ਧਨਾਸਰੀ ਮਹਲਾ

ਜੀਉ ਤਪਤੁ ਹੈ ਬਾਰੋ ਬਾਰ

ਤਪਿ ਤਪਿ ਖਪੈ ਬਹੁਤੁ ਬੇਕਾਰ

ਜੈ ਤਨਿ ਬਾਣੀ ਵਿਸਰਿ ਜਾਇ

ਜਿਉ ਪਕਾ ਰੋਗੀ ਵਿਲਲਾਇ ॥੧॥

ਬਹੁਤਾ ਬੋਲਣੁ ਝਖਣੁ ਹੋਇ

ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ

ਜਿਨਿ ਕਨ ਕੀਤੇ ਅਖੀ ਨਾਕੁ

ਜਿਨਿ ਜਿਹਵਾ ਦਿਤੀ ਬੋਲੇ ਤਾਤੁ

ਜਿਨਿ ਮਨੁ ਰਾਖਿਆ ਅਗਨੀ ਪਾਇ

ਵਾਜੈ ਪਵਣੁ ਆਖੈ ਸਭ ਜਾਇ ॥੨॥

ਜੇਤਾ ਮੋਹੁ ਪਰੀਤਿ ਸੁਆਦ

ਸਭਾ ਕਾਲਖ ਦਾਗਾ ਦਾਗ

ਦਾਗ ਦੋਸ ਮੁਹਿ ਚਲਿਆ ਲਾਇ

ਦਰਗਹ ਬੈਸਣ ਨਾਹੀ ਜਾਇ ॥੩॥

ਕਰਮਿ ਮਿਲੈ ਆਖਣੁ ਤੇਰਾ ਨਾਉ

ਜਿਤੁ ਲਗਿ ਤਰਣਾ ਹੋਰੁ ਨਹੀ ਥਾਉ

ਜੇ ਕੋ ਡੂਬੈ ਫਿਰਿ ਹੋਵੈ ਸਾਰ

ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥

ਧਨਾਸਰੀ ਮਹਲਾ

ਚੋਰੁ ਸਲਾਹੇ ਚੀਤੁ ਭੀਜੈ

ਜੇ ਬਦੀ ਕਰੇ ਤਾ ਤਸੂ ਛੀਜੈ

ਚੋਰ ਕੀ ਹਾਮਾ ਭਰੇ ਕੋਇ

ਚੋਰੁ ਕੀਆ ਚੰਗਾ ਕਿਉ ਹੋਇ ॥੧॥

ਸੁਣਿ ਮਨ ਅੰਧੇ ਕੁਤੇ ਕੂੜਿਆਰ

ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ

ਚੋਰੁ ਸੁਆਲਿਉ ਚੋਰੁ ਸਿਆਣਾ

ਖੋਟੇ ਕਾ ਮੁਲੁ ਏਕੁ ਦੁਗਾਣਾ

ਜੇ ਸਾਥਿ ਰਖੀਐ ਦੀਜੈ ਰਲਾਇ

ਜਾ ਪਰਖੀਐ ਖੋਟਾ ਹੋਇ ਜਾਇ ॥੨॥

ਜੈਸਾ ਕਰੇ ਸੁ ਤੈਸਾ ਪਾਵੈ

ਆਪਿ ਬੀਜਿ ਆਪੇ ਹੀ ਖਾਵੈ

ਜੇ ਵਡਿਆਈਆ ਆਪੇ ਖਾਇ

ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥

ਜੇ ਸਉ ਕੂੜੀਆ ਕੂੜੁ ਕਬਾੜੁ

ਭਾਵੈ ਸਭੁ ਆਖਉ ਸੰਸਾਰੁ

ਤੁਧੁ ਭਾਵੈ ਅਧੀ ਪਰਵਾਣੁ

ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥

ਧਨਾਸਰੀ ਮਹਲਾ

ਕਾਇਆ ਕਾਗਦੁ ਮਨੁ ਪਰਵਾਣਾ

ਸਿਰ ਕੇ ਲੇਖ ਪੜੈ ਇਆਣਾ

ਦਰਗਹ ਘੜੀਅਹਿ ਤੀਨੇ ਲੇਖ

ਖੋਟਾ ਕਾਮਿ ਆਵੈ ਵੇਖੁ ॥੧॥

ਨਾਨਕ ਜੇ ਵਿਚਿ ਰੁਪਾ ਹੋਇ

ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ

ਕਾਦੀ ਕੂੜੁ ਬੋਲਿ ਮਲੁ ਖਾਇ

ਬ੍ਰਾਹਮਣੁ ਨਾਵੈ ਜੀਆ ਘਾਇ

ਜੋਗੀ ਜੁਗਤਿ ਜਾਣੈ ਅੰਧੁ

ਤੀਨੇ ਓਜਾੜੇ ਕਾ ਬੰਧੁ ॥੨॥

ਸੋ ਜੋਗੀ ਜੋ ਜੁਗਤਿ ਪਛਾਣੈ

ਗੁਰ ਪਰਸਾਦੀ ਏਕੋ ਜਾਣੈ

ਕਾਜੀ ਸੋ ਜੋ ਉਲਟੀ ਕਰੈ

ਗੁਰ ਪਰਸਾਦੀ ਜੀਵਤੁ ਮਰੈ

ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ

ਆਪਿ ਤਰੈ ਸਗਲੇ ਕੁਲ ਤਾਰੈ ॥੩॥

ਦਾਨਸਬੰਦੁ ਸੋਈ ਦਿਲਿ ਧੋਵੈ

ਮੁਸਲਮਾਣੁ ਸੋਈ ਮਲੁ ਖੋਵੈ

ਪੜਿਆ ਬੂਝੈ ਸੋ ਪਰਵਾਣੁ

ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥