ਸੋਰਠਿ ਮਹਲਾ

ਮੇਰਾ ਸਤਿਗੁਰੁ ਰਖਵਾਲਾ ਹੋਆ

ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ

ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ

ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥

ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਬੀਚਾਰਿਆ

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥

ਸੋਰਠਿ ਮਹਲਾ

ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ

ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥

ਪਾਰਬ੍ਰਹਮੁ ਪੂਰਾ ਮੇਰੈ ਨਾਲਿ

ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ

ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ

ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥

ਸੋਰਠਿ ਮਹਲਾ ਘਰੁ ਚਉਪਦੇ

ਸਤਿਗੁਰ ਪ੍ਰਸਾਦਿ

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ

ਸਿਕਦਾਰਹੁ ਨਹ ਪਤੀਆਇਆ

ਉਮਰਾਵਹੁ ਆਗੈ ਝੇਰਾ

ਮਿਲਿ ਰਾਜਨ ਰਾਮ ਨਿਬੇਰਾ ॥੧॥

ਅਬ ਢੂਢਨ ਕਤਹੁ ਜਾਈ

ਗੋਬਿਦ ਭੇਟੇ ਗੁਰ ਗੋਸਾਈ ਰਹਾਉ

ਆਇਆ ਪ੍ਰਭ ਦਰਬਾਰਾ

ਤਾ ਸਗਲੀ ਮਿਟੀ ਪੂਕਾਰਾ

ਲਬਧਿ ਆਪਣੀ ਪਾਈ

ਤਾ ਕਤ ਆਵੈ ਕਤ ਜਾਈ ॥੨॥

ਤਹ ਸਾਚ ਨਿਆਇ ਨਿਬੇਰਾ

ਊਹਾ ਸਮ ਠਾਕੁਰੁ ਸਮ ਚੇਰਾ

ਅੰਤਰਜਾਮੀ ਜਾਨੈ

ਬਿਨੁ ਬੋਲਤ ਆਪਿ ਪਛਾਨੈ ॥੩॥

ਸਰਬ ਥਾਨ ਕੋ ਰਾਜਾ

ਤਹ ਅਨਹਦ ਸਬਦ ਅਗਾਜਾ

ਤਿਸੁ ਪਹਿ ਕਿਆ ਚਤੁਰਾਈ

ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥

ਸੋਰਠਿ ਮਹਲਾ

ਹਿਰਦੈ ਨਾਮੁ ਵਸਾਇਹੁ

ਘਰਿ ਬੈਠੇ ਗੁਰੂ ਧਿਆਇਹੁ

ਗੁਰਿ ਪੂਰੈ ਸਚੁ ਕਹਿਆ

ਸੋ ਸੁਖੁ ਸਾਚਾ ਲਹਿਆ ॥੧॥

ਅਪੁਨਾ ਹੋਇਓ ਗੁਰੁ ਮਿਹਰਵਾਨਾ

ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ਰਹਾਉ

ਸਾਚੀ ਗੁਰ ਵਡਿਆਈ

ਤਾ ਕੀ ਕੀਮਤਿ ਕਹਣੁ ਜਾਈ

ਸਿਰਿ ਸਾਹਾ ਪਾਤਿਸਾਹਾ

ਗੁਰ ਭੇਟਤ ਮਨਿ ਓਮਾਹਾ ॥੨॥

ਸਗਲ ਪਰਾਛਤ ਲਾਥੇ

ਮਿਲਿ ਸਾਧਸੰਗਤਿ ਕੈ ਸਾਥੇ

ਗੁਣ ਨਿਧਾਨ ਹਰਿ ਨਾਮਾ

ਜਪਿ ਪੂਰਨ ਹੋਏ ਕਾਮਾ ॥੩॥

ਗੁਰਿ ਕੀਨੋ ਮੁਕਤਿ ਦੁਆਰਾ

ਸਭ ਸ੍ਰਿਸਟਿ ਕਰੈ ਜੈਕਾਰਾ

ਨਾਨਕ ਪ੍ਰਭੁ ਮੇਰੈ ਸਾਥੇ

ਜਨਮ ਮਰਣ ਭੈ ਲਾਥੇ ॥੪॥੨॥੫੨॥