ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ

The True Name has pierced the nucleus of my self deep within. Outside, I see the True Lord as well.

ਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ। ਅੰਦਰੁ = ਅੰਦਰਲਾ, ਹਿਰਦਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਡਿਠੋਮਿ = ਮੈਂ ਡਿੱਠਾ।

ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

O Nanak, He is pervading and permeating all places, the forests and the meadows, the three worlds, and every hair. ||2||

ਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ॥੨॥ ਰਵਿਆ = ਵਿਆਪਕ। ਹਭ ਥਾਇ = ਹਰੇਕ ਥਾਂ ਵਿਚ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤ੍ਰਿਭਵਣ ਵਿਚ। ਰੋਮਿ = ਰੋਮ ਰੋਮ ਵਿਚ ॥੨॥