ਸਲੋਕੁ

Salok:

ਸਲੋਕ।

ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ

O mind, grasp the Support of the Holy Saint; give up your clever arguments.

ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ। ਸਾਧੂ = ਗੁਰੂ। ਮਨ = ਹੇ ਮਨ! ਗਹੁ = ਫੜ। ਉਕਤਿ = ਦਲੀਲ-ਬਾਜ਼ੀ।

ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥

One who has the Guru's Teachings within his mind, O Nanak, has good destiny inscribed upon his forehead. ||1||

ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ॥੧॥ ਦੀਖਿਆ = ਸਿੱਖਿਆ। ਜਿਹ ਮਨਿ = ਜਿਸ ਦੇ ਮਨ ਵਿਚ। ਮਸਤਕਿ = ਮੱਥੇ ਉਤੇ। ਭਾਗੁ = ਚੰਗਾ ਲੇਖ ॥੧॥