ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥
One who loves God is imbued with the deep crimson color of His love.
ਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ, ਮੁਹਬਤਿ = ਪਿਆਰ। ਰੰਗਿ = ਰੰਗ ਵਿਚ। ਚਲੂਲਿ ਰੰਗਿ = ਗੂੜੇ ਲਾਲ ਰੰਗ ਵਿਚ। ਚਲੂਲ = ਗੂੜ੍ਹਾ ਲਾਲਾ {ਚੂੰ ਲਾਲਹ, ਗੁਲੇ ਲਾਲਹ ਵਾਂਗ}।
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
O Nanak, such a person is rarely found; the value of such a humble person can never be estimated. ||1||
ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥ ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ ॥੧॥