ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ

You are my True Banker, O Lord; the whole world is Your trader, O Lord King.

ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਸਭੁ = ਸਾਰਾ।

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ

You fashioned all vessels, O Lord, and that which dwells within is also Yours.

ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ। ਭਾਂਡੇ = ਸਰੀਰ। ਤੁਧੈ = ਤੂੰ ਹੀ। ਹਰਿ = ਹੇ ਹਰੀ! ਥਾਰਾ = ਤੇਰੀ ਹੀ।

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ

Whatever You place in that vessel, that alone comes out again. What can the poor creatures do?

ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ। ਪਾਵਹਿ = ਤੂੰ ਪਾਂਦਾ ਹੈਂ। ਸਾ = ਉਹੀ।

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

The Lord has given the treasure of His devotional worship to servant Nanak. ||2||

ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥ ਕਉ = ਨੂੰ ॥੨॥

ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ

False is the king, false are the subjects; false is the whole world.

ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ। ਕੂੜੁ = ਛਲ, ਭਰਮ (ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ)।

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ

False is the mansion, false are the skyscrapers; false are those who live in them.

(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ। ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ।

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ

False is gold, and false is silver; false are those who wear them.

ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ, ਰੁਪਾ = ਚਾਂਦੀ।

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ

False is the body, false are the clothes; false is incomparable beauty.

ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)। ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ।

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ

False is the husband, false is the wife; they mourn and waste away.

(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ। ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ।

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ

The false ones love falsehood, and forget their Creator.

(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ। ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ

With whom should I become friends, if all the world shall pass away?

(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ। ਕੀਚੈ = ਕੀਤੀ ਜਾਏ।

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ

False is sweetness, false is honey; through falsehood, boat-loads of men have drowned.

(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ। ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ); ਸਾਰੇ ਜੀਵ।

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

Nanak speaks this prayer: without You, Lord, everything is totally false. ||1||

(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥ ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।੧। ❀ ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ। 'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ। ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (क्त्र्टक) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ' ॥੧॥

ਮਃ

First Mehl:

ਪਹਿਲੀ ਪਾਤਸ਼ਾਹੀ।

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ

One knows the Truth only when the Truth is in his heart.

(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ। ਤਾ ਪਰੁ = ਤਾਂ ਹੀ, ਤਦੋਂ ਹੀ। ਜਾਣੀਐ = ਜਾਣਿਆ ਜਾ ਸਕਦਾ ਹੈ। ਸਚੁ = (ਸ਼ਬਦ 'ਕੂੜੁ' ਦੇ ਉਲਟ ਸ਼ਬਦ 'ਸਚੁ' ਹੈ; 'ਕੂੜੁ' ਦਾ ਅਰਥ ਹੈ 'ਛਲੁ' ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ। ਇਸ ਦੇ ਉਲਟ 'ਸਚੁ' ਦਾ ਅਰਥ ਹੈ) ਅਸਲੀਅਤ। ਰਿਦੈ = ਹਿਰਦੇ ਵਿਚ। ਸਚਾ = ਅਸਲੀਅਤ ਵਾਲਾ, ਹਰੀ।

ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ

The filth of falsehood departs, and the body is washed clean.

ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ। ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ।

ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ

One knows the Truth only when he bears love to the True Lord.

(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ,

ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ

Hearing the Name, the mind is enraptured; then, he attains the gate of salvation.

(ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ। ਰਹਸੀਐ = ਖਿੜ ਪੈਂਦਾ ਹੈ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ।

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ

One knows the Truth only when he knows the true way of life.

ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ।

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ

Preparing the field of the body, he plants the Seed of the Creator.

ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ। ਧਰਤਿ ਕਾਇਆ = ਸਰੀਰ ਰੂਪ ਧਰਤੀ। ਦੇਇ = ਦੇ ਦੇਵੇ, ਬੀਜ ਦੇਵੇ। ਕਰਤਾ ਬੀਉ = ਕਰਤਾਰ ਦਾ ('ਨਾਮ' ਰੂਪ) ਬੀਜ।

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ

One knows the Truth only when he receives true instruction.

ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ,

ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ

Showing mercy to other beings, he makes donations to charities.

ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ

One knows the Truth only when he dwells in the sacred shrine of pilgrimage of his own soul.

ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ।

ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ

He sits and receives instruction from the True Guru, and lives in accordance with His Will.

ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ। ਬਹਿ ਰਹੈ = ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ।

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ

Truth is the medicine for all; it removes and washes away our sins.

ਉਨ੍ਹਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ),

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

Nanak speaks this prayer to those who have Truth in their laps. ||2||

ਨਾਨਕ ਅਰਜ਼ ਕਰਦਾ ਹੈ- ਜਿਨ੍ਹਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ ॥੨॥ xxx ॥੨॥

ਪਉੜੀ

Pauree:

ਪਉੜੀ।

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਮਸਤਕਿ ਲਾਈਐ

The gift I seek is the dust of the feet of the Saints; if I were to obtain it, I would apply it to my forehead.

(ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ। ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ। ਦਾਨੁ = ਬਖ਼ਸ਼ਸ਼। ਮਹਿੰਡਾ = ਮੇਰਾ, ਭਾਵ, ਮੇਰੇ ਵਾਸਤੇ। ਤਲੀ ਖਾਕੁ = (ਪੈਰਾਂ ਦੀਆਂ ਤਲੀਆਂ ਦੀ ਖਾਕ, ਚਰਨ-ਧੂੜ। ਤ = ਤਾਂ।

ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ

Renounce false greed, and meditate single-mindedly on the unseen Lord.

(ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ, ਕੂੜਾ = ਕੂੜ ਵਿਚ ਫਸਾਣ ਵਾਲਾ, ਮਾਇਆ ਦੇ ਜਾਲ ਵਿਚ ਫਸਾਣ ਵਾਲਾ। ਅਲਖੁ = ਅਦ੍ਰਿਸ਼ਟ।

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ

As are the actions we commit, so are the rewards we receive.

(ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ। ਤੇਵੇਹੋ = ਤਿਹੋ ਜਿਹਾ ਹੀ। ਜੇਵੇਹੀ = ਜਿਹੋ ਜਿਹੀ।

ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨੑਾ ਦੀ ਪਾਈਐ

If it is so pre-ordained, then one obtains the dust of the feet of the Saints.

ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ। ਪੂਰਬਿ = ਪਹਿਲੇ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ।

ਮਤਿ ਥੋੜੀ ਸੇਵ ਗਵਾਈਐ ॥੧੦॥

But through small-mindedness, we forfeit the merits of selfless service. ||10||

(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ॥੧੦॥ ਮਤਿ ਥੋੜੀ = ਆਪਣੀ ਮਤਿ ਥੋੜਿ ਹੋਵੇ, ਜੇ ਆਪਣੀ ਥੋੜੀ ਮਤ ਦੀ ਟੇਕ ਰੱਖੀਏ ॥੧੦॥