ਸੋਰਠਿ ਮਹਲਾ

ਸੋਈ ਕਰਾਇ ਜੋ ਤੁਧੁ ਭਾਵੈ

ਮੋਹਿ ਸਿਆਣਪ ਕਛੂ ਆਵੈ

ਹਮ ਬਾਰਿਕ ਤਉ ਸਰਣਾਈ

ਪ੍ਰਭਿ ਆਪੇ ਪੈਜ ਰਖਾਈ ॥੧॥

ਮੇਰਾ ਮਾਤ ਪਿਤਾ ਹਰਿ ਰਾਇਆ

ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀਂ︀ ਤੇਰਾ ਕਰਾਇਆ ਰਹਾਉ

ਜੀਅ ਜੰਤ ਤੇਰੇ ਧਾਰੇ

ਪ੍ਰਭ ਡੋਰੀ ਹਾਥਿ ਤੁਮਾਰੇ

ਜਿ ਕਰਾਵੈ ਸੋ ਕਰਣਾ

ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥

ਸੋਰਠਿ ਮਹਲਾ

ਹਰਿ ਨਾਮੁ ਰਿਦੈ ਪਰੋਇਆ

ਸਭੁ ਕਾਜੁ ਹਮਾਰਾ ਹੋਇਆ

ਪ੍ਰਭ ਚਰਣੀ ਮਨੁ ਲਾਗਾ

ਪੂਰਨ ਜਾ ਕੇ ਭਾਗਾ ॥੧॥

ਮਿਲਿ ਸਾਧਸੰਗਿ ਹਰਿ ਧਿਆਇਆ

ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ਰਹਾਉ

ਪਰਾ ਪੂਰਬਲਾ ਅੰਕੁਰੁ ਜਾਗਿਆ

ਰਾਮ ਨਾਮਿ ਮਨੁ ਲਾਗਿਆ

ਮਨਿ ਤਨਿ ਹਰਿ ਦਰਸਿ ਸਮਾਵੈ

ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥

ਸੋਰਠਿ ਮਹਲਾ

ਗੁਰ ਮਿਲਿ ਪ੍ਰਭੂ ਚਿਤਾਰਿਆ

ਕਾਰਜ ਸਭਿ ਸਵਾਰਿਆ

ਮੰਦਾ ਕੋ ਅਲਾਏ

ਸਭ ਜੈ ਜੈ ਕਾਰੁ ਸੁਣਾਏ ॥੧॥

ਸੰਤਹੁ ਸਾਚੀ ਸਰਣਿ ਸੁਆਮੀ

ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ਰਹਾਉ

ਕਰਤਬ ਸਭਿ ਸਵਾਰੇ

ਪ੍ਰਭਿ ਅਪੁਨਾ ਬਿਰਦੁ ਸਮਾਰੇ

ਪਤਿਤ ਪਾਵਨ ਪ੍ਰਭ ਨਾਮਾ

ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥

ਸੋਰਠਿ ਮਹਲਾ

ਪਾਰਬ੍ਰਹਮਿ ਸਾਜਿ ਸਵਾਰਿਆ

ਇਹੁ ਲਹੁੜਾ ਗੁਰੂ ਉਬਾਰਿਆ

ਅਨਦ ਕਰਹੁ ਪਿਤ ਮਾਤਾ

ਪਰਮੇਸਰੁ ਜੀਅ ਕਾ ਦਾਤਾ ॥੧॥

ਸੁਭ ਚਿਤਵਨਿ ਦਾਸ ਤੁਮਾਰੇ

ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ਰਹਾਉ

ਮੇਰਾ ਪ੍ਰਭੁ ਪਰਉਪਕਾਰੀ

ਪੂਰਨ ਕਲ ਜਿਨਿ ਧਾਰੀ

ਨਾਨਕ ਸਰਣੀ ਆਇਆ

ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥

ਸੋਰਠਿ ਮਹਲਾ

ਸਦਾ ਸਦਾ ਹਰਿ ਜਾਪੇ

ਪ੍ਰਭ ਬਾਲਕ ਰਾਖੇ ਆਪੇ

ਸੀਤਲਾ ਠਾਕਿ ਰਹਾਈ

ਬਿਘਨ ਗਏ ਹਰਿ ਨਾਈ ॥੧॥

ਮੇਰਾ ਪ੍ਰਭੁ ਹੋਆ ਸਦਾ ਦਇਆਲਾ

ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ਰਹਾਉ

ਪ੍ਰਭ ਕਰਣ ਕਾਰਣ ਸਮਰਾਥਾ

ਹਰਿ ਸਿਮਰਤ ਸਭੁ ਦੁਖੁ ਲਾਥਾ

ਅਪਣੇ ਦਾਸ ਕੀ ਸੁਣੀ ਬੇਨੰਤੀ

ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥

ਸੋਰਠਿ ਮਹਲਾ

ਅਪਨਾ ਗੁਰੂ ਧਿਆਏ

ਮਿਲਿ ਕੁਸਲ ਸੇਤੀ ਘਰਿ ਆਏ

ਨਾਮੈ ਕੀ ਵਡਿਆਈ

ਤਿਸੁ ਕੀਮਤਿ ਕਹਣੁ ਜਾਈ ॥੧॥

ਸੰਤਹੁ ਹਰਿ ਹਰਿ ਹਰਿ ਆਰਾਧਹੁ

ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ਰਹਾਉ

ਪ੍ਰੇਮ ਭਗਤਿ ਪ੍ਰਭ ਲਾਗੀ

ਸੋ ਪਾਏ ਜਿਸੁ ਵਡਭਾਗੀ

ਜਨ ਨਾਨਕ ਨਾਮੁ ਧਿਆਇਆ

ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥