ਗੋਂਡ ਮਹਲਾ

ਨਾਮੁ ਨਿਰੰਜਨੁ ਨੀਰਿ ਨਰਾਇਣ

ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ

ਨਾਰਾਇਣ ਸਭ ਮਾਹਿ ਨਿਵਾਸ

ਨਾਰਾਇਣ ਘਟਿ ਘਟਿ ਪਰਗਾਸ

ਨਾਰਾਇਣ ਕਹਤੇ ਨਰਕਿ ਜਾਹਿ

ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥

ਨਾਰਾਇਣ ਮਨ ਮਾਹਿ ਅਧਾਰ

ਨਾਰਾਇਣ ਬੋਹਿਥ ਸੰਸਾਰ

ਨਾਰਾਇਣ ਕਹਤ ਜਮੁ ਭਾਗਿ ਪਲਾਇਣ

ਨਾਰਾਇਣ ਦੰਤ ਭਾਨੇ ਡਾਇਣ ॥੨॥

ਨਾਰਾਇਣ ਸਦ ਸਦ ਬਖਸਿੰਦ

ਨਾਰਾਇਣ ਕੀਨੇ ਸੂਖ ਅਨੰਦ

ਨਾਰਾਇਣ ਪ੍ਰਗਟ ਕੀਨੋ ਪਰਤਾਪ

ਨਾਰਾਇਣ ਸੰਤ ਕੋ ਮਾਈ ਬਾਪ ॥੩॥

ਨਾਰਾਇਣ ਸਾਧਸੰਗਿ ਨਰਾਇਣ

ਬਾਰੰ ਬਾਰ ਨਰਾਇਣ ਗਾਇਣ

ਬਸਤੁ ਅਗੋਚਰ ਗੁਰ ਮਿਲਿ ਲਹੀ

ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

ਗੋਂਡ ਮਹਲਾ

ਜਾ ਕਉ ਰਾਖੈ ਰਾਖਣਹਾਰੁ

ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ

ਮਾਤ ਗਰਭ ਮਹਿ ਅਗਨਿ ਜੋਹੈ

ਕਾਮੁ ਕ੍ਰੋਧੁ ਲੋਭੁ ਮੋਹੁ ਪੋਹੈ

ਸਾਧਸੰਗਿ ਜਪੈ ਨਿਰੰਕਾਰੁ

ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥

ਰਾਮ ਕਵਚੁ ਦਾਸ ਕਾ ਸੰਨਾਹੁ

ਦੂਤ ਦੁਸਟ ਤਿਸੁ ਪੋਹਤ ਨਾਹਿ

ਜੋ ਜੋ ਗਰਬੁ ਕਰੇ ਸੋ ਜਾਇ

ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥

ਜੋ ਜੋ ਸਰਣਿ ਪਇਆ ਹਰਿ ਰਾਇ

ਸੋ ਦਾਸੁ ਰਖਿਆ ਅਪਣੈ ਕੰਠਿ ਲਾਇ

ਜੇ ਕੋ ਬਹੁਤੁ ਕਰੇ ਅਹੰਕਾਰੁ

ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥

ਹੈ ਭੀ ਸਾਚਾ ਹੋਵਣਹਾਰੁ

ਸਦਾ ਸਦਾ ਜਾਈਂ︀ ਬਲਿਹਾਰ

ਅਪਣੇ ਦਾਸ ਰਖੇ ਕਿਰਪਾ ਧਾਰਿ

ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥

ਗੋਂਡ ਮਹਲਾ

ਅਚਰਜ ਕਥਾ ਮਹਾ ਅਨੂਪ

ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ਰਹਾਉ

ਨਾ ਇਹੁ ਬੂਢਾ ਨਾ ਇਹੁ ਬਾਲਾ

ਨਾ ਇਸੁ ਦੂਖੁ ਨਹੀ ਜਮ ਜਾਲਾ

ਨਾ ਇਹੁ ਬਿਨਸੈ ਨਾ ਇਹੁ ਜਾਇ

ਆਦਿ ਜੁਗਾਦੀ ਰਹਿਆ ਸਮਾਇ ॥੧॥

ਨਾ ਇਸੁ ਉਸਨੁ ਨਹੀ ਇਸੁ ਸੀਤੁ

ਨਾ ਇਸੁ ਦੁਸਮਨੁ ਨਾ ਇਸੁ ਮੀਤੁ

ਨਾ ਇਸੁ ਹਰਖੁ ਨਹੀ ਇਸੁ ਸੋਗੁ

ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥

ਨਾ ਇਸੁ ਬਾਪੁ ਨਹੀ ਇਸੁ ਮਾਇਆ

ਇਹੁ ਅਪਰੰਪਰੁ ਹੋਤਾ ਆਇਆ

ਪਾਪ ਪੁੰਨ ਕਾ ਇਸੁ ਲੇਪੁ ਲਾਗੈ

ਘਟ ਘਟ ਅੰਤਰਿ ਸਦ ਹੀ ਜਾਗੈ ॥੩॥

ਤੀਨਿ ਗੁਣਾ ਇਕ ਸਕਤਿ ਉਪਾਇਆ

ਮਹਾ ਮਾਇਆ ਤਾ ਕੀ ਹੈ ਛਾਇਆ

ਅਛਲ ਅਛੇਦ ਅਭੇਦ ਦਇਆਲ

ਦੀਨ ਦਇਆਲ ਸਦਾ ਕਿਰਪਾਲ

ਤਾ ਕੀ ਗਤਿ ਮਿਤਿ ਕਛੂ ਪਾਇ

ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥