਕੁ

ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ

ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥

ਪਵੜੀ

ਯਯਾ ਜਤਨ ਕਰਤ ਬਹੁ ਬਿਧੀਆ

ਏਕ ਨਾਮ ਬਿਨੁ ਕਹ ਲਉ ਸਿਧੀਆ

ਯਾਹੂ ਜਤਨ ਕਰਿ ਹੋਤ ਛੁਟਾਰਾ

ਉਆਹੂ ਜਤਨ ਸਾਧ ਸੰਗਾਰਾ

ਯਾ ਉਬਰਨ ਧਾਰੈ ਸਭੁ ਕੋਊ

ਉਆਹਿ ਜਪੇ ਬਿਨੁ ਉਬਰ ਹੋਊ

ਯਾਹੂ ਤਰਨ ਤਾਰਨ ਸਮਰਾਥਾ

ਰਾਖਿ ਲੇਹੁ ਨਿਰਗੁਨ ਨਰਨਾਥਾ

ਮਨ ਬਚ ਕ੍ਰਮ ਜਿਹ ਆਪਿ ਜਨਾਈ

ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥

ਸਲੋਕੁ

ਰੋਸੁ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ

ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥

ਪਉੜੀ

ਰਾਰਾ ਰੇਨ ਹੋਤ ਸਭ ਜਾ ਕੀ

ਤਜਿ ਅਭਿਮਾਨੁ ਛੁਟੈ ਤੇਰੀ ਬਾਕੀ

ਰਣਿ ਦਰਗਹਿ ਤਉ ਸੀਝਹਿ ਭਾਈ

ਜਉ ਗੁਰਮੁਖਿ ਰਾਮ ਨਾਮ ਲਿਵ ਲਾਈ

ਰਹਤ ਰਹਤ ਰਹਿ ਜਾਹਿ ਬਿਕਾਰਾ

ਗੁਰ ਪੂਰੇ ਕੈ ਸਬਦਿ ਅਪਾਰਾ

ਰਾਤੇ ਰੰਗ ਨਾਮ ਰਸ ਮਾਤੇ

ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥

ਸਲੋਕੁ

ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ

ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥

ਪਉੜੀ

ਲਲਾ ਲਾਵਉ ਅਉਖਧ ਜਾਹੂ

ਦੂਖ ਦਰਦ ਤਿਹ ਮਿਟਹਿ ਖਿਨਾਹੂ

ਨਾਮ ਅਉਖਧੁ ਜਿਹ ਰਿਦੈ ਹਿਤਾਵੈ

ਤਾਹਿ ਰੋਗੁ ਸੁਪਨੈ ਨਹੀ ਆਵੈ

ਹਰਿ ਅਉਖਧੁ ਸਭ ਘਟ ਹੈ ਭਾਈ

ਗੁਰ ਪੂਰੇ ਬਿਨੁ ਬਿਧਿ ਬਨਾਈ

ਗੁਰਿ ਪੂਰੈ ਸੰਜਮੁ ਕਰਿ ਦੀਆ

ਨਾਨਕ ਤਉ ਫਿਰਿ ਦੂਖ ਥੀਆ ॥੪੫॥

ਸਲੋਕੁ

ਵਾਸੁਦੇਵ ਸਰਬਤ੍ਰ ਮੈ ਊਨ ਕਤਹੂ ਠਾਇ

ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥