ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥
What Glorious Virtues of Yours can I describe, O Lord and Master? You are the most infinite of the infinite, O Lord King.
ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ। ਹਮ = ਅਸੀਂ ਜੀਵ। ਵਿਥਰਹ = ਵਿਸਥਾਰ ਨਾਲ ਦੱਸ ਸਕਦੇ ਹਾਂ। ਕਿਆ ਗੁਣ = ਕੇਹੜੇ ਕੇਹੜੇ ਗੁਣ? ਸੁਆਮੀ = ਹੇ ਸੁਆਮੀ! ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥
I praise the Lord's Name, day and night; this alone is my hope and support.
ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ। ਸਾਲਾਹਹ = ਅਸੀਂ ਸਲਾਹੁੰਦੇ ਹਾਂ। ਆਧਾਰੋ = ਆਸਰਾ।
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥
I am a fool, and I know nothing. How can I find Your limits?
ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ? ਕਿਛੂਅ = ਕੁਝ ਭੀ। ਨ ਜਾਣਹਾ = ਅਸੀਂ ਨਹੀਂ ਜਾਣਦੇ। ਕਿਵ = ਕਿਵੇਂ? ਪਾਵਹ = ਅਸੀਂ ਪਾਈਏ। ਪਾਰੋ = ਪਾਰ, ਅੰਤ।
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥
Servant Nanak is the slave of the Lord, the water-carrier of the slaves of the Lord. ||3||
ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥ ਪਨਿਹਾਰੋ = ਪਾਣੀ ਭਰਨ ਵਾਲਾ, ਸੇਵਕ ॥੩॥
ਸਲੋਕੁ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
There is a famine of Truth; falsehood prevails, and the blackness of the Dark Age of Kali Yuga has turned men into demons.
(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)। ਸਚਿ = ਸੱਚ ਵਿਚ। ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ। ਕਾਲਖ = ਕਾਲਾਪਨ, ਵਿਕਾਰਾਂ ਦੀ ਸਿਆਹੀ। ਬੇਤਾਲ = ਭੂਤ ਪ੍ਰੇਤ।
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
Those who planted their seed have departed with honor; now, how can the shattered seed sprout?
ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)। ਬੀਉ = ਨਾਮ ਰੂਪ ਬੀਜ। ਬੀਜਿ = ਬੀਜ ਕੇ। ਕਿਉ ਉਗਵੈ = ਨਹੀਂ ਉੱਗ ਸਕਦੀ। ਦਾਲਿ = ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ।
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
If the seed is whole, and it is the proper season, then the seed will sprout.
ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)। ਇਕੁ = ਸਾਬਤ ਬੀਜ। ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ। ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ।
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
O Nanak, without treatment, the raw fabric cannot be dyed.
ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ। ਕੋਰੈ = ਕੋਰੇ (ਕੱਪੜੇ) ਨੂੰ। ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ।
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
In the Fear of God it is bleached white, if the treatment of modesty is applied to the cloth of the body.
ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ। ਸਰਮੁ = ਮਿਹਨਤ। ਰਪੈ = ਰੰਗਿਆ ਜਾਏ।
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
O Nanak, if one is imbued with devotional worship, his reputation is not false. ||1||
(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥ ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ ॥੧॥
ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
Greed and sin are the king and prime minister; falsehood is the treasurer.
(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ, ਲਬੁ = ਜੀਭ ਦਾ ਚਸਕਾ। ਮਹਤਾ = ਵਜ਼ੀਰ। ਸਿਕਦਾਰੁ = ਚੌਧਰੀ।
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
Sexual desire, the chief advisor, is summoned and consulted; they all sit together and contemplate their plans.
(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ। ਨੇਬੁ = ਨਾਇਬ। ਸਦਿ = ਸੱਦ ਕੇ, ਬੁਲਾ ਕੇ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
Their subjects are blind, and without wisdom, they try to please the will of the dead.
(ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ। ਅੰਧੀ ਰਯਤਿ = ਕਾਮਾਦਿਕ ਵਿਕਾਰਾਂ ਦੇ ਅਧੀਨ ਰਹਿ ਕੇ ਅੰਨ੍ਹੇ ਹੋਏ ਜੀਵ। ਭਾਹਿ = ਅੱਗ, ਤ੍ਰਿਸ਼ਨਾ ਦੀ ਅੱਗ। ਮੁਰਦਾਰੁ = ਹਰਾਮ, ਵੱਢੀ, ਰਿਸ਼ਵਤ। ਭਰੇ ਮੁਰਦਾਰੁ = (ਰਯਤ) ਚੱਟੀ ਭਰਦੀ ਹੈ।
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
The spiritually wise dance and play their musical instruments, adorning themselves with beautiful decorations.
ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ; ਗਿਆਨੀ = ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ। ਵਾਵਹਿ = ਵਜਾਂਦੇ ਹਨ। ਰੂਪ ਕਰਹਿ = ਕਈ ਭੇਸ ਵਟਾਂਦੇ ਹਨ।
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
They shout out loud, and sing epic poems and heroic stories.
ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ। ਵਾਦਾ = ਝਗੜੇ ਜੁੱਧਾਂ ਦੇ ਪਰਸੰਗ। ਜੋਧਾ ਕਾ ਵੀਚਾਰੁ = ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ।
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
The fools call themselves spiritual scholars, and by their clever tricks, they love to gather wealth.
ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ। ਹਿਕਮਤਿ = ਚਲਾਕੀ। ਹੁਜਤਿ = ਦਲੀਲ। ਸੰਜੈ = ਮਾਇਆ ਦੇ ਇਕੱਠਾ ਕਰਨ ਵਿਚ।
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
The righteous waste their righteousness, by asking for the door of salvation.
(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ)। ਧਰਮੀ = ਆਪਣੇ ਆਪ ਨੂੰ ਧਰਮ = ਵਾਲਾ ਸਮਝਣ ਵਾਲੇ। ਗਾਵਾਵਹਿ = ਗਵਾ ਲੈਂਦੇ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ।
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
They call themselves celibate, and abandon their homes, but they do not know the true way of life.
(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ। ਜਤੀ = ਉਹ ਮਨੁੱਖ ਜਿਨ੍ਹਾਂ ਨੇ ਆਪਣਿਆਂ ਇੰਦਰਿਆਂ ਨੂੰ ਕਾਬੂ ਰੱਖਿਆ ਹੋਇਆ ਹੈ। ਜੁਗਿਤ = (ਜਤੀ ਬਣਨ ਦੀ) ਜਾਚ। ਛਡਿ ਬਹਹਿ = ਛੱਡ ਬੈਠਦੇ ਹਨ। ਘਰ ਬਾਰੁ = ਗ੍ਰਿਹਸਤ, ਘਰ ਘਾਟ।
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
Everyone calls himself perfect; none call themselves imperfect.
(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ। ਸਭੁ ਕੋ = ਹਰੇਕ ਜੀਵ। ਪੂਰਾ = ਮੁਕੰਮਲ, ਅਭੁੱਲ। ਘਟਿ = ਊਣਾ।
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥
If the weight of honor is placed on the scale, then, O Nanak, one sees his true weight. ||2||
ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥ ਪਤਿ = ਇੱਜ਼ਤ। ਪਰਵਾਣਾ = ਵੱਟਾ। ਪਿਛੈ = (ਤੱਕੜੀ ਦੇ) ਪਿਛਲੇ ਛਾਬੇ ਵਿਚ ॥੨॥
ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
Evil actions become publicly known; O Nanak, the True Lord sees everything.
ਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ। ਵਦੀ = ਮਿਥੀ ਹੋਈ, ਰੱਬ ਵਲੋਂ ਨੀਯਤ ਹੋਈ ਹੋਈ। ਸੁ = ਉਹੀ ਗੱਲ। ਵਜਗਿ = ਵੱਜੇਗੀ, ਪਰਗਟ ਹੋਵੇਗੀ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਵੇਖੈ = (ਹਰੇਕ ਜੀਵ ਦੀ) ਸੰਭਾਲ ਕਰ ਰਿਹਾ ਹੈ।
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
Everyone makes the attempt, but that alone happens which the Creator Lord does.
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ। ਸਭਨੀ = ਸਭ ਜੀਵਾਂ ਨੇ। ਛਾਲਾ ਮਾਰੀਆ = ਆਪਣਾ ਜ਼ੋਰ ਲਾਇਆ ਹੈ। ਸੁ ਹੋਇ = ਉਹੀ ਕੁਝ ਵਰਤਦਾ ਹੈ।
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
In the world hereafter, social status and power mean nothing; hereafter, the soul is new.
ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ)। ਅਗੈ = ਇਹ ਸਰੀਰ ਛੱਡ ਕੇ ਜਿੱਥੇ ਜਾਣਾ ਹੈ ਓਥੇ। ਜਾਤਿ = ਭਾਵ, ਕਿਸੇ ਉੱਚੀ ਜਾਂ ਨੀਵੀਂ ਜਾਤ ਦਾ ਵਿਤਕਰਾ। ਜੋਰੁ = ਧੱਕਾ।
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
Those few, whose honor is confirmed, are good. ||3||
ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ॥੩॥ ਸੇਈ ਕੇਇ = ਉਹੀ ਕੋਈ ਕੋਈ (ਜੀਵ)। ਲੇਖੈ = ਲੇਖਾ ਹੋਣ ਵੇਲੇ ॥੩॥
ਪਉੜੀ ॥
Pauree:
ਪਉੜੀ।
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
Only those whose karma You have pre-ordained from the very beginning, O Lord, meditate on You.
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ। ਧੁਰਿ = ਧੁਰ ਤੋਂ, ਮੁੱਢ ਤੋਂ। ਕਰਮੁ = ਬਖ਼ਸ਼ਸ਼, ਮਿਹਰ।
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
Nothing is in the power of these beings; You created the various worlds.
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ)। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ; ਤੁਧੁ = ਤੂੰ ਹੇ ਕਰਤਾਰ! ਵੇਕੀ = ਕਈ ਤਰ੍ਹਾਂ ਦਾ, ਕਈ ਰੰਗਾਂ ਦਾ।
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
Some, You unite with Yourself, and some, You lead astray.
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਇਕਨਾ ਨੋ = ਕਈ ਜੀਵਾਂ ਨੂੰ। ਇਕਿ = ਕਈ ਜੀਵ। ਆਪਹੁ = ਆਪਣੇ ਆਪ ਤੋਂ। ਤੁਧੁ = ਤੂੰ, ਹੇ ਪ੍ਰਭੂ! ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ।
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
By Guru's Grace You are known; through Him, You reveal Yourself.
ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ, ਜਾਣਿਆ = (ਤੈਨੂੰ) ਜਾਣ ਲਿਆ। ਜਿਥੈ = ਜਿਸ ਮਨੁੱਖ ਦੇ ਅੰਦਰ। ਆਪੁ = ਆਪਣਾ ਆਪਾ। ਬੁਝਾਇਆ = ਸਮਝਾ ਦਿੱਤਾ ਹੈ।
ਸਹਜੇ ਹੀ ਸਚਿ ਸਮਾਇਆ ॥੧੧॥
We are easily absorbed in You. ||11||
ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ॥੧੧॥ ਸਹਜੇ ਹੀ = ਸੁਤੇ ਹੀ। ਸਚਿ = ਸੱਚ ਵਿਚ, ਥਿਰਤਾ ਵਿਚ, ਅਡੋਲਤਾ ਵਿਚ, ਅਸਲੀਅਤ ਵਿਚ। ਸਮਾਇਆ = ਲੀਨ ਹੋ ਜਾਂਦਾ ਹੈ ॥੧੧॥