ਨਟ ਮਹਲਾ

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ

ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥

ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥

ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥

ਨਟ ਪੜਤਾਲ ਮਹਲਾ

ਸਤਿਗੁਰ ਪ੍ਰਸਾਦਿ

ਕੋਊ ਹੈ ਮੇਰੋ ਸਾਜਨੁ ਮੀਤੁ

ਹਰਿ ਨਾਮੁ ਸੁਨਾਵੈ ਨੀਤ

ਬਿਨਸੈ ਦੁਖੁ ਬਿਪਰੀਤਿ

ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ

ਕੋਈ ਵਿਰਲਾ ਆਪਨ ਕੀਤ

ਸੰਗਿ ਚਰਨ ਕਮਲ ਮਨੁ ਸੀਤ

ਕਰਿ ਕਿਰਪਾ ਹਰਿ ਜਸੁ ਦੀਤ ॥੧॥

ਹਰਿ ਭਜਿ ਜਨਮੁ ਪਦਾਰਥੁ ਜੀਤ

ਕੋਟਿ ਪਤਿਤ ਹੋਹਿ ਪੁਨੀਤ

ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥