ਰਾਮਕਲੀ ਮਹਲਾ

ਕੋਟਿ ਜਾਪ ਤਾਪ ਬਿਸ੍ਰਾਮ

ਰਿਧਿ ਬੁਧਿ ਸਿਧਿ ਸੁਰ ਗਿਆਨ

ਅਨਿਕ ਰੂਪ ਰੰਗ ਭੋਗ ਰਸੈ

ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥

ਹਰਿ ਕੇ ਨਾਮ ਕੀ ਵਡਿਆਈ

ਕੀਮਤਿ ਕਹਣੁ ਜਾਈ ॥੧॥ ਰਹਾਉ

ਸੂਰਬੀਰ ਧੀਰਜ ਮਤਿ ਪੂਰਾ

ਸਹਜ ਸਮਾਧਿ ਧੁਨਿ ਗਹਿਰ ਗੰਭੀਰਾ

ਸਦਾ ਮੁਕਤੁ ਤਾ ਕੇ ਪੂਰੇ ਕਾਮ

ਜਾ ਕੈ ਰਿਦੈ ਵਸੈ ਹਰਿ ਨਾਮ ॥੨॥

ਸਗਲ ਸੂਖ ਆਨੰਦ ਅਰੋਗ

ਸਮਦਰਸੀ ਪੂਰਨ ਨਿਰਜੋਗ

ਆਇ ਜਾਇ ਡੋਲੈ ਕਤ ਨਾਹੀ

ਜਾ ਕੈ ਨਾਮੁ ਬਸੈ ਮਨ ਮਾਹੀ ॥੩॥

ਦੀਨ ਦਇਆਲ ਗੋੁਪਾਲ ਗੋਵਿੰਦ

ਗੁਰਮੁਖਿ ਜਪੀਐ ਉਤਰੈ ਚਿੰਦ

ਨਾਨਕ ਕਉ ਗੁਰਿ ਦੀਆ ਨਾਮੁ

ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥

ਰਾਮਕਲੀ ਮਹਲਾ

ਬੀਜ ਮੰਤ੍ਰੁ ਹਰਿ ਕੀਰਤਨੁ ਗਾਉ

ਆਗੈ ਮਿਲੀ ਨਿਥਾਵੇ ਥਾਉ

ਗੁਰ ਪੂਰੇ ਕੀ ਚਰਣੀ ਲਾਗੁ

ਜਨਮ ਜਨਮ ਕਾ ਸੋਇਆ ਜਾਗੁ ॥੧॥

ਹਰਿ ਹਰਿ ਜਾਪੁ ਜਪਲਾ

ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ

ਨਾਮੁ ਨਿਧਾਨੁ ਧਿਆਇ ਮਨ ਅਟਲ

ਤਾ ਛੂਟਹਿ ਮਾਇਆ ਕੇ ਪਟਲ

ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ

ਤਾ ਤੇਰਾ ਹੋਇ ਨਿਰਮਲ ਜੀਉ ॥੨॥

ਸੋਧਤ ਸੋਧਤ ਸੋਧਿ ਬੀਚਾਰਾ

ਬਿਨੁ ਹਰਿ ਭਗਤਿ ਨਹੀ ਛੁਟਕਾਰਾ

ਸੋ ਹਰਿ ਭਜਨੁ ਸਾਧ ਕੈ ਸੰਗਿ

ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥

ਛੋਡਿ ਸਿਆਣਪ ਬਹੁ ਚਤੁਰਾਈ

ਮਨ ਬਿਨੁ ਹਰਿ ਨਾਵੈ ਜਾਇ ਕਾਈ

ਦਇਆ ਧਾਰੀ ਗੋਵਿਦ ਗੋੁਸਾਈ

ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥

ਰਾਮਕਲੀ ਮਹਲਾ

ਸੰਤ ਕੈ ਸੰਗਿ ਰਾਮ ਰੰਗ ਕੇਲ

ਆਗੈ ਜਮ ਸਿਉ ਹੋਇ ਮੇਲ

ਅਹੰਬੁਧਿ ਕਾ ਭਇਆ ਬਿਨਾਸ

ਦੁਰਮਤਿ ਹੋਈ ਸਗਲੀ ਨਾਸ ॥੧॥

ਰਾਮ ਨਾਮ ਗੁਣ ਗਾਇ ਪੰਡਿਤ

ਕਰਮ ਕਾਂਡ ਅਹੰਕਾਰੁ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ

ਹਰਿ ਕਾ ਜਸੁ ਨਿਧਿ ਲੀਆ ਲਾਭ

ਪੂਰਨ ਭਏ ਮਨੋਰਥ ਸਾਭ

ਦੁਖੁ ਨਾਠਾ ਸੁਖੁ ਘਰ ਮਹਿ ਆਇਆ

ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥

ਨਾਮ ਰਤਨੁ ਜਿਨਿ ਪਾਇਆ ਦਾਨੁ

ਤਿਸੁ ਜਨ ਹੋਏ ਸਗਲ ਨਿਧਾਨ

ਸੰਤੋਖੁ ਆਇਆ ਮਨਿ ਪੂਰਾ ਪਾਇ

ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥

ਹਰਿ ਕੀ ਕਥਾ ਸੁਨਤ ਪਵਿਤ

ਜਿਹਵਾ ਬਕਤ ਪਾਈ ਗਤਿ ਮਤਿ

ਸੋ ਪਰਵਾਣੁ ਜਿਸੁ ਰਿਦੈ ਵਸਾਈ

ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥