ਮਾਲੀ ਗਉੜਾ ਮਹਲਾ

ਐਸੋ ਸਹਾਈ ਹਰਿ ਕੋ ਨਾਮ

ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ

ਬੂਡਤ ਕਉ ਜੈਸੇ ਬੇੜੀ ਮਿਲਤ

ਬੂਝਤ ਦੀਪਕ ਮਿਲਤ ਤਿਲਤ

ਜਲਤ ਅਗਨੀ ਮਿਲਤ ਨੀਰ

ਜੈਸੇ ਬਾਰਿਕ ਮੁਖਹਿ ਖੀਰ ॥੧॥

ਜੈਸੇ ਰਣ ਮਹਿ ਸਖਾ ਭ੍ਰਾਤ

ਜੈਸੇ ਭੂਖੇ ਭੋਜਨ ਮਾਤ

ਜੈਸੇ ਕਿਰਖਹਿ ਬਰਸ ਮੇਘ

ਜੈਸੇ ਪਾਲਨ ਸਰਨਿ ਸੇਂਘ ॥੨॥

ਗਰੁੜ ਮੁਖਿ ਨਹੀ ਸਰਪ ਤ੍ਰਾਸ

ਸੂਆ ਪਿੰਜਰਿ ਨਹੀ ਖਾਇ ਬਿਲਾਸੁ

ਜੈਸੋ ਆਂਡੋ ਹਿਰਦੇ ਮਾਹਿ

ਜੈਸੋ ਦਾਨੋ ਚਕੀ ਦਰਾਹਿ ॥੩॥

ਬਹੁਤੁ ਓਪਮਾ ਥੋਰ ਕਹੀ

ਹਰਿ ਅਗਮ ਅਗਮ ਅਗਾਧਿ ਤੁਹੀ

ਊਚ ਮੂਚੌ ਬਹੁ ਅਪਾਰ

ਸਿਮਰਤ ਨਾਨਕ ਤਰੇ ਸਾਰ ॥੪॥੩॥

ਮਾਲੀ ਗਉੜਾ ਮਹਲਾ

ਇਹੀ ਹਮਾਰੈ ਸਫਲ ਕਾਜ

ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ

ਚਰਨ ਸੰਤਹ ਮਾਥ ਮੋਰ

ਨੈਨਿ ਦਰਸੁ ਪੇਖਉ ਨਿਸਿ ਭੋਰ

ਹਸਤ ਹਮਰੇ ਸੰਤ ਟਹਲ

ਪ੍ਰਾਨ ਮਨੁ ਧਨੁ ਸੰਤ ਬਹਲ ॥੧॥

ਸੰਤਸੰਗਿ ਮੇਰੇ ਮਨ ਕੀ ਪ੍ਰੀਤਿ

ਸੰਤ ਗੁਨ ਬਸਹਿ ਮੇਰੈ ਚੀਤਿ

ਸੰਤ ਆਗਿਆ ਮਨਹਿ ਮੀਠ

ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥

ਸੰਤਸੰਗਿ ਮੇਰਾ ਹੋਇ ਨਿਵਾਸੁ

ਸੰਤਨ ਕੀ ਮੋਹਿ ਬਹੁਤੁ ਪਿਆਸ

ਸੰਤ ਬਚਨ ਮੇਰੇ ਮਨਹਿ ਮੰਤ

ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥

ਮੁਕਤਿ ਜੁਗਤਿ ਏਹਾ ਨਿਧਾਨ

ਪ੍ਰਭ ਦਇਆਲ ਮੋਹਿ ਦੇਵਹੁ ਦਾਨ

ਨਾਨਕ ਕਉ ਪ੍ਰਭ ਦਇਆ ਧਾਰਿ

ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥

ਮਾਲੀ ਗਉੜਾ ਮਹਲਾ

ਸਭ ਕੈ ਸੰਗੀ ਨਾਹੀ ਦੂਰਿ

ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ

ਸੁਨਤ ਜੀਓ ਜਾਸੁ ਨਾਮੁ

ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ

ਸਗਲ ਨਿਧਿ ਹਰਿ ਹਰਿ ਹਰੇ

ਮੁਨਿ ਜਨ ਤਾ ਕੀ ਸੇਵ ਕਰੇ ॥੧॥

ਜਾ ਕੈ ਘਰਿ ਸਗਲੇ ਸਮਾਹਿ

ਜਿਸ ਤੇ ਬਿਰਥਾ ਕੋਇ ਨਾਹਿ

ਜੀਅ ਜੰਤ੍ਰ ਕਰੇ ਪ੍ਰਤਿਪਾਲ

ਸਦਾ ਸਦਾ ਸੇਵਹੁ ਕਿਰਪਾਲ ॥੨॥

ਸਦਾ ਧਰਮੁ ਜਾ ਕੈ ਦੀਬਾਣਿ

ਬੇਮੁਹਤਾਜ ਨਹੀ ਕਿਛੁ ਕਾਣਿ

ਸਭ ਕਿਛੁ ਕਰਨਾ ਆਪਨ ਆਪਿ

ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥

ਸਾਧਸੰਗਤਿ ਕਉ ਹਉ ਬਲਿਹਾਰ

ਜਾਸੁ ਮਿਲਿ ਹੋਵੈ ਉਧਾਰੁ

ਨਾਮ ਸੰਗਿ ਮਨ ਤਨਹਿ ਰਾਤ

ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥