ਰਾਮਕਲੀ ਮਹਲਾ

ਕਿਸੁ ਭਰਵਾਸੈ ਬਿਚਰਹਿ ਭਵਨ

ਮੂੜ ਮੁਗਧ ਤੇਰਾ ਸੰਗੀ ਕਵਨ

ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ

ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥

ਸੋ ਘਰੁ ਸੇਵਿ ਜਿਤੁ ਉਧਰਹਿ ਮੀਤ

ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ

ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ

ਤ੍ਰਿਪਤਿ ਆਵੈ ਬਿਖਿਆ ਸਾਦਿ

ਭਰਮਤ ਭਰਮਤ ਮਹਾ ਦੁਖੁ ਪਾਇਆ

ਤਰੀ ਜਾਈ ਦੁਤਰ ਮਾਇਆ ॥੨॥

ਕਾਮਿ ਆਵੈ ਸੁ ਕਾਰ ਕਮਾਵੈ

ਆਪਿ ਬੀਜਿ ਆਪੇ ਹੀ ਖਾਵੈ

ਰਾਖਨ ਕਉ ਦੂਸਰ ਨਹੀ ਕੋਇ

ਤਉ ਨਿਸਤਰੈ ਜਉ ਕਿਰਪਾ ਹੋਇ ॥੩॥

ਪਤਿਤ ਪੁਨੀਤ ਪ੍ਰਭ ਤੇਰੋ ਨਾਮੁ

ਅਪਨੇ ਦਾਸ ਕਉ ਕੀਜੈ ਦਾਨੁ

ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ

ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥

ਰਾਮਕਲੀ ਮਹਲਾ

ਇਹ ਲੋਕੇ ਸੁਖੁ ਪਾਇਆ

ਨਹੀ ਭੇਟਤ ਧਰਮ ਰਾਇਆ

ਹਰਿ ਦਰਗਹ ਸੋਭਾਵੰਤ

ਫੁਨਿ ਗਰਭਿ ਨਾਹੀ ਬਸੰਤ ॥੧॥

ਜਾਨੀ ਸੰਤ ਕੀ ਮਿਤ੍ਰਾਈ

ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ

ਗੁਰ ਕੈ ਚਰਣਿ ਚਿਤੁ ਲਾਗਾ

ਧੰਨਿ ਧੰਨਿ ਸੰਜੋਗੁ ਸਭਾਗਾ

ਸੰਤ ਕੀ ਧੂਰਿ ਲਾਗੀ ਮੇਰੈ ਮਾਥੇ

ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥

ਸਾਧ ਕੀ ਸਚੁ ਟਹਲ ਕਮਾਨੀ

ਤਬ ਹੋਏ ਮਨ ਸੁਧ ਪਰਾਨੀ

ਜਨ ਕਾ ਸਫਲ ਦਰਸੁ ਡੀਠਾ

ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥

ਮਿਟਾਨੇ ਸਭਿ ਕਲਿ ਕਲੇਸ

ਜਿਸ ਤੇ ਉਪਜੇ ਤਿਸੁ ਮਹਿ ਪਰਵੇਸ

ਪ੍ਰਗਟੇ ਆਨੂਪ ਗੋੁਵਿੰਦ

ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥

ਰਾਮਕਲੀ ਮਹਲਾ

ਗਊ ਕਉ ਚਾਰੇ ਸਾਰਦੂਲੁ

ਕਉਡੀ ਕਾ ਲਖ ਹੂਆ ਮੂਲੁ

ਬਕਰੀ ਕਉ ਹਸਤੀ ਪ੍ਰਤਿਪਾਲੇ

ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥

ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ

ਬਰਨਿ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ

ਦੀਸਤ ਮਾਸੁ ਖਾਇ ਬਿਲਾਈ

ਮਹਾ ਕਸਾਬਿ ਛੁਰੀ ਸਟਿ ਪਾਈ

ਕਰਣਹਾਰ ਪ੍ਰਭੁ ਹਿਰਦੈ ਵੂਠਾ

ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥

ਸੂਕੇ ਕਾਸਟ ਹਰੇ ਚਲੂਲ

ਊਚੈ ਥਲਿ ਫੂਲੇ ਕਮਲ ਅਨੂਪ

ਅਗਨਿ ਨਿਵਾਰੀ ਸਤਿਗੁਰ ਦੇਵ

ਸੇਵਕੁ ਅਪਨੀ ਲਾਇਓ ਸੇਵ ॥੩॥

ਅਕਿਰਤਘਣਾ ਕਾ ਕਰੇ ਉਧਾਰੁ

ਪ੍ਰਭੁ ਮੇਰਾ ਹੈ ਸਦਾ ਦਇਆਰੁ

ਸੰਤ ਜਨਾ ਕਾ ਸਦਾ ਸਹਾਈ

ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥