ਰਾਗੁ ਆਸਾ ਮਹਲਾ ਅਸਟਪਦੀਆ ਘਰੁ

ਸਤਿਗੁਰ ਪ੍ਰਸਾਦਿ

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ

ਸੇ ਸਿਰ ਕਾਤੀ ਮੁੰਨੀਅਨੑਿ ਗਲ ਵਿਚਿ ਆਵੈ ਧੂੜਿ

ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਮਿਲਨੑਿ ਹਦੂਰਿ ॥੧॥

ਆਦੇਸੁ ਬਾਬਾ ਆਦੇਸੁ

ਆਦਿ ਪੁਰਖ ਤੇਰਾ ਅੰਤੁ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ

ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ

ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ

ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥

ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ

ਗਰੀ ਛੁਹਾਰੇ ਖਾਂਦੀਆ ਮਾਣਨੑਿ ਸੇਜੜੀਆ

ਤਿਨੑ ਗਲਿ ਸਿਲਕਾ ਪਾਈਆ ਤੁਟਨੑਿ ਮੋਤਸਰੀਆ ॥੩॥

ਧਨੁ ਜੋਬਨੁ ਦੁਇ ਵੈਰੀ ਹੋਏ ਜਿਨੑੀ ਰਖੇ ਰੰਗੁ ਲਾਇ

ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ

ਬਾਬਰਵਾਣੀ ਫਿਰਿ ਗਈ ਕੁਇਰੁ ਰੋਟੀ ਖਾਇ ॥੫॥

ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ

ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ

ਰਾਮੁ ਕਬਹੂ ਚੇਤਿਓ ਹੁਣਿ ਕਹਣਿ ਮਿਲੈ ਖੁਦਾਇ ॥੬॥

ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ

ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ

ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥