ਬਿਲਾਵਲੁ ਮਹਲਾ

ਪ੍ਰਭ ਜਨਮ ਮਰਨ ਨਿਵਾਰਿ

ਹਾਰਿ ਪਰਿਓ ਦੁਆਰਿ

ਗਹਿ ਚਰਨ ਸਾਧੂ ਸੰਗ

ਮਨ ਮਿਸਟ ਹਰਿ ਹਰਿ ਰੰਗ

ਕਰਿ ਦਇਆ ਲੇਹੁ ਲੜਿ ਲਾਇ

ਨਾਨਕਾ ਨਾਮੁ ਧਿਆਇ ॥੧॥

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ

ਜਾਚਉ ਸੰਤ ਰਵਾਲ ॥੧॥ ਰਹਾਉ

ਸੰਸਾਰੁ ਬਿਖਿਆ ਕੂਪ

ਤਮ ਅਗਿਆਨ ਮੋਹਤ ਘੂਪ

ਗਹਿ ਭੁਜਾ ਪ੍ਰਭ ਜੀ ਲੇਹੁ

ਹਰਿ ਨਾਮੁ ਅਪੁਨਾ ਦੇਹੁ

ਪ੍ਰਭ ਤੁਝ ਬਿਨਾ ਨਹੀ ਠਾਉ

ਨਾਨਕਾ ਬਲਿ ਬਲਿ ਜਾਉ ॥੨॥

ਲੋਭਿ ਮੋਹਿ ਬਾਧੀ ਦੇਹ

ਬਿਨੁ ਭਜਨ ਹੋਵਤ ਖੇਹ

ਜਮਦੂਤ ਮਹਾ ਭਇਆਨ

ਚਿਤ ਗੁਪਤ ਕਰਮਹਿ ਜਾਨ

ਦਿਨੁ ਰੈਨਿ ਸਾਖਿ ਸੁਨਾਇ

ਨਾਨਕਾ ਹਰਿ ਸਰਨਾਇ ॥੩॥

ਭੈ ਭੰਜਨਾ ਮੁਰਾਰਿ

ਕਰਿ ਦਇਆ ਪਤਿਤ ਉਧਾਰਿ

ਮੇਰੇ ਦੋਖ ਗਨੇ ਜਾਹਿ

ਹਰਿ ਬਿਨਾ ਕਤਹਿ ਸਮਾਹਿ

ਗਹਿ ਓਟ ਚਿਤਵੀ ਨਾਥ

ਨਾਨਕਾ ਦੇ ਰਖੁ ਹਾਥ ॥੪॥

ਹਰਿ ਗੁਣ ਨਿਧੇ ਗੋਪਾਲ

ਸਰਬ ਘਟ ਪ੍ਰਤਿਪਾਲ

ਮਨਿ ਪ੍ਰੀਤਿ ਦਰਸਨ ਪਿਆਸ

ਗੋਬਿੰਦ ਪੂਰਨ ਆਸ

ਇਕ ਨਿਮਖ ਰਹਨੁ ਜਾਇ

ਵਡ ਭਾਗਿ ਨਾਨਕ ਪਾਇ ॥੫॥

ਪ੍ਰਭ ਤੁਝ ਬਿਨਾ ਨਹੀ ਹੋਰ

ਮਨਿ ਪ੍ਰੀਤਿ ਚੰਦ ਚਕੋਰ

ਜਿਉ ਮੀਨ ਜਲ ਸਿਉ ਹੇਤੁ

ਅਲਿ ਕਮਲ ਭਿੰਨੁ ਭੇਤੁ

ਜਿਉ ਚਕਵੀ ਸੂਰਜ ਆਸ

ਨਾਨਕ ਚਰਨ ਪਿਆਸ ॥੬॥

ਜਿਉ ਤਰੁਨਿ ਭਰਤ ਪਰਾਨ

ਜਿਉ ਲੋਭੀਐ ਧਨੁ ਦਾਨੁ

ਜਿਉ ਦੂਧ ਜਲਹਿ ਸੰਜੋਗੁ

ਜਿਉ ਮਹਾ ਖੁਧਿਆਰਥ ਭੋਗੁ

ਜਿਉ ਮਾਤ ਪੂਤਹਿ ਹੇਤੁ

ਹਰਿ ਸਿਮਰਿ ਨਾਨਕ ਨੇਤ ॥੭॥

ਜਿਉ ਦੀਪ ਪਤਨ ਪਤੰਗ

ਜਿਉ ਚੋਰੁ ਹਿਰਤ ਨਿਸੰਗ

ਮੈਗਲਹਿ ਕਾਮੈ ਬੰਧੁ

ਜਿਉ ਗ੍ਰਸਤ ਬਿਖਈ ਧੰਧੁ

ਜਿਉ ਜੂਆਰ ਬਿਸਨੁ ਜਾਇ

ਹਰਿ ਨਾਨਕ ਇਹੁ ਮਨੁ ਲਾਇ ॥੮॥

ਕੁਰੰਕ ਨਾਦੈ ਨੇਹੁ

ਚਾਤ੍ਰਿਕੁ ਚਾਹਤ ਮੇਹੁ

ਜਨ ਜੀਵਨਾ ਸਤਸੰਗਿ

ਗੋਬਿਦੁ ਭਜਨਾ ਰੰਗਿ

ਰਸਨਾ ਬਖਾਨੈ ਨਾਮੁ

ਨਾਨਕ ਦਰਸਨ ਦਾਨੁ ॥੯॥

ਗੁਨ ਗਾਇ ਸੁਨਿ ਲਿਖਿ ਦੇਇ

ਸੋ ਸਰਬ ਫਲ ਹਰਿ ਲੇਇ

ਕੁਲ ਸਮੂਹ ਕਰਤ ਉਧਾਰੁ

ਸੰਸਾਰੁ ਉਤਰਸਿ ਪਾਰਿ

ਹਰਿ ਚਰਨ ਬੋਹਿਥ ਤਾਹਿ

ਮਿਲਿ ਸਾਧਸੰਗਿ ਜਸੁ ਗਾਹਿ

ਹਰਿ ਪੈਜ ਰਖੈ ਮੁਰਾਰਿ

ਹਰਿ ਨਾਨਕ ਸਰਨਿ ਦੁਆਰਿ ॥੧੦॥੨॥