ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
Kabeer, what are you doing sleeping? Why not rise up and meditate on the Lord?
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ? ਉਠਿ = ਸੁਚੇਤ ਹੋ ਕੇ, ਹੁਸ਼ਿਆਰ ਹੋ ਕੇ। ਕਿ = ਕਿਉਂ? ਮੁਰਾਰਿ = ਪਰਮਾਤਮਾ।
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥
One day you shall sleep with your legs outstretched. ||128||
ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥ ਪਸਾਰਿ = ਪਸਾਰ ਕੇ, ਖਿਲਾਰ ਕੇ। ਲਾਂਬੇ ਗੋਡ ਪਸਾਰਿ = ਲੰਮੇ ਗੋਡੇ ਪਸਾਰ ਕੇ, ਇਸ ਤਰ੍ਹਾਂ ਬੇ-ਫ਼ਿਕਰ ਹੋ ਕੇ ਮੁੜ ਕਦੇ ਉੱਠਣਾ ਹੀ ਨਹੀਂ ॥੧੨੮॥