ਪਉੜੀ ॥
Pauree:
ਪਉੜੀ
ੜਾੜਾ ੜਾੜਿ ਮਿਟੈ ਸੰਗਿ ਸਾਧੂ ॥
RARRA: Conflict is eliminated in the Saadh Sangat, the Company of the Holy;
(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ, ੜਾੜਿ = ਰੜਕ, ਚੋਭ, ਖਹ-ਖਹ। ਸਾਧੂ = ਗੁਰੂ।
ਕਰਮ ਧਰਮ ਤਤੁ ਨਾਮ ਅਰਾਧੂ ॥
meditate in adoration on the Naam, the Name of the Lord, the essence of karma and Dharma.
(ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ। ਕਰਮ ਧਰਮ ਤਤੁ = ਧਾਰਮਿਕ ਕੰਮਾਂ ਦਾ ਤੱਤ।
ਰੂੜੋ ਜਿਹ ਬਸਿਓ ਰਿਦ ਮਾਹੀ ॥
When the Beautiful Lord abides within the heart,
ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ, ਰੂੜੋ = ਸੁੰਦਰ ਹਰੀ।
ਉਆ ਕੀ ੜਾੜਿ ਮਿਟਤ ਬਿਨਸਾਹੀ ॥
conflict is erased and ended.
ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਬਿਨਸਾਹੀ = ਨਾਸ ਹੋ ਜਾਂਦੀ ਹੈ।
ੜਾੜਿ ਕਰਤ ਸਾਕਤ ਗਾਵਾਰਾ ॥
The foolish, faithless cynic picks arguments
ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,
ਜੇਹ ਹੀਐ ਅਹੰਬੁਧਿ ਬਿਕਾਰਾ ॥
his heart is filled with corruption and egotistical intellect.
ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ। ਜੇਹ = ਜਿਸ ਦੇ। ਹੀਐ = ਹਿਰਦੇ ਵਿਚ। ਅਹੰਬੁਧਿ ਵਿਕਾਰਾ = ਮੈਂ ਵੱਡਾ ਬਣ ਜਾਵਾਂ; ਇਸ ਸਮਝ ਅਨੁਸਾਰ ਕੀਤੇ ਮਾੜੇ ਕੰਮ।
ੜਾੜਾ ਗੁਰਮੁਖਿ ੜਾੜਿ ਮਿਟਾਈ ॥
RARRA: For the Gurmukh, conflict is eliminated in an instant,
ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ,
ਨਿਮਖ ਮਾਹਿ ਨਾਨਕ ਸਮਝਾਈ ॥੪੭॥
O Nanak, through the Teachings. ||47||
ਹੇ ਨਾਨਕ! ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ॥੪੭॥