ਸੋਰਠਿ ਮਹਲਾ

ਗੁਰਿ ਪੂਰੈ ਕੀਤੀ ਪੂਰੀ

ਪ੍ਰਭੁ ਰਵਿ ਰਹਿਆ ਭਰਪੂਰੀ

ਖੇਮ ਕੁਸਲ ਭਇਆ ਇਸਨਾਨਾ

ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥

ਗੁਰ ਕੇ ਚਰਨ ਕਵਲ ਰਿਦ ਧਾਰੇ

ਬਿਘਨੁ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ

ਮਿਲਿ ਸਾਧੂ ਦੁਰਮਤਿ ਖੋਏ

ਪਤਿਤ ਪੁਨੀਤ ਸਭ ਹੋਏ

ਰਾਮਦਾਸਿ ਸਰੋਵਰ ਨਾਤੇ

ਸਭ ਲਾਥੇ ਪਾਪ ਕਮਾਤੇ ॥੨॥

ਗੁਨ ਗੋਬਿੰਦ ਨਿਤ ਗਾਈਐ

ਸਾਧਸੰਗਿ ਮਿਲਿ ਧਿਆਈਐ

ਮਨ ਬਾਂਛਤ ਫਲ ਪਾਏ

ਗੁਰੁ ਪੂਰਾ ਰਿਦੈ ਧਿਆਏ ॥੩॥

ਗੁਰ ਗੋਪਾਲ ਆਨੰਦਾ

ਜਪਿ ਜਪਿ ਜੀਵੈ ਪਰਮਾਨੰਦਾ

ਜਨ ਨਾਨਕ ਨਾਮੁ ਧਿਆਇਆ

ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥

ਰਾਗੁ ਸੋਰਠਿ ਮਹਲਾ

ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ

ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥

ਹੁਣਿ ਨਹੀ ਸੰਦੇਸਰੋ ਮਾਇਓ

ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ਰਹਾਉ

ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ

ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥

ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ

ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥

ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ

ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥

ਸਭੁ ਰਹਿਓ ਅੰਦੇਸਰੋ ਮਾਇਓ

ਜੋ ਚਾਹਤ ਸੋ ਗੁਰੂ ਮਿਲਾਇਓ

ਸਰਬ ਗੁਨਾ ਨਿਧਿ ਰਾਇਓ ਰਹਾਉ ਦੂਜਾ ॥੧੧॥੬੧॥