ਕਿਆ ਪੜੀਐ ਕਿਆ ਗੁਨੀਐ

ਕਿਆ ਬੇਦ ਪੁਰਾਨਾਂ ਸੁਨੀਐ

ਪੜੇ ਸੁਨੇ ਕਿਆ ਹੋਈ

ਜਉ ਸਹਜ ਮਿਲਿਓ ਸੋਈ ॥੧॥

ਹਰਿ ਕਾ ਨਾਮੁ ਜਪਸਿ ਗਵਾਰਾ

ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ

ਅੰਧਿਆਰੇ ਦੀਪਕੁ ਚਹੀਐ

ਇਕ ਬਸਤੁ ਅਗੋਚਰ ਲਹੀਐ

ਬਸਤੁ ਅਗੋਚਰ ਪਾਈ

ਘਟਿ ਦੀਪਕੁ ਰਹਿਆ ਸਮਾਈ ॥੨॥

ਕਹਿ ਕਬੀਰ ਅਬ ਜਾਨਿਆ

ਜਬ ਜਾਨਿਆ ਤਉ ਮਨੁ ਮਾਨਿਆ

ਮਨ ਮਾਨੇ ਲੋਗੁ ਪਤੀਜੈ

ਪਤੀਜੈ ਤਉ ਕਿਆ ਕੀਜੈ ॥੩॥੭॥

ਹ੍ਰਿਦੈ ਕਪਟੁ ਮੁਖ ਗਿਆਨੀ

ਝੂਠੇ ਕਹਾ ਬਿਲੋਵਸਿ ਪਾਨੀ ॥੧॥

ਕਾਂਇਆ ਮਾਂਜਸਿ ਕਉਨ ਗੁਨਾਂ

ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ

ਲਉਕੀ ਅਠਸਠਿ ਤੀਰਥ ਨੑਾਈ

ਕਉਰਾਪਨੁ ਤਊ ਜਾਈ ॥੨॥

ਕਹਿ ਕਬੀਰ ਬੀਚਾਰੀ

ਭਵ ਸਾਗਰੁ ਤਾਰਿ ਮੁਰਾਰੀ ॥੩॥੮॥

ਸੋਰਠਿ

ਸਤਿਗੁਰ ਪ੍ਰਸਾਦਿ

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

ਮਨ ਮੇਰੇ ਭੂਲੇ ਕਪਟੁ ਕੀਜੈ

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ

ਤਬ ਤੇਰੀ ਓਕ ਕੋਈ ਪਾਨੀਓ ਪਾਵੈ ॥੨॥

ਕਹਤੁ ਕਬੀਰੁ ਕੋਈ ਨਹੀ ਤੇਰਾ

ਹਿਰਦੈ ਰਾਮੁ ਕੀ ਜਪਹਿ ਸਵੇਰਾ ॥੩॥੯॥

ਸੰਤਹੁ ਮਨ ਪਵਨੈ ਸੁਖੁ ਬਨਿਆ

ਕਿਛੁ ਜੋਗੁ ਪਰਾਪਤਿ ਗਨਿਆ ਰਹਾਉ

ਗੁਰਿ ਦਿਖਲਾਈ ਮੋਰੀ

ਜਿਤੁ ਮਿਰਗ ਪੜਤ ਹੈ ਚੋਰੀ

ਮੂੰਦਿ ਲੀਏ ਦਰਵਾਜੇ

ਬਾਜੀਅਲੇ ਅਨਹਦ ਬਾਜੇ ॥੧॥

ਕੁੰਭ ਕਮਲੁ ਜਲਿ ਭਰਿਆ

ਜਲੁ ਮੇਟਿਆ ਊਭਾ ਕਰਿਆ

ਕਹੁ ਕਬੀਰ ਜਨ ਜਾਨਿਆ

ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਰਾਗੁ ਸੋਰਠਿ

ਭੂਖੇ ਭਗਤਿ ਕੀਜੈ

ਯਹ ਮਾਲਾ ਅਪਨੀ ਲੀਜੈ

ਹਉ ਮਾਂਗਉ ਸੰਤਨ ਰੇਨਾ

ਮੈ ਨਾਹੀ ਕਿਸੀ ਕਾ ਦੇਨਾ ॥੧॥

ਮਾਧੋ ਕੈਸੀ ਬਨੈ ਤੁਮ ਸੰਗੇ

ਆਪਿ ਦੇਹੁ ਲੇਵਉ ਮੰਗੇ ਰਹਾਉ

ਦੁਇ ਸੇਰ ਮਾਂਗਉ ਚੂਨਾ

ਪਾਉ ਘੀਉ ਸੰਗਿ ਲੂਨਾ

ਅਧ ਸੇਰੁ ਮਾਂਗਉ ਦਾਲੇ

ਮੋ ਕਉ ਦੋਨਉ ਵਖਤ ਜਿਵਾਲੇ ॥੨॥

ਖਾਟ ਮਾਂਗਉ ਚਉਪਾਈ

ਸਿਰਹਾਨਾ ਅਵਰ ਤੁਲਾਈ

ਊਪਰ ਕਉ ਮਾਂਗਉ ਖੀਂਧਾ

ਤੇਰੀ ਭਗਤਿ ਕਰੈ ਜਨੁ ਥੀਂ︀ਧਾ ॥੩॥

ਮੈ ਨਾਹੀ ਕੀਤਾ ਲਬੋ

ਇਕੁ ਨਾਉ ਤੇਰਾ ਮੈ ਫਬੋ

ਕਹਿ ਕਬੀਰ ਮਨੁ ਮਾਨਿਆ

ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥